11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਪੰਜਾਬ ਦੇ ਸਮੂਹ ਟੋਲ ਪਲਾਜ਼ਿਆਂ ਦੇ ਵਰਕਰਾਂ ਵਲੋਂ ਲਾਡੋਵਾਲ ਟੋਲ ਪਲਾਜ਼ਾ 'ਤੇ ਧਰਨਾ <br/>

Ad Position 21
No active advertisement
ਅਜੀਤ ਡੈਸਕ 21-12-2025

ਲਾਡੋਵਾਲ/ਫਿਲੌਰ, 20 ਦਸੰਬਰ (ਬਲਬੀਰ ਸਿੰਘ ਰਾਣਾ, ਸਤਿੰਦਰ ਸ਼ਰਮਾ)-ਪੰਜਾਬ ਭਰ ਦੇ ਸਮੂਹ ਟੋਲ ਪਲਾਜ਼ਿਆਂ ਦੇ ਕਿਰਤੀ ਵਰਕਰਾਂ ਨੇ ਸੈਂਕੜਿਆਂ ਦੀ ਤਾਦਾਦ ਵਿਚ ਲਾਡੋਵਾਲ ਟੋਲ ਪਲਾਜ਼ਾ 'ਤੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਵੱਡਾ ਧਰਨਾ ਦਿੱਤਾ | ਇਸ ਮੌਕੇ ਸੀਟੂ ਤੋਂ ਆਏ ਚੰਦਰ ਸ਼ੇਖਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਮਾਰੂ ਨੀਤੀ ਦੀਆਂ ਸਕੀਮਾਂ ਨਾ ਕੇਂਦਰ ਸਰਕਾਰ ਬਣਾਉਂਦੀ ਹੈ, ਨਾ ਕੈਬਨਿਟ ਬਣਾਉਂਦੀ ਹੈ, ਸਗੋਂ ਵੱਡੀਆਂ ਕੰਪਨੀਆਂ ਦੇ ਮਾਲਕ ਮਿਲ ਕੇ ਬਣਾਉਂਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਟੋਲ ਬੂਥ ਲੈਸ ਪ੍ਰਣਾਲੀ ਲਾਗੂ ਹੋ ਜਾਂਦੀ ਹੈ ਤਾਂ ਸਮੂਹ ਟੋਲ ਪਲਾਜ਼ਿਆਂ ਦੇ ਵਰਕਰਾਂ ਦੇ ਰੁਜ਼ਗਾਰ 'ਤੇ ਡਾਕਾ ਵੱਜ ਜਾਵੇਗਾ, ਸਭ ਨੂੰ ਨੌਕਰੀਆਂ ਤੋਂ ਵਿਹਲੇ ਕਰ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਫਿਰ ਭਾਵੇਂ ਟੋਲ ਪਲਾਜ਼ਾ ਤੋਂ ਟਰੈਕਟਰ, ਕਾਰਾਂ ਜੀਪਾਂ, ਟਰੱਕ, ਬੱਸਾਂ ਜਾਂ ਹੋਰ ਹੈਵੀ ਗੱਡੀਆਂ ਲੰਘਣਗੀਆਂ ਤਾਂ ਉਨ੍ਹਾਂ ਦਾ ਟੋਲ ਟੈਕਸ ਸੈਟੇਲਾਈਟ ਰਾਹੀਂ ਉਨ੍ਹਾਂ ਦੇ ਖਾਤਿਆਂ ਵਿਚੋਂ ਕੱਟਿਆ ਜਾਵੇਗਾ, ਫਿਰ ਜਿਹੜੀ ਦੇਸ਼ ਭਗਤਾਂ ਨੂੰ , ਫੌਜੀ ਮੁਲਾਜ਼ਮਾਂ, ਪੁਲਿਸ ਮੁਲਾਜ਼ਮਾਂ, ਵੀ.ਆਈ.ਪੀਜ, ਬਿਮਾਰਾਂ, ਲੀਡਰਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਸਹੂਲਤਾਂ ਮਿਲੀਆਂ ਹਨ, ਉਹ ਵੀ ਖਤਮ ਹੋ ਜਾਣਗੀਆਂ | ਇਸ ਕਰਕੇ ਇਹ ਸੰਘਰਸ਼ ਕਿਸੇ ਇਕ ਜਥੇਬੰਦੀ ਦਾ ਨਹੀਂ, ਸਗੋਂ ਸਾਰੀਆਂ ਜਥੇਬੰਦੀਆਂ ਸਾਂਝਾ ਬਣਦਾ ਹੈ | ਇਸ ਮੌਕੇ ਟੋਲ ਪਲਾਜਿਆਂ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਨੇ ਕਿਹਾ ਕਿ ਅੱਜ ਪੰਜਾਬ ਦੇ ਸਮੂਹ ਟੋਲ ਪਲਾਜ਼ਾ ਵਰਕਰ ਆਪਣੇ ਹੱਕਾਂ ਨੂੰ ਬਚਾਉਣ ਲਈ ਲਾਡੋਵਾਲ ਟੋਲ ਪਲਾਜ਼ਾ 'ਤੇ ਪੁੱਜੇ ਹਨ ਤਾਂ ਜੋ ਉਨ੍ਹਾਂ ਦਾ ਰੁਜ਼ਗਾਰ ਨਾ ਖੁਸ ਜਾਵੇ ਅਤੇ ਉਨ੍ਹਾਂ ਦੇ ਚੁੱਲੇ੍ਹ ਠੰਡੇ ਹੋਣ ਤੋਂ ਬਚ ਸਕਣ | ਇਸ ਮੌਕੇ ਮੈਨੇਜਰ ਦਪਿੰਦਰ ਪਾਲ ਅਤੇ ਪੰਕਜ ਕੁਮਾਰ ਮਹਿਮੀ ਨੇ ਕਿਹਾ ਕਿ ਜੀ.