27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੱਸ ਸਟੈਂਡ ਵਿਖੇ ਕਰਵਾਈ ਜ਼ਿਲ੍ਹਾ ਪੱਧਰੀ ਮੌਕ ਡਰਿੱਲ

Ad Position 21
No active advertisement
ਅਜੀਤ ਡੈਸਕ 01-06-2025

ਗੁਰਦਾਸਪੁਰ, 31 ਮਈ (ਅਸ਼ੋਕ ਸ਼ਰਮਾ)-ਭਾਰਤ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਓਪਰੇਸ਼ਨ ਸ਼ੀਲਡ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਐਮਰਜੈਂਸੀ ਸਥਿੱਤੀ ਵਿਚ ਸੁਰੱਖਿਆ ਅਤੇ ਬਚਾਅ ਪ੍ਰਤੀ ਜਾਗਰੂਕ ਕਰਨ ਅਤੇ ਪ੍ਰਸ਼ਾਸਨਿਕ ਤਿਆਰੀਆਂ ਦੀ ਜਾਂਚ ਦੇ ਮਕਸਦ ਨਾਲ ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਬੱਸ ਸਟੈਂਡ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਮÏਕ ਡਰਿੱਲ ਕਰਵਾਈ ਗਈ¢ ਇਸ ਮÏਕ ਡਰਿੱਲ ਦੀ ਅਗਵਾਈ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਸਪਿੰਦਰ ਸਿੰਘ ਵੱਲੋਂ ਕੀਤੀ ਗਈ¢ ਮÏਕ ਡਰਿੱਲ ਦੇ ਦਿ੍ਸ਼ ਅਨੁਸਾਰ ਦੁਸ਼ਮਣ ਵਲੋਂ ਹਵਾਈ ਹਮਲੇ ਦÏਰਾਨ ਇਕ ਬਿਲਡਿੰਗ ਨੂੰ ਅੱਗ ਲੱਗ ਜਾਂਦੀ ਹੈ ਅਤੇ ਕਈ ਲੋਕ ਉਸ ਇਮਾਰਤ ਵਿਚ ਫਸ ਜਾਂਦੇ ਹਨ¢ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੂਚਨਾ ਮਿਲਣ ਦੇ ਤੁਰੰਤ ਬਾਅਦ ਬਚਾਅ ਕਾਰਜਾਂ ਤਹਿਤ ਸਿਵਲ ਡਿਫੈਂਸ ਦੇ ਵਲੰਟੀਅਰ, ਫਾਇਰ ਬਿ੍ਗੇਡ, ਪੰਜਾਬ ਪੁਲਿਸ, ਪੰਜਾਬ ਹੋਮ ਗਾਰਡ, ਐੱਨ.ਸੀ.ਸੀ. ਕੈਡਿਟਾਂ ਵਲੋਂ ਮÏਕੇ 'ਤੇ ਪਹੁੰਚ ਕੇ ਅੱਗ ਨੂੰ ਬੁਝਾਇਆ ਜਾਂਦਾ ਹੈ ਅਤੇ ਨਾਲ ਹੀ ਇਮਾਰਤ ਦੀ ਉੱਪਰਲੀ ਮੰਜਿਲ ਵਿਚ ਫਸੇ 7 ਪੀੜਤਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਅਭਿਆਸ ਕੀਤਾ ਜਾਂਦਾ ਹੈ¢ ਇਸ ਮÏਕ ਡਰਿੱਲ ਦÏਰਾਨ ਲੋਕਾਂ ਨੂੰ ਵੀ ਕਿਸੇ ਹੰਗਾਮੀ ਹਾਲਤ ਵਿਚ ਆਪਣਾ ਤੇ ਹੋਰ ਲੋਕਾਂ ਦਾ ਬਚਾਅ ਕਰਨ ਦੀ ਸਿਖਲਾਈ ਦਿੱਤੀ ਗਈ¢ ਮÏਕ ਡਰਿੱਲ ਦੀ ਸਮਾਪਤੀ 'ਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਸਪਿੰਦਰ ਸਿੰਘ ਨੇ ਕਿਹਾ ਕਿ ਇਹ ਅਭਿਆਸ ਸਰਕਾਰ ਦੀ ਚÏਕਸੀ ਨੀਤੀ ਦੇ ਤਹਿਤ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਜਾਂ ਐਮਰਜੈਂਸੀ ਸਥਿਤੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਜਕੁਸ਼ਲਤਾ ਅਤੇ ਤਾਲਮੇਲ ਦੀ ਜਾਂਚ ਕੀਤੀ ਜਾ ਸਕੇ¢ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਿਰਫ਼ ਇਕ ਮਾਡਲ ਅਭਿਆਸ ਪ੍ਰਕਿਰਿਆ ਸੀ, ਜਿਸ ਕਾਰਨ ਆਮ ਜਨਤਾ ਨੂੰ ਡਰਨ ਜਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ¢ ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਅਭਿਆਸ ਜਾਰੀ ਰਹਿਣਗੇ ਤਾਂ ਜੋ ਜ਼ਿਲ੍ਹੇ ਨੂੰ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਹੋਰ ਵੀ ਸਮਰੱਥ ਬਣਾਇਆ ਜਾ ਸਕੇ¢ ਅਭਿਆਸ ਦÏਰਾਨ ਆਪਸੀ ਤਾਲਮੇਲ ਅਤੇ ਤੁਰੰਤ ਪ੍ਰਤੀਕਿਰਿਆ ਸਮਰੱਥਾ ਦੀ ਵੀ ਬਾਰੀਕੀ ਨਾਲ ਸਮੀਖਿਆ ਕੀਤੀ ਗਈ ¢ ਇਸ ਮÏਕੇ ਡੀ.ਐਸ.ਪੀ ਸੁਖਰਾਜ ਸਿੰਘ ਢਿਲੋਂ, ਜ਼ਿਲ੍ਹਾ ਕਮਾਂਡਰ ਪੰਜਾਬ ਹੋਮਗਾਰਡ ਅਤੇ ਸਿਵਲ ਡਿਫੈਂਸ ਰਵੇਲ ਸਿੰਘ, ਸਾਬਕਾ ਜ਼ਿਲ੍ਹਾ ਕਮਾਂਡਰ ਹਰਦੀਪ ਸਿੰਘ ਬਾਜਵਾ, ਪੋਸਟ ਵਾਰਡ ਹਰਬਖਸ਼ ਸਿੰਘ, ਧਰਮਿੰਦਰ ਸ਼ਰਮਾ, ਫਾਇਰ ਬਿ੍ਗੇਡ ਹੇਮੰਤ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਤੇ ਵਲੰਟੀਅਰ ਵੀ ਮÏਜੂਦ ਸਨ¢

Ad Position 22
No active advertisement
ਪਿਛਲੀ ਖ਼ਬਰ ਨੈਤਿਕ ਸਿੱਖਿਆ ਅਤੇ ਕੈਰੀਅਰ ਗਾਈਡੈਂਸ ਦੇ ਸੰਬੰਧ 'ਚ ਸੈਮੀਨਾਰ ਅਗਲੀ ਖ਼ਬਰ ਪੰਜਾਬ ਅਤੇ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਰਾਸ਼ਟਰਪਤੀ ਤੇ ਰਾਜਪਾਲ ਦੇ ਨਾਂਅ 'ਤੇ ਮੰਗ ਪੱਤਰ ਦਿੱਤਾ <br/>
Ad Position 24