ਫਰਾਂਸਿਸਕੋ, 19 ਦਸੰਬਰ (ਐਸ ਅਸ਼ੋਕ ਭÏਰਾ)-ਕੈਲੀਫੋਰਨੀਆ ਦੇ 17 ਹਜ਼ਾਰ ਤੋ ਵੱਧ ਲੋਕ ਜਿਨ੍ਹਾਂ 'ਤੇ ਕਮਰਸ਼ੀਅਲ ਡਰਾਇਵੰਗ ਲਾਇਸੈਂਸ (ਸੀ.ਡੀ.ਐਲ.) ਖੋਹੇ ਜਾਣ ਦੀ ਤਲਵਾਰ ਲਟਕ ਰਹੀ ਹੈ, ਹੁਣ ਉਨ੍ਹਾਂ ਨੂੰ ਕੁਝ ਰਾਹਤ ਮਿਲਣ ਦੀ ਆਸ ਬੱਝੀ ਹੈ ¢ ਸੂਬਾ ਸਰਕਾਰ ਇਸ ਮਸਲੇ 'ਤੇ ਮੁੜ ਗੰਭੀਰਤਾ ਨਾਲ ਵਿਚਾਰ ਕਰਨ ਲਈ ਸਹਿਮਤ ਹੋ ਗਈ ਹੈ | ਅਮਰੀਕਾ ਦੇ ਇਮੀਗ੍ਰੇਸ਼ਨ ਮਾਮਲਿਆਂ ਦੇ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦਿਨੀ ਜੋ ਫੈਡਰਲ ਕੋਰਟ ਨੇ ਸਟੇਅ ਦਿੱਤੀ ਸੀ ਉਸ 'ਤੇ ਦੁਬਾਰਾ ਸੁਣਵਾਈ ਹੋਈ ਹੈ, ਜਿਸ ਤਹਿਤ 3 ਦਸੰਬਰ ਤੱਕ ਸਰਕਾਰ ਦੇ ਪਹਿਲੇ ਫੈਸਲੇ 'ਤੇ ਰੋਕ ਲਗਾਉਂਦਿਆਂ ਸਾਰੇ ਕੇਸ ਨੂੰ ਰੋਕ ਦਿੱਤਾ ਗਿਆ ਸੀ ¢ ਕਿਉਂਕਿ ਸਰਕਾਰ ਨੇ ਇਹ ਕਿਹਾ ਸੀ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਅਨੁਸਾਰ 8000 ਤੋਂ ਵੱਧ ਇਸ ਮਾਮਲੇ 'ਤੇ ਆਈਆਂ ਟਿੱਪਣੀਆਂ ਕਾਰਨ ਇਸ 'ਤੇ ਵਿਚਾਰ ਕਰਨਾ ਬਣਦਾ ਹੈ | ਜਸਪ੍ਰੀਤ ਹੋਰਾਂ ਕਿਹਾ ਕਿ ਕੈਲੀਫੋਰਨੀਆ ਸਟੇਟ ਵੀ ਆਪਣੀ ਨੀਤੀ ਬਦਲਣ ਜਾ ਰਿਹਾ ਹੈ ਤੇ ਇਸ ਬਾਰੇ ਕੈਲੀਫੋਰਨੀਆ ਦੇ ਲੈਫਟੀਨੈਂਟ ਗਵਰਨਰ, ਕੁਝ ਹੋਰ ਅਧਿਕਾਰੀਆਂ ਤੇ ਸਟੇਟ ਅਸੈਂਬਲੀ ਮੈਬਰਾਂ ਨਾਲ ਹੋਈ ਗੱਲਬਾਤ ਪਿੱਛੋਂ ਲੱਗਾ ਹੈ ਕਿ ਸੂਬਾ ਕੁਝ ਅਹਿਮ ਤਬਦੀਆਂ ਲਿਆਉਣ ਲਈ ਯਤਨਸ਼ੀਲ ਹੈ ¢ ਲਾਇਸੈਂਸ ਰੱਦ ਕੀਤੇ ਜਾਣ ਦੇ ਫੈਸਲੇ ਨਾਲ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰਾ ਵੀ ਪ੍ਰਭਾਵਿਤ ਸੀ ¢ ਦੂਜੇ ਪਾਸੇ ਅਟਾਰਨੀ ਜਸਪ੍ਰੀਤ ਸਿੰਘ ਨੇ ਨਿਊਜਰਸੀ ਦੀ ਗਵਰਨਰ ਮਿਕੀ ਸ਼ੈਰਿਲ ਦੀ ਟੀਮ, ਨਿਊਜਰਸੀ ਦੇ ਗਵਰਨਰ ਫਿਲ ਮਰਫੀ, ਨਾਰਥ ਕਰੋਲੀਨਾ ਦੇ ਸਾਬਕਾ ਗਵਰਨਰ ਅਤੇ ਅਮਰੀਕੀ ਸੈਨੇਟ ਉਮੀਦਵਾਰ ਰਾਏ ਕੂਪਰ, ਨਿਊਯਾਰਕ ਦੇ ਗਵਰਨਰ ਕੈਥੀ ਹੋਚੁਲ ਨਾਲ ਮੁਲਾਕਾਤ ਕਰਕੇ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ 'ਤੇ ਵੀ ਚਰਚਾ ਕੀਤੀ ¢ ਉਨ੍ਹਾਂ ਨਾਲ ਪ੍ਰਮੁੱਖ ਸਿੱਖ ਆਗੂ ਤੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਮੈਂਬਰ ਵੀ ਹਾਜ਼ਰ ਸਨ |
ਕੈਲੀਫੋਰਨੀਆ 'ਚ ਵਪਾਰਕ ਲਇਸੈਂਸ ਰੱਦ ਕੀਤੇ ਜਾਣ ਦੇ ਮਾਮਲੇ 'ਚ ਰਾਹਤ ਮਿਲਣ ਦੀ ਆਸ-ਅਟਾਰਨੀ ਜਸਪ੍ਰੀਤ ਸਿੰਘ <br/>
ਅਜੀਤ ਡੈਸਕ
20-12-2025