29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਪ੍ਰਸਿੱਧ ਗਾਇਕਾ ਅਮਰ ਨੂਰੀ ਨੂੰ ਧਮਕੀ <br/>

Ad Position 21
No active advertisement
ਅਜੀਤ ਡੈਸਕ 24-12-2025

ਪੁਲਿਸ ਨੇ ਦਿੱਤੀ ਸੁਰੱਖਿਆ, 3 ਵਿਅਕਤੀ ਹਿਰਾਸਤ 'ਚ
ਖੰਨਾ, 23 ਦਸੰਬਰ (ਹਰਜਿੰਦਰ ਸਿੰਘ ਲਾਲ)-ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਨੂੰ ਧਮਕੀ ਭਰਿਆ ਫ਼ੋਨ ਆਉਣ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ | ਧਮਕੀ ਦੇਣ ਵਾਲੇ ਨੇ ਖ਼ੁਦ ਨੂੰ ਇੰਸਪੈਕਟਰ ਗੁਰਮੀਤ ਸਿੰਘ ਕਿਹਾ ਅਤੇ ਅਮਰ ਨੂਰੀ ਨੂੰ ਧਮਕਾਇਆ ਕਿ ਉਹ ਆਪਣੇ ਪੁੱਤਰ ਨੂੰ ਕਹਿ ਦੇਵੇ ਕਿ ਉਹ ਗਾਉਣਾ ਬੰਦ ਕਰ ਦੇਵੇ, ਨਹੀਂ ਤਾਂ ਅੰਜਾਮ ਬੁਰਾ ਹੋਵੇਗਾ | ਇਸ ਦੌਰਾਨ ਡੀ. ਐਸ. ਪੀ. ਮੋਹਿਤ ਸਿੰਗਲਾ ਨੇ ਦੱਸਿਆ ਕਿ ਅਮਰ ਨੂਰੀ ਨੂੰ 16 ਦਸੰਬਰ ਨੂੰ ਧਮਕੀ ਭਰਿਆ ਫ਼ੋਨ ਆਇਆ ਸੀ ਕਿ ਜਿਸ ਨੂੰ ਪੁਲਿਸ ਨੇ ਗੰਭੀਰਤਾ ਨਾਲ ਲਿਆ ਅਤੇ ਤੇਜ਼ੀ ਨਾਲ ਕਾਰਵਾਈ ਕੀਤੀ ਹੈ | ਡੀ. ਐਸ. ਪੀ. ਮੋਹਿਤ ਸਿੰਗਲਾ ਨੇ ਦੱਸਿਆ ਕਿ ਇਸ ਮਾਮਲੇ ਵਿਚ 3 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਧਮਕੀਆਂ ਦੇ ਪਿੱਛੇ ਅਸਲ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਉਨ੍ਹਾਂ ਤੋਂ ਪੂਰੀ ਪੁੱਛਗਿੱਛ ਕੀਤੀ ਜਾ ਰਹੀ ਹੈ | ਪੁਲਿਸ ਇਸ ਧਮਕੀ ਨਾਲ ਸੰਬੰਧਿਤ ਸਾਰੇ ਤੱਥਾਂ ਅਤੇ ਤਕਨੀਕੀ ਸਬੂਤਾਂ ਦੀ ਵੀ ਜਾਂਚ ਕਰ ਰਹੀ ਹੈ ਤਾਂ ਜੋ ਸਚਾਈ ਸਾਹਮਣੇ ਆ ਸਕੇ | ਉਨ੍ਹਾਂ ਕਿਹਾ ਕਿ ਅਸਲੀ ਦੋਸ਼ੀ ਨੂੰ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਕੰਚਨਪ੍ਰੀਤ ਕੌਰ ਦੀ ਅਗਾਊਾ ਜ਼ਮਾਨਤ ਅਰਜ਼ੀ ਰੱਦ <br/> ਅਗਲੀ ਖ਼ਬਰ ਸਾਬਕਾ ਆਈ.ਜੀ. ਚਾਹਲ ਦੀ ਹਾਲਤ ਸਥਿਰ <br/>
Ad Position 24