10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਚਾਰ ਰੋਜ਼ਾ ਅੱਠਵਾਂ ਪੀਪਲਜ਼ ਲਿਟਰੇਰੀ ਫ਼ੈਸਟੀਵਲ ਅੱਜ ਤੋਂ

Ad Position 21
No active advertisement
ਅਜੀਤ ਡੈਸਕ 25-12-2025
ਬਠਿੰਡਾ, 24 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਚਾਰ ਰੋਜ਼ਾ ਅੱਠਵਾਂ ਪੀਪਲਜ਼ ਲਿਟਰੇਰੀ ਫ਼ੈਸਟੀਵਲ 25 ਦਸੰਬਰ ਤੋਂ 28 ਦਸੰਬਰ 2025 ਤੱਕ ਸਥਾਨਕ ਟੀਚਰਜ਼ ਹੋਮ ਵਿਖੇ ਕਰਵਾਇਆ ਜਾ ਰਿਹਾ ਹੈ ¢ ਸੰਸਥਾ ਪੀਪਲਜ਼ ਫੋਰਮ, ਬਰਗਾੜੀ, ਪੰਜਾਬ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਅਤੇ ਜਨਰਲ ਸਕੱਤਰ ਗੁਰਬਿੰਦਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਿਟਰੇਰੀ ਫ਼ੈਸਟੀਵਲ ਦੇ ਪਹਿਲੇ ਦਿਨ ਮੁੱਖ ਸੁਰ ਭਾਸ਼ਣ 'ਰੰਗ, ਨਸਲ, ਰਾਸ਼ਟਰਵਾਦ ਦੇ ਬਿਰਤਾਂਤ-ਆਧੁਨਿਕ ਸੂਚਨਾ ਤਕਨਾਲੋਜੀ ਦਾ ਰੋਲ' ਵਿਸ਼ੇ 'ਤੇ ਪ੍ਰਸਿੱਧ ਪੱਤਰਕਾਰ ਸ਼ੀਤਲ ਪੀ. ਸਿੰਘ ਦੇਣਗੇ¢ ਮੁੱਖ ਮਹਿਮਾਨ ਜਸਵੰਤ ਸਿੰਘ ਜ਼ਫ਼ਰ, ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਹੋਣਗੇ ਅਤੇ ਪ੍ਰਧਾਨਗੀ ਅਮਰਜੀਤ ਸਿੰਘ ਗਰੇਵਾਲ, ਲੁਧਿਆਣਾ ਹੋਣਗੇ¢ ਦੂਜਾ ਸੈਸ਼ਨ ਪੁਸਤਕ ਚਰਚਾ ਅਧੀਨ ਪੁਸਤਕ 'ਪੰਜਾਬ: ਫ਼ਸਲਾਂ ਹੇਠੋ ਖਿਸਕਦੀ ਜ਼ਮੀਨ' ਵਿਚ ਗੁਰਪ੍ਰੀਤ ਸਿੰਘ ਤੂਰ, ਲੁਧਿਆਣਾ, ਨਵਤੇਜ ਸਿੰਘ ਬੈਂਸ, ਸ਼ਿੰਗਾਰਾ ਸਿੰਘ ਮਾਨ ਬਠਿੰਡਾ, ਲਖਵੀਰ ਸਿੰਘ ਲੌਂਗੋਵਾਲ ਚਰਚਾ ਕਰਨਗੇ¢ ਦੂਜੇ ਦਿਨ 'ਸੋਸ਼ਲ ਮੀਡੀਆ-ਬਿਰਤਾਂਤ, ਟ੍ਰੋਲਿੰਗ ਅਤੇ ਸਮਾਜ ਵਿਗਿਆਨ', ਪੰਜਾਬੀ ਨਾਵਲ ਅਤੇ ਖੇਤੀ ਸੰਕਟ:-ਬੀਤੇ ਡੇਢ ਦਹਾਕੇ ਦੀ ਬਿਰਤਾਂਤਕ ਪੇਸ਼ਕਾਰੀ' ਵਿਸ਼ੇ 'ਤੇ ਵਿਚਾਰ ਹੋਣਗੇ¢ ਤੀਜਾ ਦਿਨ ਪਹਿਲੇ ਸੈਸ਼ਨ ਵਿਚ ਜਸਵੰਤ ਸਿੰਘ ਕੰਵਲ ਯਾਦਗਾਰੀ ਭਾਸ਼ਣ ਲੜੀ ਅਧੀਨ 'ਭਾਰਤੀ ਕੌਮ' ਦਾ ਰਾਜਨੀਤਕ ਕਿੱਸਾ-ਸਾਹਿਤਕ ਪਰੰਪਰਾ ਅਤੇ ਇਤਿਹਾਸ-ਚੇਤਨਾ ਦਾ ਸਵਾਲ' ਅਤੇ ਦੂਜੇ ਸੈਸ਼ਨ ਵਿਚ ਪ੍ਰੋ: ਕਿਸ਼ਨ ਸਿੰਘ ਦੀ 1967 ਦੀ ਲਿਖਤ 'ਪੰਜਾਬੀ ਸੂਬੇ ਵਿਚ ਰਾਜਸੀ ਸੇਧ' ਵਿਸ਼ੇ 'ਤੇ ਵਿਚਾਰ ਹੋਣਗੇ¢ ਚੌਥਾ ਦਿਨ ਮੁੱਖ ਸੁਰ ਭਾਸ਼ਣ 'ਭਾਰਤੀ ਲੋਕਤੰਤਰ-ਸਮਕਾਲੀ ਚੁਣੌਤੀਆਂ ਦੇ ਸਨਮੁੱਖ ਇਤਿਹਾਸ' ਵਿਸ਼ੇ 'ਤੇ ਸ਼ਮਸੁਲ ਇਸਲਾਮ (ਪ੍ਰੋ:) ਦਿੱਲੀ ਯੂਨੀਵਰਸਿਟੀ, ਦਿੱਲੀ ਦੇਣਗੇ¢ ਇਸ ਦਿਨ ਮੁੱਖ ਮਹਿਮਾਨ ਡਾ. ਧਰਮਵੀਰ ਗਾਂਧੀ, ਮੈਂਬਰ ਪਾਰਲੀਮੈਂਟ ਅਤੇ ਪ੍ਰਧਾਨਗੀ ਜਸ ਮੰਡ, ਕਾਲਮ ਨਵੀਸ, ਡਲਹੌਜ਼ੀ ਹੋਣਗੇ | ਚਾਰੇ ਦਿਨ ਪੁਸਤਕ ਪ੍ਰਦਰਸ਼ਨੀ ਵਿਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ 15 ਨਾਮਵਰ ਪ੍ਰਕਾਸ਼ਕ ਸ਼ਾਮਲ ਹੋਣਗੇ¢

Ad Position 22
No active advertisement
ਪਿਛਲੀ ਖ਼ਬਰ ਗੁਲਜ਼ਾਰਇੰਦਰ ਸਿੰਘ ਚਾਹਲ ਨੇ ਵਾਈਸ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਮਾਂ ਵਲੋਂ ਧੀ ਤੇ ਪੁੱਤਰ ਸਮੇਤ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ
Ad Position 24