15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਸੰਘਣੀ ਧੁੰਦ ਕਾਰਨ ਅੰਮਿ੍ਤਸਰ ਹਵਾਈ ਅੱਡੇ 'ਤੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ 'ਚ ਦੇਰੀ <br/>

Ad Position 21
No active advertisement
ਅਜੀਤ ਡੈਸਕ 20-12-2025
ਰਾਜਾਸਾਂਸੀ, 19 ਦਸੰਬਰ (ਹਰਦੀਪ ਸਿੰਘ ਖੀਵਾ)-ਸੰਘਣੀ ਧੁੰਦ ਤੇ ਮੌਸਮ ਖਰਾਬ ਹੋਣ ਕਾਰਨ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਤੇ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਪ੍ਰਭਾਵਿਤ ਹੋਈਆਂ ਅਤੇ ਤਿੰਨ ਤੋਂ ਚਾਰ ਘੰਟੇ ਦੇਰੀ ਨਾਲ ਪਹੁੰਚੀਆਂ | ਜਦੋਂ ਕਿ ਕੁਆਲਾਲੰਪੁਰ ਤੋਂ ਇੱਥੇ ਰਾਤ, 8.30 ਵਜੇ ਪੁੱਣ ਵਾਲੀ ਏਅਰ ਮਲੇਸ਼ੀਆ ਦੀ ਉਡਾਣ ਰੱਦ ਹੋ ਗਈ | ਦੋਹਾ ਤੋਂ ਇੱਥੇ ਤੜਕੇ 2.40 ਵਜੇ ਪੁੱਜਣ ਵਾਲੀ ਕਤਰ ਏਅਰਵੇਜ਼ ਦੀ ਉਡਾਨ 45 ਮਿੰਟ ਦੇਰੀ ਨਾਲ ਪਹੁੰਚੀ | ਦੁਬਈ ਤੋਂ ਇੱਥੇ ਸਵੇਰੇ 7.50 ਵਜੇ ਪੁੱਜਣ ਵਾਲੀ ਸਪਾਈਸ ਜੈੱਟ ਦੀ ਉਡਾਨ ਕਰੀਬ ਸਵਾ 4 ਘੰਟੇ ਦੇਰੀ ਨਾਲ ਦੁਪਹਿਰ 12.10 ਵਜੇ ਪਹੁੰਚੀ | ਹੈਦਰਾਬਾਦ ਤੋਂ ਇੱਥੇ ਪੁੱਜਣ ਸਵੇਰੇ 9.40 ਵਜੇ ਪੁੱਜਣ ਵਾਲੀ ਇੰਡੀਗੋ ਏਅਰਲਾਈਨ ਦੀ ਘਰੇਲੂ ਉਡਾਣ 2 ਘੰਟੇ ਦੇਰੀ ਨਾਲ ਕਰੀਬ 11.45 ਪਹੁੰਚੀ | ਦਿੱਲੀ ਤੋਂ ਏਥੇ ਸਵੇਰੇ 10.20 ਵਜੇ ਪਹੁੰਚਣ ਵਾਲੀ ਇੰਡੀਗੋ ਏਅਰਲਾਈਨ ਦੀ ਉਡਾਣ ਪੌਣੇ ਚਾਰ ਘੰਟੇ ਦੇਰੀ ਨਾਲ ਦੁਪਹਿਰ 2.05 ਵਜੇ ਪਹੁੰਚੀ | ਇਸੇ ਤਰ੍ਹਾਂ ਇੱਥੋਂ ਰਵਾਨਾ ਹੋਣ ਵਾਲੀਆਂ ਉਕਤ ਸਾਰੀਆਂ ਉਡਾਣਾਂ ਆਪਣੇ ਨਿਰਧਾਰਿਤ ਸਮੇਂ ਤੋਂ ਪਛੜ ਕੇ ਦੇਰੀ ਨਾਲ ਰਵਾਨਾ ਹੋਈਆਂ ਤੇ ਇਕ ਇਥੋਂ ਸਵੇਰੇ 6.35 ਵਜੇ ਦਿੱਲੀ ਨੂੰ ਰਵਾਨਾ ਹੋਣ ਇੰਡੀਗੋ ਏਅਰਲਾਈਨ ਦੀ ਘਰੇਲੂ ਉਡਾਨ ਦਿੱਲੀ 'ਚ ਸੰਘਣੀ ਧੁੰਦ ਹੋਣ ਇੱਥੋਂ ਰਵਾਨਾ ਨਹੀਂ ਹੋ ਸਕੀ ਤੇ ਬਾਅਦ 'ਚ ਦੁਪਹਿਰ 12.45 ਵਜੇ ਰਵਾਨਾ ਹੋਈ | ਜਿਸ ਕਾਰਣ ਇਨ੍ਹਾਂ ਸਾਰੀਆਂ ਉਡਾਣਾਂ ਤੇ ਸਫਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਸਹਿਕਾਰੀ ਖੇਤਰ ਨੂੰ ਵੱਡਾ ਹੁਲਾਰਾ <br/> ਅਗਲੀ ਖ਼ਬਰ ਕੇਂਦਰ ਦਾ 'ਜੀ ਰਾਮ ਜੀ' ਬਿੱਲ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਨੂੰ ਖ਼ਤਰੇ 'ਚ ਪਾਉਣ ਵਾਲਾ ਖ਼ਤਰਨਾਕ ਕਦਮ-ਕੰਗ <br/...
Ad Position 24