15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਕੇਂਦਰ ਦਾ 'ਜੀ ਰਾਮ ਜੀ' ਬਿੱਲ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਨੂੰ ਖ਼ਤਰੇ 'ਚ ਪਾਉਣ ਵਾਲਾ ਖ਼ਤਰਨਾਕ ਕਦਮ-ਕੰਗ <br/>

Ad Position 21
No active advertisement
ਅਜੀਤ ਡੈਸਕ 20-12-2025
ਨਵੀਂ ਦਿੱਲੀ/ਚੰਡੀਗੜ੍ਹ, 19 ਦਸੰਬਰ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਕੇਂਦਰ ਦੇ ਪ੍ਰਸਤਾਵਿਤ 'ਵੀਬੀ-ਜੀ ਰਾਮ ਜੀ' ਬਿੱਲ ਦਾ ਸਖ਼ਤ ਵਿਰੋਧ ਕੀਤਾ | ਉਨ੍ਹਾਂ ਇਸ ਨੂੰ ਪੇਂਡੂ ਮਜ਼ਦੂਰਾਂ ਲਈ ਦੇਸ਼ ਦੇ ਸਭ ਤੋਂ ਵੱਡੇ ਸਮਾਜਿਕ ਸੁਰੱਖਿਆ ਪ੍ਰੋਗਰਾਮ ਮਨਰੇਗਾ ਨੂੰ ਕਮਜ਼ੋਰ ਕਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਇਕ ਖ਼ਤਰਨਾਕ ਅਤੇ ਪਿਛਾਂਹਖਿੱਚੂ ਕਦਮ ਕਰਾਰ ਦਿੱਤਾ | ਇਸ ਬਿੱਲ 'ਤੇ ਬਹਿਸ ਵਿਚ ਹਿੱਸਾ ਲੈਂਦਿਆਂ ਕੰਗ ਨੇ ਇਸ ਦੀ ਤੁਲਨਾ ਰੱਦ ਕੀਤੇ ਜਾ ਚੁੱਕੇ ਖੇਤੀ ਕਾਨੂੰਨਾਂ ਨਾਲ ਕੀਤੀ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਿਸਾਨ ਵਿਰੋਧੀ ਕਾਨੂੰਨਾਂ ਨੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤੇ ਸਨ ਕਿਉਂਕਿ ਉਹ ਕਿਸਾਨਾਂ ਦੀ ਰੋਜ਼ੀ-ਰੋਟੀ ਲਈ ਖਤਰਾ ਸਨ, ਉਸੇ ਤਰ੍ਹਾਂ ਮਨਰੇਗਾ ਵਿਚ ਪ੍ਰਸਤਾਵਿਤ ਬਦਲਾਅ ਭਾਰਤ ਦੇ ਸਭ ਤੋਂ ਗਰੀਬ, ਗੈਰ-ਹੁਨਰਮੰਦ ਅਤੇ ਕਮਜ਼ੋਰ ਮਜ਼ਦੂਰਾਂ ਲਈ ਅਜਿਹਾ ਹੀ ਖਤਰਾ ਪੈਦਾ ਕਰਦੇ ਹਨ | ਕੰਗ ਨੇ ਕਿਹਾ ਕਿ ਮਨਰੇਗਾ ਸਿਰਫ਼ ਇਕ ਰੁਜ਼ਗਾਰ ਸਕੀਮ ਨਹੀਂ ਹੈ, ਸਗੋਂ ਇਕ ਅਹਿਮ ਸਮਾਜਿਕ ਸੁਰੱਖਿਆ ਜਾਲ ਹੈ | ਉਨ੍ਹਾਂ ਕਿਹਾ ਕਿ ਇਸ ਦੇ ਲਾਗੂ ਹੋਣ ਤੋਂ ਬਾਅਦ, ਪਿੰਡਾਂ ਵਿਚ ਅਜਿਹੀਆਂ ਅਣਗਿਣਤ ਕਹਾਣੀਆਂ ਸਾਹਮਣੇ ਆਈਆਂ ਸਨ ਜਿੱਥੇ ਪਰਿਵਾਰ ਸਨਮਾਨਜਨਕ ਜੀਵਨ ਜੀਅ ਰਹੇ ਸਨ ਅਤੇ ਪਹਿਲੀ ਵਾਰ ਗਰੀਬ ਘਰਾਂ ਵਿਚ ਯਕੀਨੀ ਰੁਜ਼ਗਾਰ ਅਤੇ ਆਮਦਨ ਕਾਰਨ ਦੀਵਾਲੀ ਵਰਗੇ ਤਿਉਹਾਰ ਖੁਸ਼ੀ ਨਾਲ ਮਨਾਏ ਗਏ |

Ad Position 22
No active advertisement
ਪਿਛਲੀ ਖ਼ਬਰ ਸੰਘਣੀ ਧੁੰਦ ਕਾਰਨ ਅੰਮਿ੍ਤਸਰ ਹਵਾਈ ਅੱਡੇ 'ਤੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ 'ਚ ਦੇਰੀ <br/> ਅਗਲੀ ਖ਼ਬਰ ਜ਼ੁਬੀਨ ਗਰਗ ਮਾਮਲਾ : ਐੱਸ.ਆਈ.ਟੀ ਵਲੋਂ ਵਿਧਾਇਕ ਅਖਿਲ ਗੋਗੋਈ ਵਿਰੁੱਧ ਸ਼ਿਕਾਇਤ ਦਰਜ
Ad Position 24