11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਪੀ. ਜੀ. ਆਈ. ਚੰਡੀਗੜ੍ਹ 'ਚ 1.14 ਕਰੋੜ ਦੇ ਗਰਾਂਟ ਘੁਟਾਲੇ ਦੀ ਪਰਤ ਖੁੱਲ੍ਹੀ <br/>

Ad Position 21
No active advertisement
ਅਜੀਤ ਡੈਸਕ 21-12-2025
ਚੰਡੀਗੜ੍ਹ, 20 ਦਸੰਬਰ (ਕਪਿਲ ਵਧਵਾ)-ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਦੇ ਪ੍ਰਾਈਵੇਟ ਗਰਾਂਟ ਸੈੱਲ ਵਿਚ ਗਰੀਬ ਮਰੀਜ਼ਾਂ ਲਈ ਆਈ ਸਰਕਾਰੀ ਰਕਮ ਦੇ ਵੱਡੇ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ ਹੈ | ਸੀ. ਬੀ. ਆਈ. ਨੇ ਏ.ਸੀ.ਬੀ ਚੰਡੀਗੜ੍ਹ ਨੇ ਲਗਭਗ 1.14 ਕਰੋੜ ਰੁਪਏ ਦੀ ਰਕਮ ਦੀ ਹੇਰਾਫੇਰੀ ਦੇ ਦੋਸ਼ਾਂ ਹੇਠ ਇਕ ਨਿਯਮਤ ਮਾਮਲਾ ਦਰਜ ਕੀਤਾ ਹੈ | ਜਿਸ ਵਿਚ ਸੇਵਾ ਮੁਕਤ ਪ੍ਰਬੰਧਕੀ ਸਹਾਇਕ ਧਰਮ ਚੰਦ, ਨਾਲ ਪੰਜ ਕੰਟਰੈਕਟ ਤੇ ਆਧਾਰਿਤ ਮੁਲਾਜ਼ਮਾਂ (ਸੁਨੀਲ ਕੁਮਾਰ, ਪ੍ਰਦੀਪ ਸਿੰਘ, ਚੇਤਨ ਗੁਪਤਾ, ਨੇਹਾ ਅਤੇ ਗਗਨਪ੍ਰੀਤ ਸਿੰਘ) ਸਮੇਤ ਕਰੀਬ 8 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ | ਸੀ. ਬੀ. ਆਈ. ਮੁਤਾਬਿਕ ਸਾਲ 2020 ਤੋਂ 2024 ਦਰਮਿਆਨ ਪੀ. ਜੀ. ਆਈ ਦੇ ਕੁਝ ਅਧਿਕਾਰੀਆਂ ਤੇ ਠੇਕੇਦਾਰ ਕਰਮਚਾਰੀਆਂ ਨੇ ਨਿੱਜੀ ਵਿਅਕਤੀਆਂ ਅਤੇ ਦਵਾਈ ਫ਼ਰਮਾਂ ਨਾਲ ਮਿਲ ਕੇ ਜਾਲਸਾਜ਼ੀ ਕੀਤੀ | ਜਾਂਚ ਵਿਚ ਸਾਹਮਣੇ ਆਇਆ ਕਿ ਮਰੀਜ਼ਾਂ ਦੀਆਂ ਫਾਈਲਾਂ ਮਿਟਾਈਆਂ ਗਈਆਂ, ਨਕਲੀ ਡਿਪੈਂਡੈਂਟ ਦਰਸਾ ਕੇ ਰਕਮ ਨਿੱਜੀ ਖਾਤਿਆਂ ਵਿਚ ਟਰਾਂਸਫ਼ਰ ਕੀਤੀ ਗਈ ਅਤੇ ਮਰਨ ਤੋਂ ਬਾਅਦ ਵੀ ਦਵਾਈਆਂ ਦੇ ਬਿਲ ਪਾਸ ਕਰਵਾਏ ਗਏ | ਇਸ ਮਾਮਲੇ ਵਿਚ ਪੀ. ਜੀ. ਆਈ. ਦੇ ਸਾਬਕਾ ਤੇ ਮੌਜੂਦਾ ਕਰਮਚਾਰੀਆਂ ਸਮੇਤ ਫੋਟੋਕਾਪੀ ਦੁਕਾਨ ਦੇ ਮਾਲਕ ਅਤੇ ਕੁਝ ਦਵਾਈ ਸਪਲਾਇਰਾਂ ਦੇ ਨਾਮ ਵੀ ਸ਼ਾਮਿਲ ਹਨ | ਸੀ. ਬੀ. ਆਈ. ਨੇ ਆਈ. ਪੀ. ਸੀ. ਦੀ ਧਾਰਾ 406, 409, 420, 471 ਤੇ 120-ਬੀ ਅਤੇ ਭਿ੍ਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 13 (1) (ਏ) ਅਤੇ 13 (2) ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਫ਼ਿਲਹਾਲ ਇਸ ਮਾਮਲੇ ਵਿਚ ਸੀ. ਬੀ. ਆਈ. ਵਲੋਂ ਕਿਸੇ ਵਿਅਕਤੀ ਦੀ ਗਿ੍ਫ਼ਤਾਰੀ ਬਾਰੇ ਅਧਿਕਾਰਿਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਰਾਣਾ ਬਲਾਚੌਰੀਆ ਦੀ ਹੱਤਿਆ ਮਾਮਲੇ 'ਚ ਨਾਮਜ਼ਦ ਦੋ ਮੁਲਜ਼ਮਾਂ ਨੂੰ ਮੁੜ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਅਗਲੀ ਖ਼ਬਰ 328 ਪਾਵਨ ਸਰੂਪ ਮਾਮਲੇ 'ਚ ਕੋਹਲੀ ਸਮੇਤ ਨਾਮਜ਼ਦ ਸ਼ੋ੍ਰਮਣੀ ਕਮੇਟੀ ਦੇ 10 ਸਾਬਕਾ ਕਰਮਚਾਰੀਆਂ ਦੀਆਂ ਅਗਾਊਾ ਜ਼ਮਾਨਤਾਂ ਦ...
Ad Position 24