14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਪਾਕਿਸਤਾਨੀ ਲੜਕੀ ਦੇ ਪਿਆਰ 'ਚ ਬਿਨਾਂ ਵੀਜ਼ਾ ਪਾਕਿ ਪਹੁੰਚੇ ਭਾਰਤੀ ਨੌਜਵਾਨ ਦੀ ਸਜ਼ਾ ਹੋਈ ਖ਼ਤਮ <br/>

Ad Position 21
No active advertisement
ਮੰਡੀ ਬਹਾਉਦੀਨ ਪੁਲਿਸ ਵਲੋਂ ਗਿ੍ਫ਼ਤਾਰ ਬਾਦਲ ਬਾਬੂ | (ਵਿਚਕਾਰ) ਸਨ੍ਹਾ | (ਸੱਜੇ) ਗੱਲਬਾਤ ਕਰਦੇ ਹੋਏ ਵਕੀਲ ਫ਼ਿਆਜ਼ ਰਾਮੈ | ਤਸਵੀਰਾਂ ਰਾਹੀਂ : ਸੁਰਿੰਦਰ ਕੋਛੜ <br/> 28-12-2025
ਅੰਮਿ੍ਤਸਰ, 27 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਮੰਡੀ ਬਹਾਉਦੀਨ ਦੀ ਕੁੜੀ ਸਨ੍ਹਾ ਨਾਲ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਗ਼ੈਰਕਾਨੂੰਨੀ ਢੰਗ ਨਾਲ ਬਿਨਾ ਵੀਜ਼ਾ ਪਾਸਪੋਰਟ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚੇ ਅਲੀਗੜ੍ਹ ਜ਼ਿਲ੍ਹੇ (ਉੱਤਰ ਪ੍ਰਦੇਸ਼, ਭਾਰਤ) ਦੇ ਪਿੰਡ ਨਗੱਲਾ ਖਟਕੜੀ ਦੇ ਵਾਸੀ ਬਾਦਲ ਬਾਬੂ ਪੁੱਤਰ ਕਿਰਪਾਲ ਸਿੰਘ ਦੀ ਜੇਲ੍ਹ ਦੀ ਸਜ਼ਾ ਖ਼ਤਮ ਹੋ ਚੁੱਕੀ ਹੈ | ਉਸ ਨੂੰ ਜਲਦੀ ਰਿਹਾਅ ਕਰਕੇ ਅਟਾਰੀ-ਵਾਹਗਾ ਸਰਹੱਦ ਵਿਖੇ ਭਾਰਤੀ ਅਧਿਕਾਰੀਆਂ ਦੇ ਸਪੁਰਦ ਕੀਤਾ ਜਾਵੇਗਾ | ਬਾਦਲ ਦੇ ਵਕੀਲ ਫ਼ਿਆਜ਼ ਰਾਮੈ ਨੇ ਇਸ ਬਾਰੇ 'ਚ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਰਤੀ ਨਾਗਰਿਕ ਦੀ ਭਾਰਤ ਵਾਪਸੀ ਲਈ ਦਸਤਾਵੇਜ਼ੀ ਕਾਰਵਾਈ ਮੁਕੰਮਲ ਕੀਤੀ ਜਾ ਰਹੀ ਹੈ | ਬਾਦਲ ਬਾਬੂ ਨੂੰ ਗਿ੍ਫ਼ਤਾਰ ਕਰਨ ਉਪਰੰਤ 24 ਜਨਵਰੀ ਨੂੰ ਜ਼ਿਲ੍ਹਾ ਵਧੀਕ ਮਜਿਸਟ੍ਰੇਟ ਮੰਡੀ ਬਹਾਉਦੀਨ ਸੈਕਸ਼ਨ-30 ਮੁਜ਼ੀਬ ਉਰ ਰਹਿਮਾਨ ਸ਼ਾਮੀ ਦੀ ਅਦਾਲਤ 'ਚ ਪੇਸ਼ ਕਰਨ 'ਤੇ ਉਸ ਨੂੰ ਜੇਲ੍ਹ ਭੇਜਿਆ ਗਿਆ ਸੀ | ਵਕੀਲ ਰਾਮੈ ਨੇ ਦੱਸਿਆ ਕਿ ਭਾਰਤੀ ਨਾਗਰਿਕ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸ ਨੇ ਸਨ੍ਹਾ ਨਾਲ ਵਿਆਹ ਕਰਵਾਉਣ ਬਦਲੇ ਧਰਮ ਪਰਿਵਰਤਨ ਕਰਕੇ ਇਸਲਾਮ ਕਬੂਲ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ 'ਚ ਕਾਦੀਆਨੀਆਂ ਦੇ ਜਲਸੇ 'ਚ ਜਾਣ ਵਾਲਿਆਂ ਦਾ ਹੋਵੇਗਾ ਬਾਈਕਾਟ-ਸ਼ਾਹੀ ਇਮਾਮ <br/> ਅਗਲੀ ਖ਼ਬਰ 'ਅਜੀਤ' ਨੇ ਡੇਰਾ ਬਾਬਾ ਨਾਨਕ ਨੇੜੇ ਪਿੰਡ ਸ਼ਕਰੀ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਯੂਰੀਆ ਖਾਦ ਵੰਡੀ <br/>
Ad Position 24