10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਚਾਰ ਸਾਹਿਬਜ਼ਾਦੇ ਨਾ ਹੀ ਬਾਲ, ਨਾ ਹੀ ਵੀਰ ਹਨ ਬਲਕਿ ਉਹ ਗੁਰੂ ਸਾਹਿਬ ਦੀ ਜੋਤ ਹਨ-ਧਾਮੀ <br/>

Ad Position 21
No active advertisement
ਅਜੀਤ ਡੈਸਕ 25-12-2025
ਮਾਛੀਵਾੜਾ ਸਾਹਿਬ, 24 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਅੱਜ ਸਾਲਾਨਾ ਜੋੜ ਮੇਲ ਦੇ ਅਖੀਰਲੇ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋਏ¢ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਧਾਮੀ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਸਿੱਖ ਪੰਥ 'ਤੇ ਵੱਡੇ ਹਮਲੇ ਹੋ ਰਹੇ ਹਨ ਜਿਨ੍ਹਾਂ ਦਾ ਸਾਹਮਣਾ ਕਰਨ ਲਈ ਕੌਮ ਨੂੰ ਇੱਕਜੁੱਟ ਹੋਣ ਦੀ ਲੋੜ ਹੈ ਅਤੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਰਕਾਰ ਵੱਡਾ ਬਣਨ ਦੀ ਕੋਸ਼ਿਸ਼ ਨਾ ਕਰੇ¢ ਪ੍ਰਧਾਨ ਧਾਮੀ ਨੇ ਕਿਹਾ ਕਿ ਜਦੋਂ ਇਹ ਵੀਰ, ਬਾਲ ਦਿਵਸ ਸ਼ੁਰੂ ਹੋਇਆ ਸੀ, ਉਨ੍ਹਾਂ ਨੇ ਉਸ ਵੇਲੇ ਵਿਰੋਧ ਕਰਦਿਆਂ ਕਿਹਾ ਸੀ ਕਿ ਚਾਰ ਸਾਹਿਬਜ਼ਾਦੇ ਸਾਡੇ ਗੁਰੂ ਸਾਹਿਬ ਦੀ ਜੋਤ ਹਨ¢ ਪ੍ਰਧਾਨ ਧਾਮੀ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਬੜਾ ਲੰਮਾ ਅਰਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਰੌਲਾ ਪਾਉਂਦੀ ਰਹੀ ਅਤੇ ਹੁਣ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਲਈ ਜੋ ਸਿੱਟ ਬਣਾਈ ਗਈ ਹੈ, ਇਹ ਸਰਕਾਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੱਡਾ ਬਣਨ ਦੀ ਕੋਸ਼ਿਸ਼ ਹੈ¢ ਉਨ੍ਹਾਂ ਕਿਹਾ ਕਿ ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਦਾ ਮਾਮਲੇ ਸੰਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਆਪਣੇ ਅਧਿਕਾਰ ਖੇਤਰ ਵਿਚ ਲਿਆ ਹੋਇਆ ਹੈ¢ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਲੰਮੇ ਅਰਸੇ ਤੋਂ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾ ਰਹੀ ਹੈ ਕੀ ਹੁਣ ਪੁਲਿਸ ਚਲਾਏਗੀ¢ ਪ੍ਰਧਾਨ ਧਾਮੀ ਨੇ ਕਿਹਾ ਕਿ ਇਹ 328 ਸਰੂਪ ਕਿਧਰੇ ਗੁੰਮ ਨਹੀਂ ਹੋਏ, ਜਿਸ ਨੂੰ ਡਾ. ਈਸ਼ਰ ਦੀ ਰਿਪੋਰਟ ਕਹਿੰਦੀ ਹੈ¢ ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕੋਈ ਨਿੱਜੀ ਲੜਾਈ ਨਹੀਂ ਲੜੀ ਬਲਕਿ ਦੱਬੇ, ਕੁਚਲੇ, ਗ਼ਰੀਬਾਂ ਅਤੇ ਧਰਮ ਖ਼ਾਤਰ ਲੜਾਈ ਲੜੀ ਸੀ¢

Ad Position 22
No active advertisement
ਪਿਛਲੀ ਖ਼ਬਰ ਮਾਂ ਵਲੋਂ ਧੀ ਤੇ ਪੁੱਤਰ ਸਮੇਤ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਅਗਲੀ ਖ਼ਬਰ ਪਾਕਿ ਰੇਂਜਰਜ਼ ਨੇ ਭਾਰਤੀ ਨਾਗਰਿਕ ਨੂੰ 49 ਦਿਨਾਂ ਤੱਕ ਹਿਰਾਸਤ 'ਚ ਰੱਖਿਆ <br/>
Ad Position 24