15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਭਾਰਤ ਵਿਕਾਸ ਪ੍ਰੀਸ਼ਦ ਦੀ ਮੋਗਾ ਸ਼ਾਖਾ ਵਲੋਂ ਛਬੀਲ ਲਗਾਈ

Ad Position 21
No active advertisement
ਅਜੀਤ ਡੈਸਕ 02-06-2025
ਮੋਗਾ, 1 ਜੂਨ (ਜਸਪਾਲ ਸਿੰਘ ਬੱਬੀ)-ਭਾਰਤ ਵਿਕਾਸ ਪ੍ਰੀਸ਼ਦ ਦੀ ਮੋਗਾ ਸ਼ਾਖਾ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਸਜਾਏ ਨਗਰ ਕੀਰਤਨ ਮੌਕੇ ਸਿਮਰਨ ਕਨਫੈਕਸ਼ਨਰੀ ਸਟੋਰ ਮੋਗਾ 'ਤੇ ਕੌਂਸਲ ਵਲੋਂ ਠੰਢੇ ਜਲਜੀਰੇ ਦੀ ਛਬੀਲ ਲਗਾਈ | ਨਗਰ ਕੀਰਤਨ ਕਮੇਟੀ ਦੇ ਮੈਂਬਰਾਂ ਵਲੋਂ ਸ਼ਾਖਾ ਦੇ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸ਼ਾਖਾ ਦੇ ਪ੍ਰਧਾਨ ਸੁਧੀਰ ਕੋਹਲੀ, ਗੁਰਜੀਤ ਸਿੰਘ, ਸੂਬਾ ਪ੍ਰਧਾਨ ਮਨੋਜ ਮੋਂਗਾ ਨੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਮੁਗਲ ਸ਼ਾਸਕਾਂ ਦੇ ਅੱਤਿਆਚਾਰਾਂ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਖ਼ਾਤਮੇ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ | ਇਸ ਮੌਕੇ ਸਕੱਤਰ ਮਹੇਸ਼ ਗੁਪਤਾ, ਰਾਜਿੰਦਰ ਸਚਦੇਵਾ, ਨਿਸ਼ੀ ਰਾਕੇਸ਼ ਵਿਜ, ਸੁਮਨ ਕਾਂਤ ਵਿਜ, ਯਸ਼ਪਾਲ ਗਰੋਵਰ, ਨਰੇਸ਼ ਧੀਰ, ਜੈਦੀਪ ਕਟਾਰੀਆ ਨੇ ਡਿਊਟੀਆਂ ਨਿਭਾਈਆਂ |
Ad Position 22
No active advertisement
ਪਿਛਲੀ ਖ਼ਬਰ ਮਿਡ-ਡੇ-ਮੀਲ ਕੁੱਕ ਯੂਨੀਅਨ ਵਲੋਂ ਲੁਧਿਆਣਾ ਵਿਖੇ ਰੋਸ ਮਾਰਚ 4 ਨੂੰ - ਚਿੰਡਾਲੀਆ ਅਗਲੀ ਖ਼ਬਰ ਬੀ.ਕੇ.ਯੂ. ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੀ ਮੀਟਿੰਗ
Ad Position 24