27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਮੋਗਾ ਪੁਲਿਸ ਨੇ ਕਤਲ ਦੇ ਮਾਮਲੇ 'ਚ ਕੀਤੇ ਤਿੰਨ ਗਿ੍ਫਤਾਰ

Ad Position 21
No active advertisement
ਅਜੀਤ ਡੈਸਕ 01-06-2025
ਮੋਗਾ, 31 ਮਈ (ਗੁਰਤੇਜ ਸਿੰਘ ਬੱਬੀ)-ਬੀਤੇ ਦਿਨੀਂ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਚੱਕ ਤਾਰੇਵਾਲਾ ਵਿਚ ਜ਼ਮੀਨੀ ਵਿਵਾਦ ਦੇ ਚਲਦਿਆਂ ਇਕ 65 ਸਾਲਾ ਵਿਅਕਤੀ ਚਿਮਨ ਸਿੰਘ ਪੁੱਤਰ ਬਾਕਰ ਸਿੰਘ ਦੀ ਦੋਸ਼ੀਆਂ ਨੇ ਟਰੈਕਟਰ ਚੜ੍ਹਾ ਕੇ ਹੱਤਿਆ ਕਰ ਦਿੱਤੀ ਸੀ | ਅੱਜ ਇਸ ਸੰਬੰਧੀ ਡੀ. ਐਸ. ਪੀ. ਧਰਮਕੋਟ ਰਮਨਦੀਪ ਸਿੰਘ ਨੇ ਪੈੱ੍ਰਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਮਾਮਲੇ ਵਿਚ ਕਤਲ ਨੂੰ ਟਰੇਸ ਕਰਦਿਆਂ ਥਾਣਾ ਧਰਮਕੋਟ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਵਲੋਂ ਕਰੀਬ 6 ਘੰਟਿਆਂ ਦੇ ਅੰਦਰ ਹੀ ਕਤਲ ਕਰਨ ਵਾਲੇ ਬਲਵਿੰਦਰ ਸਿੰਘ ਪੁੱਤਰ ਕਰਤਾਰ ਸਿੰਘ, ਪ੍ਰੀਤਮ ਸਿੰਘ ਪੁੱਤਰ ਕਰਤਾਰ ਸਿੰਘ, ਜਸਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਚੱਕ ਤਾਰੇਵਾਲਾ ਨੂੰ ਕਤਲ ਵਿਚ ਵਰਤੇ ਨਿਊ ਹਾਲੈਂਡ ਟਰੈਕਟਰ ਅਤੇ ਇਕ ਵਰਨਾ ਕਾਰ ਸਮੇਤ ਕਾਬੂ ਕਰ ਲਿਆ | ਡੀ. ਐਸ. ਪੀ. ਰਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਖਿਲਾਫ ਥਾਣਾ ਧਰਮਕੋਟ ਵਿਖੇ ਅੰਡਰ ਸੈਕਸ਼ਨ 103, 3 (5) 351(2) ਬੀ. ਐਨ. ਐਸ. ਅਧੀਨ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਨੂੰ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਇੰਸਪੈਕਟਰ ਜਤਿੰਦਰ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਅਤੇ ਅਧਿਆਪਕਾਂ ਨੂੰ ਡੇਂਗੂ ਅਤੇ ਮਲੇਰੀਏ ਖਿਲਾਫ਼ ਕੀਤਾ ਜਾਗਰੂਕ ਅਗਲੀ ਖ਼ਬਰ ਆਦਰਸ਼ ਸਕੂਲ ਯੂਨੀਅਨ ਭਲਕੇ ਸਿੱਖਿਆ ਮੰਤਰੀ ਨਾਲ ਮੀਟਿੰਗ ਕਰੇਗੀ- ਗਲੋਟੀ
Ad Position 24