13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਅਰੋੜਾ–ਮਾਂਝੀ ਮੀਟਿੰਗ ਤੋਂ ਬਾਅਦ ਜਲੰਧਰ 'ਚ ਖੇਡ ਤਕਨਾਲੋਜੀ ਵਿਸਤਾਰ ਕੇਂਦਰ ਨੂੰ ਮਨਜ਼ੂਰੀ <br/>

Ad Position 21
No active advertisement
ਅਜੀਤ ਡੈਸਕ 26-12-2025

ਚੰਡੀਗੜ੍ਹ, 25 ਦਸੰਬਰ (ਅਜੀਤ ਬਿਊਰੋ)-ਪੰਜਾਬ ਸਰਕਾਰ ਦੇ ਉਦਯੋਗ ਅਤੇ ਵਪਾਰ, ਨਿਵੇਸ਼ ਪ੍ਰੋਤਸਾਹਨ ਅਤੇ ਐਨ.ਆਰ.ਆਈ ਮਾਮਲਿਆਂ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਨਵੀਂ ਦਿੱਲੀ ਵਿਚ ਕੇਂਦਰੀ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗ (ਐਮ. ਐਸ. ਐਮ. ਈ) ਮੰਤਰੀ ਜੀਤਨ ਰਾਮ ਮਾਂਝੀ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਐਮ.ਐਸ.ਐਮ.ਈ ਇਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਤੁਰੰਤ ਸਹਿਯੋਗ ਦੀ ਮੰਗ ਕੀਤੀ | ਇਸ ਦੌਰਾਨ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਜਲੰਧਰ ਵਿਚ ਕੇਂਦਿ੍ਤ ਖੇਡ ਸਾਮਾਨ ਉਦਯੋਗ 'ਤੇ ਜ਼ੋਰ ਦਿੱਤਾ | ਮੀਟਿੰਗ ਦੌਰਾਨ ਸੰਜੀਵ ਅਰੋੜਾ ਨੇ ਦੱਸਿਆ ਕਿ ਪੰਜਾਬ ਦਾ ਖੇਡ ਸਾਮਾਨ ਉਦਯੋਗ ਨਿਰਯਾਤ ਦੀਆਂ ਵੱਡੀਆਂ ਸੰਭਾਵਨਾਵਾਂ ਰੱਖਦਾ ਹੈ, ਪਰ ਇਸ ਖੇਤਰ ਨੂੰ ਤਕਨਾਲੋਜੀ ਅਪਗੇ੍ਰਡੇਸ਼ਨ, ਉਤਪਾਦ ਵਿਕਾਸ, ਟੈਸਟਿੰਗ ਸੁਵਿਧਾਵਾਂ ਅਤੇ ਅੰਤਰਰਾਸ਼ਟਰੀ ਗੁਣਵੱਤਾ ਮਿਆਰਾਂ ਦੀ ਪਾਲਣਾ ਵਰਗੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਨੇ ਜਲੰਧਰ ਵਿਚ ਪੋ੍ਰਸੈੱਸ ਕਮ ਪ੍ਰੋਡਕਟ ਡਿਵੈਲਪਮੈਂਟ ਸੈਂਟਰ ਮੇਰਠ ਦੇ ਅਧੀਨ ਇਕ ਟੈਕਨੌਲੋਜੀ ਐਕਸਟੈਨਸ਼ਨ ਸੈਂਟਰ ਦੀ ਸਥਾਪਨਾ ਲਈ ਮਨਜ਼ੂਰੀ ਦੇਣ ਦੀ ਮੰਗ ਕੀਤੀ | ਇਸ ਮੰਗ ਨੂੰ ਸਵੀਕਾਰ ਕਰਦੇ ਹੋਏ, ਭਾਰਤ ਸਰਕਾਰ ਦੇ ਐਮ.ਐੱਸ.ਐੱਮ.ਈ ਮੰਤਰਾਲੇ ਨੇ 18 ਦਸੰਬਰ, 2025 ਨੂੰ ਪ੍ਰਧਾਨ ਨਿਰਦੇਸ਼ਕ ਆਦਿਤਯ ਪ੍ਰਕਾਸ਼ ਸ਼ਰਮਾ ਰਾਹੀਂ ਇੱਕ ਅਧਿਕਾਰਿਕ ਪੱਤਰ ਜਾਰੀ ਕੀਤਾ, ਜਿਸ ਵਿਚ ਸਰਕਾਰੀ ਚਮੜਾ ਅਤੇ ਫੁੱਟਵੇਅਰ ਤਕਨਾਲੋਜੀ ਸੰਸਥਾ, ਜਲੰਧਰ ਵਿਚ ਮਨਜ਼ੂਰਸ਼ੁਦਾ ਟੈਕਨੌਲੋਜੀ ਐਕਸਟੈਨਸ਼ਨ ਸੈਂਟਰ ਦੀ ਸਥਾਪਨਾ ਲਈ ਸਮਝੌਤਾ ਯਾਦਦਾਸ਼ਤ ਐਮ.ਓ.ਯੂ 'ਤੇ ਦਸਤਖ਼ਤ ਅਤੇ ਲੀਜ਼ ਡੀਡ ਦੇ ਨਿਰਵਾਹ ਦੀ ਮੰਗ ਕੀਤੀ ਗਈ | ਇਹ ਮਨਜ਼ੂਰੀ ਹੱਬ ਅਤੇ ਸਪੋਕ ਮਾਡਲ ਅਧੀਨ ਦਿੱਤੀ ਗਈ ਹੈ, ਜਿਸ ਅਨੁਸਾਰ ਟੈਕਨੌਲੋਜੀ ਐਕਸਟੈਨਸ਼ਨ ਸੈਂਟਰ ਨੂੰ ਪੋ੍ਰਸੈੱਸ ਕਮ ਪ੍ਰੋਡਕਟ ਡਿਵੈਲਪਮੈਂਟ ਸੈਂਟਰ, ਮੇਰਠ ਵਲੋਂ ਮਾਰਗਦਰਸ਼ਨ ਪ੍ਰਦਾਨ ਕੀਤਾ ਜਾਵੇਗਾ | ਐਮ.ਓ.ਯੂ 'ਤੇ 5 ਜਨਵਰੀ, 2026 ਨੂੰ ਜਲੰਧਰ ਵਿਚ ਦਸਤਖ਼ਤ ਕੀਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦਾਂ ਦੀ ਧਰਤੀ 'ਤੇ ਨਤਮਸਤਕ ਹੋਏ ਰਾਜਾ ਵੜਿੰਗ <br/> ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਦੀ ਯਾਦ ਨੂੰ ਸਮਰਪਿਤ 'ਯੂ.ਐਸ.ਐਸ. ਯੂਨੀਵਰਸਿਟੀ' ਦਾ ਉਦਘਾਟਨ ਅੱਜ
Ad Position 24