27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਨਮਾਨ 'ਚ ਸਮਾਗਮ

Ad Position 21
No active advertisement
ਅਜੀਤ ਡੈਸਕ 01-06-2025
ਮੋਗਾ, 31 ਮਈ (ਅਸ਼ੋਕ ਬਾਂਸਲ)-ਡੀ.ਐਮ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ 12ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ | ਇਸ ਤਹਿਤ ਸਕੂਲ ਵਿਚ ਅੱਜ ਵਿਦਿਆਰਥੀਆਂ ਦੇ ਸਨਮਾਨ 'ਚ ਸਮਾਗਮ ਕਰਵਾਇਆ ਗਿਆ | ਜਾਣਕਾਰੀ ਦਿੰਦਿਆਂ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਸਾਇੰਸ ਗਰੁੱਪ ਵਿਚੋਂ ਪਹਿਲਾ ਸਥਾਨ ਜਸਪ੍ਰੀਤ ਕੌਰ, ਦੂਜਾ ਸਥਾਨ ਤਮੰਨਾ, ਤੀਜਾ ਸਥਾਨ ਸਹਿਜ ਸੂਦ ਨੇ ਹਾਸਲ ਕੀਤਾ | ਕਾਮਰਸ ਗਰੁੱਪ ਵਿਚੋਂ ਪਹਿਲਾ ਸਥਾਨ ਸਿਮਰਨਜੀਤ ਕੌਰ, ਦੂਜਾ ਸਥਾਨ ਸੁਮਿਤ ਪਲਤਾ, ਤੀਜਾ ਸਥਾਨ ਲਕਸ਼ ਰਹੇਜਾ ਅਤੇ ਮਨਜੋਤ ਕੌਰ ਨੇ ਪ੍ਰਾਪਤ ਕੀਤੇ | ਆਰਟਸ ਗਰੁੱਪ ਵਿਚੋਂ ਸੀਆ ਪਹਿਲਾ ਸਥਾਨ, ਦਿਵਿਆਂਸ਼ੀ ਅਗਰਵਾਲ ਦੂਜਾ ਸਥਾਨ, ਪਰੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਮੈਨੇਜਮੈਂਟ ਦੇ ਪ੍ਰਧਾਨ ਕਿ੍ਸ਼ਨ ਗੋਪਾਲ ਅਗਰਵਾਲ, ਵਾਈਸ ਪ੍ਰਧਾਨ ਸਵਰਨ ਸ਼ਰਮਾ, ਸੈਕਟਰੀ ਬਲਰਾਜ ਮਿੱਤਲ, ਮੈਨੇਜਮੈਂਟ ਮੈਂਬਰ ਐਸ.ਕੇ. ਸ਼ਰਮਾ, ਨੀਰਜ ਗਰਗ, ਰਵੀ ਕਾਂਤ ਸ਼ਰਮਾ, ਜਤਿਨ ਭਾਰਤੀ, ਧੀਰਜ ਅਗਰਵਾਲ, ਅਜੈ ਅਗਰਵਾਲ, ਡਾ: ਰਜਨੀਸ਼ ਸ਼ਰਮਾ, ਸੁਰਿੰਦਰ ਸਿੰਗਲਾ ਅਤੇ ਅਨਿਲ ਕੁਮਾਰ ਸ਼ਰਮਾ ਨੇ ਆਪਣੀਆਂ ਸ਼ੁੱਭਕਾਮਨਾਵਾਂ ਵਿਦਿਆਰਥੀਆਂ ਨੂੰ ਦਿੱਤੀਆਂ | ਪਿ੍ੰਸੀਪਲ ਮੈਡਮ ਅਤੇ ਅਧਿਆਪਕਾਂ ਨੇ ਵੀ ਬੱਚਿਆਂ ਦੇ ਉੱਜਵਲ ਭਵਿੱਖ ਲਈ ਆਪਣਾ ਆਸ਼ੀਰਵਾਦ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੀ ਵਿਦਿਆਰਥਣ ਨੇ ਹਾਸਿਲ ਕੀਤੇ 71 ਸਕੋਰ ਅਗਲੀ ਖ਼ਬਰ ਬੱਚਿਆਂ ਅਤੇ ਅਧਿਆਪਕਾਂ ਨੂੰ ਡੇਂਗੂ ਅਤੇ ਮਲੇਰੀਏ ਖਿਲਾਫ਼ ਕੀਤਾ ਜਾਗਰੂਕ
Ad Position 24