15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਜ਼ੁਬੀਨ ਗਰਗ ਮਾਮਲਾ : ਐੱਸ.ਆਈ.ਟੀ ਵਲੋਂ ਵਿਧਾਇਕ ਅਖਿਲ ਗੋਗੋਈ ਵਿਰੁੱਧ ਸ਼ਿਕਾਇਤ ਦਰਜ

Ad Position 21
No active advertisement
ਅਜੀਤ ਡੈਸਕ 20-12-2025
ਗੁਹਾਟੀ, 19 ਦਸੰਬਰ (ਪੀ. ਟੀ. ਆਈ.)-ਗਾਇਕ ਜ਼ੁਬੀਨ ਗਰਗ ਦੀ ਮÏਤ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ) ਨੇ ਸ਼ੁੱਕਰਵਾਰ ਨੂੰ ਅਸਾਮ ਪੁਲਿਸ ਦੀ ਅਪਰਾਧ ਸ਼ਾਖਾ ਕੋਲ ਆਜ਼ਾਦ ਵਿਧਾਇਕ ਅਖਿਲ ਗੋਗੋਈ ਵਿਰੁੱਧ ਸ਼ਿਕਾਇਤ ਦਰਜ ਕਰਵਾਈ | ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ 'ਤੇ ਮਾਮਲੇ ਵਿੱਚ ਦੋਸ਼ ਪੱਤਰ ਨਾਲ ਸੰਬੰਧਿਤ 'ਗੈਰ-ਪ੍ਰਮਾਣਿਤ' ਦਸਤਾਵੇਜ਼ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਕਰਨ ਦਾ ਦੋਸ਼ ਹੈ¢ ਉਨ੍ਹਾਂ ਕਿਹਾ ਕਿ ਅਜਿਹੇ ਦਸਤਾਵੇਜ਼ ਪ੍ਰਸਾਰਿਤ ਕਰਨਾ 'ਗੈਰ-ਕਾਨੂੰਨੀ' ਹੈ ਅਤੇ 'ਜਨਤਾ ਨੂੰ ਗੁੰਮਰਾਹ ਕਰੇਗਾ ਅਤੇ ਭੰਬਲਭੂਸਾ ਪੈਦਾ ਕਰੇਗਾ¢' ਸ਼ਿਵਸਾਗਰ ਤੋਂ ਵਿਧਾਇਕ ਗੋਗੋਈ 'ਤੇ ਸੋਸ਼ਲ ਮੀਡੀਆ 'ਤੇ ਕੁਝ ਦਸਤਾਵੇਜ਼ ਪ੍ਰਸਾਰਿਤ ਕਰਨ ਦਾ ਦੋਸ਼ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਗਾਇਕ ਦੀ ਮÏਤ ਦੇ ਮਾਮਲੇ ਵਿੱਚ ਸੱਤ ਮੁਲਜ਼ਮਾਂ ਵਿਰੁੱਧ ਦੋਸ਼ ਪੱਤਰ ਦਾ ਹਿੱਸਾ ਹਨ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਦਾ 'ਜੀ ਰਾਮ ਜੀ' ਬਿੱਲ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਨੂੰ ਖ਼ਤਰੇ 'ਚ ਪਾਉਣ ਵਾਲਾ ਖ਼ਤਰਨਾਕ ਕਦਮ-ਕੰਗ <br/... ਅਗਲੀ ਖ਼ਬਰ ਕੈਲੀਫੋਰਨੀਆ 'ਚ ਵਪਾਰਕ ਲਇਸੈਂਸ ਰੱਦ ਕੀਤੇ ਜਾਣ ਦੇ ਮਾਮਲੇ 'ਚ ਰਾਹਤ ਮਿਲਣ ਦੀ ਆਸ-ਅਟਾਰਨੀ ਜਸਪ੍ਰੀਤ ਸਿੰਘ <br/>
Ad Position 24