07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਫ਼ਾਜ਼ਿਲਕਾ ਵਾਸੀ ਬੀ.ਐਸ.ਐਫ. ਜਵਾਨ ਦੀ ਆਸਾਮ 'ਚ ਗੋਲੀ ਲੱਗਣ ਨਾਲ ਮੌਤ <br/>

Ad Position 21
No active advertisement
ਅਜੀਤ ਡੈਸਕ 28-12-2025
ਫ਼ਾਜ਼ਿਲਕਾ, 27 ਦਸੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਪਿੰਡ ਝੁੱਗੇ ਗੁਲਾਬ ਸਿੰਘ ਦਾ ਵਸਨੀਕ ਰਾਜਿੰਦਰ ਸਿੰਘ ਜੋ ਕਿ ਆਸਾਮ ਵਿਖੇ ਬੀ.ਐਸ.ਐਫ. ਦਾ ਜਵਾਨ ਸੀ, ਦੀ ਇਕ ਹਾਦਸੇ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਝੁੱਗੇ ਗੁਲਾਬ ਸਿੰਘ ਦਾ ਵਾਸੀ ਜੋ ਕਿ 2 ਸਾਲ ਪਹਿਲਾਂ ਬੀ.ਐਸ.ਐਫ.ਦੀ 193 ਬਟਾਲੀਅਨ ਅੰਦਰ ਭਰਤੀ ਹੋਇਆ ਸੀ ਅਤੇ ਹੁਣ ਮੌਜੂਦਾ ਸਮੇਂ ਵਿਚ ਆਸਾਮ ਦੇ ਗੁਹਾਟੀ ਵਿਚ ਆਪਣੀ ਡਿਊਟੀ ਕਰ ਰਿਹਾ ਸੀ | 4 ਫਰਵਰੀ 2026 ਨੂੰ ਰਾਜਿੰਦਰ ਸਿੰਘ ਦਾ ਵਿਆਹ ਸੀ ਅਤੇ ਪਰਿਵਾਰਕ ਮੈਂਬਰ ਉਸ ਦੇ ਵਿਆਹ ਦੀਆਂ ਤਿਆਰੀਆਂ ਵਿਚ ਜੁਟੇ ਹੋਏ ਸਨ | ਪਰਿਵਾਰਕ ਮੈਂਬਰਾਂ ਅਨੁਸਾਰ ਸਵੇਰੇ ਬੀ.ਐਸ.ਐਫ.ਦੇ ਅਧਿਕਾਰੀਆਂ ਵਲੋਂ ਫ਼ੋਨ ਰਾਹੀਂ ਗੋਲੀ ਲੱਗਣ ਨਾਲ ਉਸ ਦੀ ਮੌਤ ਹੋਣ ਦੀ ਖ਼ਬਰ ਦਿੱਤੀ ਗਈ ਤਾਂ ਪਰਿਵਾਰ ਅੰਦਰ ਖ਼ੁਸ਼ੀਆਂ ਦਾ ਮਾਹੌਲ ਗਮੀ ਵਿਚ ਬਦਲ ਗਿਆ | ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਰਾਜਿੰਦਰ ਸਿੰਘ ਨੇ ਸਾਰੇ ਜੀਆਂ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਸੀ ਅਤੇ ਵਿਆਹ ਦੀਆਂ ਤਿਆਰੀਆਂ ਸੰਬੰਧੀ ਵੀ ਗੱਲਬਾਤ ਹੋਈ ਸੀ | ਮਿ੍ਤਕ ਦੇ ਪਿਤਾ ਹਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਰਫ਼ ਮੌਤ ਦੀ ਖ਼ਬਰ ਦਿੱਤੀ ਗਈ ਹੈ ਅਤੇ ਹੋਰ ਕੋਈ ਸੂਚਨਾ ਨਹੀਂ ਮਿਲੀ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਜਿੰਦਰ ਸਿੰਘ ਦਾ ਮਿ੍ਤਕ ਸਰੀਰ ਕੱਲ੍ਹ ਤੱਕ ਪਿੰਡ ਵਿਚ ਪੁੱਜਣ ਦੀ ਉਮੀਦ ਹੈ ਜਿੱਥੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਸਸਕਾਰ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਘਰੇਲੂ ਕਲੇਸ਼ ਕਾਰਨ ਸਹੁਰੇ ਵਲੋਂ ਨੂੰ ਹ ਦੀ ਹੱਤਿਆ <br/> ਅਗਲੀ ਖ਼ਬਰ ਉੱਚ ਮੈਰਿਟ ਦੇ ਬਾਵਜੂਦ ਦਾਖ਼ਲਾ ਰੋਕਣਾ ਗ਼ਲਤ-ਹਾਈ ਕੋਰਟ <br/>
Ad Position 24
No active advertisement