ਬਾਘਾ ਪੁਰਾਣਾ, 1 ਜੂਨ (ਗੁਰਮੀਤ ਸਿੰਘ ਮਾਣੂੰਕੇ)-ਬਲਵੀਰ ਸਿੰਘ ਤੋਤੀ ਕਾ ਯੂ.ਐਸ.ਏ ਵਾਲੇ ਨਮਿਤ ਰੱਖੇ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਕਿਆਰਾਂ ਵਾਲਾ ਸਾਹਿਬ ਪਿੰਡ ਮਾਣੂੰਕੇ ਵਿਖੇ ਹੋਇਆ | ਇਸ ਮੌਕੇ ਬਾਬਾ ਸ਼ਿੰਦਰ ਸਿੰਘ ਵਲੋਂ ਕਥਾ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੀ ਸੰਗਤ ਨੂੰ ਗੁਰੂ ਦੇ ਭਾਣੇ 'ਚ ਰਹਿਣ ਦੀ ਸਿੱਖਿਆ ਦਿੱਤੀ | ਇਸ ਮੌਕੇ ਚੇਅਰਮੈਨ ਪਰਮਜੀਤ ਸਿੰਘ ਨੰਗਲ, ਪ੍ਰਧਾਨ ਸੋਹਣ ਸਿੰਘ ਖੇਲਾ, ਸਰਪੰਚ ਮਿੰਟੂ ਰਣਸੀਂਹ, ਕੁਲਦੀਪ ਸਿੰਘ ਕੋਟਕਪੂਰਾ ਨੇ ਵਿੱਛੜੀ ਰੂਹ ਦੇ ਜੀਵਨ ਬਾਰੇ ਦੱਸਦੇ ਹੋਏ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਇਸ ਮੌਕੇ ਬਾਬਾ ਗੁਰਸ਼ਰਨ ਸਿੰਘ ਦਰਵੇਸ਼, ਬਾਬਾ ਸੇਵਕ ਸਿੰਘ, ਯੂਥ ਆਗੂ ਕਮਲਜੀਤ ਸਿੰਘ ਬਰਾੜ, ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ, ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਪ੍ਰਧਾਨ ਮਨਦੀਪ ਸਿੰਘ ਮਾਣੂੰਕੇ, ਸਰਪੰਚ ਨਿਰਮਲ ਸਿੰਘ, ਸਰਪੰਚ ਤਾਰਾ ਸਿੰਘ, ਪ੍ਰਧਾਨ ਅਮਰਜੀਤ ਸਿੰਘ ਖ਼ਾਲਸਾ, ਸੰਮਤੀ ਮੈਂਬਰ ਬਲਕਰਨ ਸਿੰਘ, ਸੈਕਟਰੀ ਰਾਜਬਹਾਦਰ ਸਿੰਘ, ਕਿਸਾਨ ਆਗੂ ਰਵਿੰਦਰ ਸਿੰਘ ਭੋਲਾ, ਪ੍ਰਧਾਨ ਹਰਫੂਲ ਸਿੰਘ, ਪ੍ਰਧਾਨ ਪਰਮਵੀਰ ਸਿੰਘ, ਪਰਮਿੰਦਰ ਸਿੰਘ ਕੈਨੇਡੀਅਨ, ਚਰਨਜੀਤ ਸਿੰਘ ਚਰਨਾ, ਪ੍ਰਧਾਨ ਵਿਸਾਖਾ, ਜਸਵੰਤ ਸਿੰਘ ਮੀਤ ਪ੍ਰਧਾਨ, ਚਰਨ ਸਿੰਘ ਚਰਨੀ ਸਲਾਣਾ, ਸ਼ਰਮਾ ਬੱਧਨੀ ਕਲਾਂ, ਪ੍ਰਧਾਨ ਸੁਖਚੈਨ ਸਿੰਘ ਚੈਨਾ, ਜਗਦੇਵ ਸਿੰਘ, ਬੇਅੰਤ ਸਿੰਘ, ਪ੍ਰਧਾਨ ਸੁਰਜੀਤ ਸਿੰਘ, ਪ੍ਰਧਾਨ ਸਤਨਾਮ ਸਿੰਘ ਸੱਤਾ, ਸਾਬਕਾ ਪ੍ਰਧਾਨ ਬੂਟਾ ਸਿੰਘ, ਕਰਮ ਸਿੰਘ ਮਾਣੂੰਕੇ, ਸੀਰਾ ਏਜੰਸੀ ਵਾਲਾ, ਗੁਰਦੀਪ ਸਿੰਘ, ਪ੍ਰਧਾਨ ਕੱਤਰ ਸਿੰਘ, ਅਮਰਜੀਤ ਸਿੰਘ ਕਿਸਾਨ ਆਗੂ, ਲਾਭ ਸਿੰਘ ਕਿਸਾਨ ਆਗੂ, ਜਿੰਦਰ ਸਿੰਘ ਨੰਬਰਦਾਰ, ਮੰਦਰ ਬੁੱਧੂਕਾ, ਨੀਲੂ ਪੁਰੀ, ਪਰਮਜੀਤ ਸਿੰਘ ਪੰਮਾ ਆਦਿ ਵੱਡੀ ਗਿਣਤੀ 'ਚ ਪਿੰਡ ਵਾਸੀ ਅਤੇ ਹਲਕਾ ਵਾਸੀ ਹਾਜ਼ਰ ਸਨ |