ਧਰਮਕੋਟ/ਕਿਸ਼ਨਪੁਰਾ ਕਲਾਂ, 31 ਮਈ (ਪਰਮਿੰਦਰ ਸਿੰਘ ਗਿੱਲ/ਪਰਮਜੀਤ ਸਿੰਘ)-ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਿਵਲ ਸਰਜਨ ਮੋਗਾ ਡਾ: ਪ੍ਰਦੀਪ ਕੁਮਾਰ ਮਹਿੰਦਰਾ ਦੀ ਯੋਗ ਅਗਵਾਈ ਹੇਠ ਸੀਨੀਅਰ ਮੈਡੀਕਲ ਅਫਸਰ ਪੀ. ਐਚ. ਸੀ. ਕੋਟ ਈਸੇ ਖਾਂ ਡਾ: ਰਿਪੁਦਮਨ ਕੌਰ ਵਲੋਂ ਭੇਜੀ ਗਈ ਟੀਮ ਨੇ ਡੇਂਗੂ, ਮਲੇਰੀਆ ਦੀ ਰੋਕਥਾਮ, ਬਚਾਅ ਤੇ ਇਲਾਜ ਬਾਰੇ ਸਰਕਾਰੀ ਆਈ. ਟੀ. ਆਈ. ਜਲਾਲਾਬਾਦ ਵਿਖੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਸਿਹਤ ਵਿਭਾਗ ਦੇ ਹੈਲਥ ਸੁਪਰਵਾਈਜ਼ਰ ਕੁਲਵੰਤ ਸਿੰਘ ਤੇ ਮਲਟੀਪਰਪਜ਼ ਹੈਲਥ ਵਰਕਰ ਦਵਿੰਦਰ ਸਿੰਘ ਨੇ ਬੱਚਿਆਂ ਨੂੰ ਆਪਣੇ ਕੂਲਰਾਂ, ਪਾਣੀ ਦੀਆਂ ਟੈਂਕੀਆਂ, ਫਰਿਜਾਂ ਦੀਆਂ ਪਿਛਲੀਆਂ ਟਰੇਆਂ, ਪਾਣੀ ਸਟੋਰ ਕੀਤੇ ਜਾਣ ਵਾਲੇ ਬਰਤਨ ਆਦਿ ਹਫਤੇ ਵਿਚ ਇਕ ਵਾਰ ਖਾਲੀ ਕਰਕੇ ਉਨ੍ਹਾਂ ਨੂੰ ਸੁਕਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ | ਮਲਟੀਪਰਪਜ਼ ਹੈਲਥ ਵਰਕਰ ਸੁਜਾਤਾ ਤੇ ਅਮਨਦੀਪ ਕੌਰ ਨੇ ਵਿਦਿਆਰਥਣਾਂ ਨੂੰ ਮਾਸਿਕ ਧਰਮ ਨਾਲ ਜੁੜੀਆਂ ਸਿਹਤਮੰਦ ਆਦਤਾਂ, ਸਾਫ-ਸਫਾਈ ਦੇ ਢੰਗ, ਸੈਨੇਟਰੀ ਨੈਪਕਿਨ ਦੀ ਸਹੀ ਵਰਤੋਂ ਅਤੇ ਉਨ੍ਹਾਂ ਦੀ ਨਵਿਰਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਅੰਤ ਵਿਚ ਆਈ. ਟੀ. ਆਈ. ਸਟਾਫ ਵਲੋਂ ਸਮੁੱਚੀ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਇੰਚਾਰਜ ਅਰਸ਼ਦੀਪ ਸਿੰਘ, ਇੰਸਟਰਕਟਰ ਮਨਜੀਤ ਕੌਰ, ਸਰਬਜੀਤ ਕੌਰ, ਅਮਰਜੀਤ ਕੌਰ, ਸ਼ੇਰ ਸਿੰਘ ਅਤੇ ਕਰਮਜੀਤ ਕੌਰ ਆਸ਼ਾ ਵਰਕਰ ਆਦਿ ਹਾਜ਼ਰ ਸਨ |