ਕਿਸ਼ਨਪੁਰਾ ਕਲਾਂ, 1 ਜੂਨ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਿਸ਼ਨਪੁਰਾ ਕਲਾਂ ਤੋਂ ਸਿਧਵਾਂ ਬੇਟ ਰੋਡ ਮੋਗਾ ਜ਼ਿਲ੍ਹੇ ਦੀ ਹੱਦ 'ਤੇ ਨਵੇਂ ਬਣ ਰਹੇ ਗੁਰੂ ਨਾਨਕ ਕੋਲਡ ਸਟੋਰ ਦੀ ਨੀਂਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਸਤਪਾਲ ਸਿੰਘ ਲਾਡੀ ਨੇ ਟੱਕ ਲਾ ਕੇ ਰੱਖੀ | ਪ੍ਰਧਾਨ ਸਤਪਾਲ ਸਿੰਘ ਲਾਡੀ ਪੱਤੀ ਮੁਲਤਾਨੀ ਨੇ ਕਿਹਾ ਕਿ ਕਿਸਾਨ ਵੀਰਾਂ ਨੂੰ ਆਲੂ ਲੈ ਕੇ ਦੂਰ ਦੁਰਾਡੇ ਜਾਣਾ ਪੈਂਦਾ ਸੀ ਪਰ ਇਸ ਕੋਲਡ ਸਟੋਰ ਬਣਨ ਨਾਲ ਕਿਸ਼ਨਪੁਰਾ ਕਲਾਂ, ਪੱਤੀ ਮੁਲਤਾਨੀ ਆਦਿ ਪਿੰਡਾਂ ਦੇ ਕਿਸਾਨ ਭਰਾਵਾਂ ਨੂੰ ਵੱਡੀ ਸਹੂਲਤ ਮਿਲੀ ਹੈ | ਇਸ ਮੌਕੇ ਪ੍ਰਧਾਨ ਸਤਪਾਲ ਸਿੰਘ ਲਾਡੀ ਨੇ ਕੋਲਡ ਸਟੋਰ ਦੇ ਮਾਲਕ ਜਗਰਾਜ ਸਿੰਘ ਅਟਵਾਲ ਨੂੰ ਵਧਾਈ ਦਿੱਤੀ | ਇਸ ਮੌਕੇ ਸਰਪੰਚ ਅਮਰਜੀਤ ਸਿੰਘ, ਪਰਮਿੰਦਰ ਸਿੰਘ ਟੂਸਾ, ਦਿਲਬਾਗ ਸਿੰਘ ਮੰਡ, ਰਾਣਾ ਦਾਨੂੰਵਾਲਾ ਆਦਿ ਹਾਜ਼ਰ ਸਨ |