29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਭਾਜਪਾ 26 ਨੂੰ ਦੇਸ਼ ਪੱਧਰ 'ਤੇ ਮਨਾਏਗੀ 'ਵੀਰ ਬਾਲ ਦਿਵਸ' <br/>

Ad Position 21
No active advertisement
ਅਜੀਤ ਡੈਸਕ 24-12-2025

ਚੰਡੀਗੜ੍ਹ, 23 ਦਸੰਬਰ (ਸੁਖਵਿੰਦਰ ਸਿੰਘ ਸ਼ਾਨ)-ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਭਾਰਤੀ ਜਨਤਾ ਪਾਰਟੀ ਵਲੋਂ 26 ਦਸੰਬਰ ਨੂੰ ਦੇਸ਼ ਭਰ ਵਿਚਲੇ 768 ਜ਼ਿਲਿ੍ਹਆਂ ਵਿਚ 'ਵੀਰ ਬਾਲ ਦਿਵਸ' ਸ਼ਰਧਾ ਨਾਲ ਮਨਾ ਕੇ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਜਨ-ਜਨ ਤੱਕ ਪਹੁੰਚਾਇਆ ਜਾਵੇਗਾ | ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਸੂਬਾ ਉਪ ਪ੍ਰਧਾਨ ਬਿਕਰਮ ਸਿੰਘ ਚੀਮਾ, ਸੂਬਾ ਜਨਰਲ ਸਕੱਤਰ ਦਿਆਲ ਦਾਸ ਸੋਢੀ, ਕੌਮੀ ਘੱਟ ਗਿਣਤੀ ਦੇ ਕਮਿਸ਼ਨ ਦੇ ਸਾਬਕਾ ਉਪ ਚੇਅਰਮੈਨ ਮਨਜੀਤ ਸਿੰਘ ਰਾਏ ਅਤੇ ਮੀਡੀਆ ਮੁੱਖੀ ਵਨੀਤ ਜੋਸ਼ੀ ਨੇ ਅੱਜ ਪਾਰਟੀ ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿਚ ਪੱਤਰਕਾਰ ਮਿਲਣੀ ਸਮੇਂ ਕੀਤਾ | ਉਨ੍ਹਾਂ ਦੱਸਿਆ ਕਿ ਹੁਣ ਪਾਰਟੀ ਸੰੰਗਠਨ ਅਤੇ ਸਰਕਾਰੀ ਅਦਾਰਿਆਂ ਵਲੋਂ 26 ਦਸੰਬਰ ਨੂੰ 'ਵੀਰ ਬਾਲ ਦਿਵਸ' ਮਨਾਇਆ ਜਾਵੇਗਾ, ਜਿਸ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੌਮੀ ਲੋਕ ਚੇਤਨਾ ਨਾਲ ਜੋੜਿਆ ਜਾਵੇਗਾ | ਸੂਬਾ ਜਨਰਲ ਸਕੱਤਰ ਦਿਆਲ ਦਾਸ ਸੋਢੀ ਨੇ ਦੱਸਿਆ ਕਿ ਵੀਰ ਬਾਲ ਦਿਵਸ ਸੰਬੰਧੀ ਪੰਜਾਬ ਵਿਚ ਤਿੰਨ ਦਿਨ ਸਮਾਗਮ 24, 25 ਅਤੇ 26 ਦਸੰਬਰ ਨੂੰ ਕਰਵਾਏ ਜਾਣਗੇ | ਜਿਸ ਤਹਿਤ ਸੂਬੇ ਦੇ ਹਰ ਜ਼ਿਲ੍ਹਾ ਦਫ਼ਤਰ ਅਤੇ ਸਰਕਲ ਦਫ਼ਤਰਾਂ ਵਿਚ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ |
'ਵੀਰ ਬਾਲ ਦਿਵਸ' ਨਾਂਅ ਸਹੀ .. ਭਾਜਪਾ ਆਗੂ
ਭਾਜਪਾ ਸਰਕਾਰ ਵਲੋਂ ਛੋਟੇ ਸਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਜੀ ਦੀ ਯਾਦ ਵਿਚ 26 ਦਸੰਬਰ ਦੇ ਦਿਨ ਨੂੰ 'ਵੀਰ ਬਾਲ ਦਿਵਸ' ਨਾਂਅ ਦਿੱਤੇ ਜਾਣ ਦਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਲੋਂ ਵਿਰੋਧ ਪ੍ਰਗਟ ਕੀਤਾ ਜਾ ਰਿਹਾ ਹੈ | ਇਸ ਵਿਰੋਧ ਸੰਬੰਧੀ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਬਿਕਰਮ ਸਿੰਘ ਚੀਮਾ ਅਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਉਪ ਚੇਅਰਮੈਨ ਮਨਜੀਤ ਸਿੰਘ ਰਾਏ ਨੇ ਕਿਹਾ ਵਿਰੋਧੀ ਪਾਰਟੀਆਂ ਇਸ ਨਾਂਅ ਸੰਬੰਧੀ ਕੇਵਲ ਸਿਆਸਤ ਕਰ ਰਹੀਆਂ ਹਨ, ਕਿਉਂਕਿ ਇਨ੍ਹਾਂ ਪਾਰਟੀਆਂ ਨੇ ਆਜ਼ਾਦੀ ਤੋਂ ਬਾਅਦ ਸਿੱਖਾਂ ਅਤੇ ਸਿੱਖ ਧਰਮ ਲਈ ਕੁਝ ਨਹੀਂ ਕੀਤਾ | ਉਨ੍ਹਾਂ ਕਿਹਾ ਵੀਰ ਬਾਲ ਦਿਵਸ ਨਾਂਅ ਬਿਲਕੁੱਲ ਸਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਰਿਫਾਇਨਰੀ ਤੇ ਪੈਟਰੋਕੈਮੀਕਲ ਕੰਪਲੈਕਸ 'ਚ ਹੋਵੇਗਾ 2600 ਕਰੋੜ ਦਾ ਨਿਵੇਸ਼-ਸੰਜੀਵ ਅਰੋੜਾ <br/> ਅਗਲੀ ਖ਼ਬਰ ਪਟਿਆਲਾ ਦੇ ਸਕੂਲ ਨੂੰ ਵੀ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ <br/>
Ad Position 24