14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸਿਹਤ ਵਿਭਾਗ ਨੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ

Ad Position 21
No active advertisement
ਅਜੀਤ ਡੈਸਕ 02-06-2025
ਬਾਘਾ ਪੁਰਾਣਾ, 1 ਜੂਨ (ਗੁਰਮੀਤ ਸਿੰਘ ਮਾਣੂੰਕੇ, ਟਿੰਕੂ ਕਾਠਪਾਲ)-ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ ਦੇ ਦਿਸ਼ਾ-ਨਿਰਦੇਸ਼ ਅਤੇ ਡਾ. ਰਾਜੇਸ਼ ਮਿੱਤਲ, ਡੀ.ਐਮ. ਸੀ ਮੋਗਾ ਦੀ ਨਿਗਰਾਨੀ ਹੇਠ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਪਿੰਡ ਨੱਥੋਕੇ ਵਿਖੇ ਮਨਾਇਆ ਗਿਆ | ਇਸ ਸਮਾਗਮ ਦਾ ਆਯੋਜਨ ਅੰਬੂਜਾ ਫਾਊਾਡੇਸ਼ਨ ਅਤੇ ਐਚ.ਡੀ.ਐਫ.ਸੀ. ਬੈਂਕ ਦੇ ਸਹਿਯੋਗ ਨਾਲ ਕੀਤਾ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਟੀਮ ਹੈੱਡ ਸ਼ੁਭਮ ਪ੍ਰਸ਼ਾਦ ਨੇ ਕੀਤੀ | ਸਮਾਗਮ ਦੀ ਅਗਵਾਈ ਸ੍ਰੀਮਤੀ ਹਰਜਿੰਦਰ ਕੌਰ ਬੀ.ਈ.ਈ. ਨੇ ਕੀਤੀ | ਉਨ੍ਹਾਂ ਲੋਕਾਂ ਨੂੰ ਤੰਬਾਕੂ ਦੇ ਨੁਕਸਾਨ ਬਾਰੇ ਵਿਸਥਾਰ ਨਾਲ ਜਾਣੰੂ ਕਰਵਾਇਆ ਅਤੇ ਸਮਾਜ ਵਿਚ ਤੰਬਾਕੂ ਮੁਕਤ ਵਾਤਾਵਰਨ ਬਣਾਉਣ ਦੀ ਅਪੀਲ ਕੀਤੀ | ਸ੍ਰੀਮਤੀ ਹਰਜਿੰਦਰ ਕੌਰ ਨੇ ਲੋਕਾਂ ਨੂੰ ਦੱਸਿਆ ਕਿ ਤੰਬਾਕੂ ਸਿਰਫ਼ ਇਕ ਆਦਤ ਨਹੀਂ, ਬਲਕਿ ਇਹ ਇਕ ਖ਼ਤਰਨਾਕ ਨਸ਼ਾ ਹੈ, ਜੋ ਕਈ ਗੰਭੀਰ ਬਿਮਾਰੀਆਂ ਜਿਵੇਂ ਕਿ ਕੈਂਸਰ, ਦਿਲ ਦੀਆਂ ਬਿਮਾਰੀਆਂ, ਅਤੇ ਸੁਸੰਵਾਦਨ ਤੰਤਰ ਦੀ ਖ਼ਰਾਬੀ ਨੂੰ ਜਨਮ ਦਿੰਦਾ ਹੈ | ਇਸ ਮੌਕੇ ਕੌਂਸਲਰ ਸ੍ਰੀਮਤੀ ਨਰਿੰਦਰ ਕੌਰ ਨੇ ਵੀ ਹਾਜ਼ਰ ਲੋਕਾਂ ਨੂੰ ਤੰਬਾਕੂ ਨਾ ਵਰਤਣ ਲਈ ਪ੍ਰੇਰਿਤ ਕੀਤਾ | ਇਸ ਸਮਾਗਮ 'ਚ ਆਸ਼ਾ ਵਰਕਰਾਂ, ਆਗੂਆਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ 'ਚ ਭਾਗ ਲਿਆ | ਇਸ ਮੌਕੇ ਗੁਰਚਰਨ ਸਿੰਘ ਸੁਪਰਵਾਈਜ਼ਰ, ਪੂਰਨ ਸਿੰਘ ਸਿਹਤ ਵਰਕਰ, ਸੰਦੀਪ ਕੌਰ ਸੀ.ਐਚ.ਓ., ਕਰਮਜੀਤ ਕੌਰ ਏ.ਐਨ.ਐਮ., ਅੰਬੂਜਾ ਫਾੳਾੂਡੇਸ਼ਨ ਟੀਮ ਅਨੀਸ਼ ਸ਼ਰਮਾ ਅਤੇ ਰਮਨਦੀਪ ਕੌਰ, ਸਿਮਰਜੀਤ ਕੌਰ ਆਸ਼ਾ ਫੈਸੀਲੀਟੇਟਰ ਅਤੇ ਆਸ਼ਾ ਵਰਕਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨੂੰ ਮਿਲਿਆ ਪ੍ਰਸੰਸਾ ਪੱਤਰ <br/> ਅਗਲੀ ਖ਼ਬਰ ਕੈਲੀਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ
Ad Position 24