29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

'ਅਜੀਤ' ਦੀ ਟੀਮ ਨੇ ਅਗਲੇ ਪੜਾਅ ਦੌਰਾਨ ਅੰਮਿ੍ਤਸਰ ਜ਼ਿਲੇ੍ਹ ਦੇ ਪਿੰਡ ਕਮੀਰਪੁਰ ਵਿਖੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਯੂਰੀਆ ਖਾਦ ਵੰਡੀ <br/>

Ad Position 21
No active advertisement
ਅਜੀਤ ਡੈਸਕ 24-12-2025

ਅਜਨਾਲਾ (ਅੰਮਿ੍ਤਸਰ), 23 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਉਪ ਦਫ਼ਤਰ ਅੰਮਿ੍ਤਸਰ ਵਲੋਂ ਪੰਜਵੇਂ ਗੇੜ੍ਹ ਤਹਿਤ ਸਰਹੱਦੀ ਜ਼ਿਲੇ੍ਹ ਦੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਕਮੀਰਪੁਰਾ ਵਿਖੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਯੂਰੀਆ ਖਾਦ ਵੰਡੀ ਗਈ | 'ਅਜੀਤ' ਉਪ ਦਫਤਰ ਅੰਮਿ੍ਤਸਰ ਦੇ ਇੰਚਾਰਜ ਜਸਵੰਤ ਸਿੰਘ ਜੱਸ ਦੀ ਅਗਵਾਈ ਹੇਠ ਪੁੱਜੀ 'ਅਜੀਤ' ਦੀ ਟੀਮ ਵਲੋਂ ਪਿੰਡ ਕਮੀਰਪੁਰਾ ਵਿਖੇ ਕਰਵਾਏ ਰਾਹਤ ਵੰਡ ਸਮਾਰੋਹ ਦੌਰਾਨ ਪਿੰਡ ਦੇ 30 ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਅਤੇ ਹਰੇ ਚਾਰੇ ਲਈ ਯੂਰੀਆ ਖਾਦ ਵੰਡੀ | ਇਸ ਮੌਕੇ ਪਿੰਡ ਕਮੀਰਪੁਰਾ ਦੇ ਨੌਜਵਾਨ ਸਰਪੰਚ ਗੁਰਨਾਮ ਸਿੰਘ ਕਮੀਰਪੁਰਾ ਸਮੇਤ ਹੋਰਨਾਂ ਮੋਹਤਬਰਾਂ ਨੇ ਅਦਾਰਾ 'ਅਜੀਤ' ਦਾ ਧੰਨਵਾਦ ਕਰਦਿਆਂ ਕਿਹਾ ਕਿ ਡੀ.ਏ.ਪੀ. ਖਾਦ ਵਾਂਗ ਹੁਣ ਯੂਰੀਆ ਖਾਦ ਦੀ ਵੀ ਬਹੁਤ ਕਿੱਲਤ ਚੱਲ ਰਹੀ ਹੈ ਤੇ ਇਸ ਔਖੇ ਸਮੇਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਯੂਰੀਆ ਖਾਦ ਮੁਹੱਈਆ ਕਰਵਾਉਣ ਲਈ ਸਮੂਹ ਪਿੰਡ ਤੇ ਇਲਾਕਾ ਵਾਸੀ ਅਦਾਰਾ 'ਅਜੀਤ' ਦੇ ਹਮੇਸ਼ਾਂ ਰਿਣੀ ਰਹਿਣਗੇ | ਇਸ ਮੌਕੇ ਸਰਪੰਚ ਮਨਜਿੰਦਰ ਸਿੰਘ ਸੈਦੋਗਾਜੀ, ਹਰਪ੍ਰੀਤ ਸਿੰਘ, ਕਾਬਲ ਸਿੰਘ, ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ, ਗੁਰਜਿੰਦਰ ਸਿੰਘ ਘਣੂਪੁਰ ਵਾਲੇ, ਪੰਚ ਮਲਕੀਤ ਸਿੰਘ, ਗੁਰਪਾਲ ਸਿੰਘ ਦੋਧੀ, ਸੁਰਜੀਤ ਸਿੰਘ, ਹਰਭੋਲ ਸਿੰਘ, ਅਮਰੀਕ ਸਿੰਘ, ਗੁਰਲਾਲ ਸਿੰਘ ਅਤੇ ਰਾਜਦੀਪ ਸੰਧੂ ਤੋਂ ਇਲਾਵਾ 'ਅਜੀਤ' ਦੇ ਅੰਮਿ੍ਤਸਰ ਜ਼ਿਲੇ ਦੇ ਪੱਤਰਕਾਰਾਂ ਰੇਸ਼ਮ ਸਿੰਘ, ਹਰਮਿੰਦਰ ਸਿੰਘ, ਸੁਰਿੰਦਰ ਕੋਛੜ, ਸੁਰਿੰਦਰਪਾਲ ਸਿੰਘ ਵਰਪਾਲ, ਰਾਜੇਸ਼ ਕੁਮਾਰ, ਗਗਨਦੀਪ ਸ਼ਰਮਾ, ਹਰਿੰਦਰ ਸਿੰਘ, ਹਰਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਛੀਨਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਭੂਰੀ ਵਾਲਿਆਂ ਵਲੋਂ ਗੁਰਦੁਆਰਾ ਬਾਲ ਲੀਲ੍ਹਾ ਸਾਹਿਬ ਵਿਖੇ ਨਵੀਂ ਆਧੁਨਿਕ ਸਰਾਂ 'ਗੁਰੂ ਨਾਨਕ ਦੇਵ ਜੀ ਯਾਤਰੀ ਨਿਵਾਸ'... ਅਗਲੀ ਖ਼ਬਰ ਕਦੇ ਵੀ ਸੁਖਬੀਰ ਸਿੰਘ ਬਾਦਲ ਜਾਂ ਮੈਂ 'ਵੀਰ ਬਾਲ ਦਿਵਸ' ਨਾਂਅ ਰੱਖੇ ਜਾਣ ਦੀ ਸਿਫ਼ਾਰਸ਼ ਨਹੀਂ ਕੀਤੀ-ਮਨਜੀਤ ਸਿੰਘ ਜੀ.ਕੇ...
Ad Position 24