ਮੋਗਾ, 31 ਮਈ (ਅਸ਼ੋਕ ਬਾਂਸਲ)-ਸੋਸ਼ਲ ਵੈੱਲਫੇਅਰ ਕਲੱਬ ਵਲੋਂ ਸਰਕਾਰੀ ਹਾਈ ਸਕੂਲ ਦੁੱਨੇਕੇ ਵਿਖੇ ਨੈਤਿਕ ਸਿੱਖਿਆ ਅਤੇ ਕੈਰੀਅਰ ਗਾਈਡੈਂਸ ਦੇ ਸਬੰਧ 'ਚ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਓ.ਪੀ. ਕੁਮਾਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਜੇ ਅਸੀਂ ਜ਼ਿੰਦਗੀ ਦਾ ਸਹੀ ਆਨੰਦ ਮਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਗੁਰੂਆਂ ਪੀਰਾਂ ਵਲੋਂ ਦਰਸਾਏ ਸੱਚ ਦੇ ਮਾਰਗ 'ਤੇ ਚੱਲਣਾ ਪਵੇਗਾ | ਪ੍ਰੋ. ਬਲਵਿੰਦਰ ਸਿੰਘ ਨੇ ਬੱਚਿਆਂ ਨੂੰ ਨਵੇਂ ਕੋਰਸਾਂ ਜਿਵੇਂ ਡਰੋਨ ਟੈਕਨਾਲੋਜੀ, ਸੋਲਰ ਸਿਸਟਮ, ਬਿਜਲੀ ਦੇ ਵਾਹਨ ਆਦਿ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਕਲੱਬ ਵਲੋਂ ਤਿਆਰ ਕੀਤਾ ਕੈਰੀਅਰ ਗਾਈਡੈਂਸ ਨਾਲ ਸੰਬੰਧਿਤ ਚਾਰਟ ਵੀ ਜਾਰੀ ਕੀਤਾ ਗਿਆ | ਇਸ ਮੌਕੇ ਓ.ਪੀ. ਰਾਏ ਨੇ ਬੱਚਿਆਂ ਨੂੰ ਕਿਹਾ ਕਿ ਸਾਨੂੰ ਅਨੁਸ਼ਾਸਨ ਵਿਚ ਰਹਿਣ ਦਾ ਪਾਬੰਦ ਹੋਣਾ ਚਾਹੀਦਾ ਹੈ | ਉਨ੍ਹਾਂ ਬੱਚਿਆਂ ਨੂੰ ਸਮੇਂ ਸਿਰ ਹਰ ਕੰਮ ਨੂੰ ਅੰਜਾਮ ਦੇਣ ਲਈ ਵੀ ਪ੍ਰੇਰਿਤ ਕੀਤਾ | ਰਾਜਵਿੰਦਰ ਸਿੰਘ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਨਾਲ ਬੱਚਿਆਂ ਨੂੰ ਜਾਣੰੂ ਕਰਵਾਇਆ | ਇਸ ਮੌਕੇ ਅਜੇ ਸਿੰਗਲਾ ਅਤੇ ਸੰਜੀਵ ਅਰੋੜਾ ਵਲੋਂ ਪ੍ਰਸ਼ਨ-ਉੱਤਰ ਪ੍ਰਤੀਯੋਗਤਾ ਕਰਵਾਈ ਗਈ | ਇਸ ਮੌਕੇ ਸਕੂਲ ਸਟਾਫ਼ ਦੇ ਸੁਖਪਾਲਦੀਪ ਸਿੰਘ, ਅਜੇ ਸਿੰਗਲਾ, ਕਲੱਬ ਦੇ ਝਲਮਨ ਦਾਸ, ਓ.ਪੀ.ਰਾਏ, ਵਿਨੋਦ ਕੁਮਾਰ, ਸੰਜੀਵ ਕੁਮਾਰ, ਰਾਜਵਿੰਦਰ ਸਿੰਘ, ਸੁਸ਼ੀਲ ਗਰਗ ਹਾਜ਼ਰ ਸਨ |