ਪੀ.ਐਸ. ਰਾਹੀਂ ਟੋਲ ਕੱਟਣ ਨਾਲ ਮੁਲਾਜ਼ਮ ਡਿਊਟੀ ਮੁਕਤ ਕੀਤੇ ਗਏ ਤਾਂ ਕਿਰਤੀ ਮਜ਼ਦੂਰ ਇਸ ਕਾਲੀ ਪ੍ਰਣਾਲੀ ਨੂੰ ਬੰਦ ਕਰਾਉਣ ਲਈ ਸੜਕਾਂ 'ਤੇ ਉਤਰ ਆਉਣਗੇ | ਧਰਨੇ ਵਿਚ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਅਤੇ ਹੋਰ ਸੰਸਥਾਵਾਂ ਨੇ ਵੀ ਸ਼ਮੂਲੀਅਤ ਕੀਤੀ | ਇਸ ਦੌਰਾਨ ਪੈਦਲ ਮਾਰਚ ਕੱਢਣ ਮੌਕੇ ਗੱਡੀਆਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਨਾਲ ਕਈ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ | ਇਸ ਮੌਕੇ ਸੁਖਜੀਤ ਸਿੰਘ ਜਨਰਲ ਸਕੱਤਰ, ਰਾਜਵੰਤ ਸਿੰਘ ਖ਼ਾਲਸਾ ਸੂਬਾ ਮੀਤ ਪ੍ਰਧਾਨ, ਚੰਦਰਸ਼ੇਖਰ ਸੂਬਾ ਪ੍ਰਧਾਨ ਸੀਟੂ, ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ, ਗੁਰਵਿੰਦਰ ਸਿੰਘ ਗੋਰਾ, ਗੁਰਪ੍ਰੀਤ ਸਿੰਘ, ਸੁਖੀ ਸ਼ੇਰ ਗਿੱਲ, ਜਸਪ੍ਰੀਤ ਸਿੰਘ, ਵਰਿਆਮ ਸਿੰਘ, ਬਲਜਿੰਦਰ ਸਿੰਘ, ਕਿ੍ਸ਼ਨਾ ਕੁਮਾਰੀ ਮੀਤ ਪ੍ਰਧਾਨ ਸੀਟੂ, ਸੂਬਾ ਸੈਕਟਰੀ ਅਮਰਨਾਥ ਕੂਮ ਕਲਾਂ, ਸੂਬਾ ਖਜਾਨਚੀ ਸੁਖਵਿੰਦਰ ਸਿੰਘ ਲੋਟੇ, ਪਰਮਜੀਤ ਸਿੰਘ ਕੰਗ ਭਾਕਿਉ ਚੜੂਨੀ, ਪਰਸ਼ੋਤਮ ਬਾਈ ਲੋਕ ਭਲਾਈ ਮੰਚ ਫਿਲੌਰ, ਮੈਨੇਜਰ ਦਪਿੰਦਰ ਪਾਲ, ਪ੍ਰਧਾਨ ਪੰਕਜ ਕੁਮਾਰ ਮਹਿਮੀ, ਬਚਿੱਤਰ ਸਿੰਘ, ਸਿਮਰਨਜੀਤ ਕੌਰ, ਮਨਜੀਤ ਸਿੰਘ, ਰੋਹਿਤ, ਮਨਵੀਰ ਸਿੰਘ, ਬਲਵੰਤ ਸਿੰਘ, ਨਰਿੰਦਰ ਕੁਮਾਰ, ਗੁਰਪ੍ਰੀਤ ਕੌਰ, ਰਮਨਦੀਪ ਕੌਰ, ਨੇਹਾ, ਮਨੀਸ਼ਾ, ਵਿਪਨ ਕੁਮਾਰ, ਸੰਦੀਪ ਕੁਮਾਰ ਗੌਰਵ ਭੱਟੀ, ਭਗਵੰਤ ਸਿੰਘ ਤੋਂ ਇਲਾਵਾ ਸੈਂਕੜੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਸੱਤਾ ਧਿਰ ਵਲੋਂ ਕੀਤੀ ਧੱਕੇਸ਼ਾਹੀ ਲੋਕਤੰਤਰ ਲਈ ਖ਼ਤਰਾ-ਗਿਆਨੀ ਹਰਪ੍ਰੀ... ਅਗਲੀ ਖ਼ਬਰ ਰਾਣਾ ਬਲਾਚੌਰੀਆ ਦੀ ਹੱਤਿਆ ਮਾਮਲੇ 'ਚ ਨਾਮਜ਼ਦ ਦੋ ਮੁਲਜ਼ਮਾਂ ਨੂੰ ਮੁੜ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ
Ad Position 24