15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਬਲਾਕ ਧਰਮਕੋਟ-2 ਦੇ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ

Ad Position 21
No active advertisement
ਅਜੀਤ ਡੈਸਕ 02-06-2025
ਕੋਟ ਈਸੇ ਖਾਂ, 1 ਜੂਨ (ਨਿਰਮਲ ਸਿੰਘ ਕਾਲੜਾ)-ਬਲਾਕ ਧਰਮਕੋਟ-2 ਦੇ ਬੀ.ਪੀ.ਈ.ਓ. ਕੰਚਨ ਬਾਲਾ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਵਿੱਦਿਅਕ ਸਾਲ ਦੌਰਾਨ ਪੰਜਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਵਿਚ ਪਹਿਲੇ ਸਥਾਨਾਂ 'ਤੇ ਰਹਿਣ ਵਾਲ਼ੇ ਤੇ ਜਵਾਹਰ ਨਵੋਦਿਆ ਵਿਦਿਆਲਿਆ ਪ੍ਰੀਖਿਆ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਗਾਈਡ ਅਧਿਆਪਕ ਅਤੇ ਸਕੂਲ ਮੁਖੀ ਸਾਹਿਬਾਨ ਦੀ ਹਾਜ਼ਰੀ 'ਚ ਸਨਮਾਨਿਤ ਕੀਤਾ ਗਿਆ | ਬੀ.ਪੀ.ਈ.ਓ. ਕੰਚਨ ਬਾਲਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਗੁਣਾਤਮਿਕ ਅਤੇ ਉੱਚ ਪੱਧਰੀ ਮੁਫ਼ਤ ਸਿੱਖਿਆ ਦੇਣ ਲਈ ਵਚਨਬੱਧ ਹੈ ਅਤੇ ਇਸ ਮਿਸ਼ਨ ਤਹਿਤ ਬਲਾਕ ਧਰਮਕੋਟ-2 ਆਪਣੇ ਸਿਰਤੋੜ ਯਤਨਾਂ ਰਾਹੀਂ ਭਰਪੂਰ ਨਤੀਜੇ ਪ੍ਰਾਪਤ ਕਰ ਰਿਹਾ ਹੈ | ਇਸ ਮੌਕੇ ਕੋਟ ਈਸੇ ਖਾਂ ਦੇ ਸੀ.ਐਚ.ਟੀ. ਕਿਰਨ ਲਤਾ, ਰੁਬਿੰਦਰ ਕੌਰ ਕੜਿਆਲ, ਜਸਕੀਰਤ ਕੌਰ ਫ਼ਤਿਹਗੜ੍ਹ ਪੰਜਤੂਰ, ਸੰਜੀਵ ਕੁਮਾਰ ਫ਼ਤਿਹਗੜ੍ਹ ਕੋਰੋਟਾਣਾ, ਵੀਨਾ ਰਾਣੀ ਮੰਦਰ ਅਤੇ ਸਵਰਨਜੀਤ ਸਿੰਘ ਮਹਿਲ ਉਚੇਚੇ ਤੌਰ 'ਤੇ ਹਾਜ਼ਰ ਸਨ | ਬਲਾਕ ਦੇ ਬੀਆਰਸੀ ਗੌਰਵ ਸ਼ਰਮਾ ਅਤੇ ਕੁਲਦੀਪ ਸਿੰਘ ਦਾਤੇਵਾਲ ਨੇ ਦੱਸਿਆ ਕਿ ਭਵਿੱਖ ਵਿਚ ਵੀ ਨਤੀਜਿਆਂ ਵਿਚ ਮੋਹਰੀ ਰਹਿਣ ਵਾਲ਼ੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੇ ਉਪਰਾਲੇ ਜਾਰੀ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਵਿਚ ਮਨਾਇਆ ਤੰਬਾਕੂ ਵਿਰੋਧੀ ਦਿਵਸ ਅਗਲੀ ਖ਼ਬਰ ਮਿਡ-ਡੇ-ਮੀਲ ਕੁੱਕ ਯੂਨੀਅਨ ਵਲੋਂ ਲੁਧਿਆਣਾ ਵਿਖੇ ਰੋਸ ਮਾਰਚ 4 ਨੂੰ - ਚਿੰਡਾਲੀਆ
Ad Position 24