ਮੋਗਾ, 1 ਜੂਨ (ਸੁਰਿੰਦਰਪਾਲ ਸਿੰਘ)-ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਆਈਲਟਸ ਤੇ ਇਮੀਗ੍ਰੇਸ਼ਨ ਸੇਵਾਵਾਂ ਨਾਲ ਅਨੇਕਾਂ ਵਿਦਿਆਰਥੀਆਂ ਦਾ ਭਵਿੱਖ ਸਵਾਰ ਰਹੀ ਹੈ | ਮੈਕਰੋ ਗਲੋਬਲ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਆਈਲਟਸ ਦੇ ਆਏ ਨਤੀਜਿਆਂ 'ਚੋਂ ਗੁਰਨੂਰ ਕੌਰ ਬਰਾੜ ਪਿੰਡ ਮਾਛੀ ਬੁੱਗਰਾ ਨੇ ਲਿਸਨਿੰਗ ਵਿਚੋਂ 8.5, ਸਪੀਕਿੰਗ ਵਿਚੋਂ 7 ਅਤੇ ਓਵਰਆਲ 7.5 ਬੈਂਡ, ਹਰਲੀਨ ਕੌਰ ਭੁੱਲਰ ਪਿੰਡ ਕਮਾਲਕੇ ਮੋਗਾ ਨੇ ਲਿਸਨਿੰਗ ਵਿਚੋਂ 8, ਰੀਡਿੰਗ ਵਿਚੋਂ 8.5 ਤੇ ਓਵਰਆਲ 7.5 ਬੈਂਡ, ਰੈਕਸਦੀਪ ਕੌਰ ਮੋਗਾ ਨੇ ਲਿਸਨਿੰਗ ਵਿਚੋਂ 8.5, ਰੀਡਿੰਗ, ਸਪੀਕਿੰਗ ਵਿਚੋਂ 7 ਤੇ ਓਵਰਆਲ 7.5 ਬੈਂਡ, ਧਰਮਵੀਰ ਸਿੰਘ ਪਿੰਡ ਪੰਜਗਰਾਈਾ ਖ਼ੁਰਦ ਨੇ ਲਿਸਨਿੰਗ ਵਿਚੋਂ 8.5, ਰੀਡਿੰਗ ਵਿਚੋਂ 7.5 ਤੇ ਓਵਰਆਲ 7 ਬੈਂਡ, ਸੁਖਮਨਪ੍ਰੀਤ ਸਿੰਘ ਪਿੰਡ ਕੋਟ ਕਰੋੜ ਕਲਾਂ ਫ਼ਿਰੋਜ਼ਪੁਰ ਨੇ ਲਿਸਨਿੰਗ ਵਿਚੋਂ 7.5, ਰੀਡਿੰਗ, ਸਪੀਕਿੰਗ ਵਿਚੋਂ 7 ਤੇ ਓਵਰਆਲ 7 ਬੈਂਡ, ਗੁਰਪ੍ਰੀਤ ਕੌਰ ਪਿੰਡ ਨਾਹਲ ਖੋਟੇ ਮੋਗਾ ਨੇ ਲਿਸਨਿੰਗ ਵਿਚੋਂ 7 ਤੇ ਓਵਰਆਲ 6.5 ਬੈਂਡ ਹਾਸਲ ਕਰ ਕੇ ਮੈਕਰੋ ਗਲੋਬਲ ਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ | ਸੰਸਥਾ ਵਲੋਂ ਆਈਲਟਸ ਦੀ ਤਿਆਰੀ ਆਧੁਨਿਕ ਤਰੀਕੇ ਨਾਲ ਅਤੇ ਮਾਹਿਰ ਅਧਿਆਪਕਾਂ ਦੁਆਰਾ ਕਰਵਾਈ ਜਾਂਦੀ ਹੈ | ਸੰਸਥਾ ਦੁਆਰਾ ਹਰੇਕ ਸਨਿੱਚਰਵਾਰ ਵਿਦਿਆਰਥੀਆਂ ਦਾ ਮੌਕ ਟੈਸਟ ਵੀ ਲਿਆ ਜਾਂਦਾ ਹੈ ਜਿਸ ਦੇ ਆਧਾਰ 'ਤੇ ਵਿਦਿਆਰਥੀਆਂ ਦੀ ਯੋਗਤਾ ਮਾਪੀ ਜਾਂਦੀ ਹੈ ਤਾਂ ਜੋ ਕਮਜ਼ੋਰ ਵਿਦਿਆਰਥੀਆਂ ਨੂੰ ਸਪੈਸ਼ਲ ਕਲਾਸਾਂ ਦੇ ਕੇ ਉਨ੍ਹਾਂ ਦੇ ਚੰਗੇ ਬੈਂਡ ਹਾਸਲ ਕਰਨ ਵਿਚ ਮਦਦ ਹੋ ਸਕੇ ਤੇ ਉਹ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਣ | ਜ਼ਿਕਰਯੋਗ ਹੈ ਕਿ ਮੈਕਰੋ ਗਲੋਬਲ ਤੋਂ ਕਲਾਸਾਂ ਲੈ ਕੇ ਬੈਂਡ ਲੈਣ ਵਾਲੇ ਸਟੂਡੈਂਟਸ ਤੋਂ ਸਟੱਡੀ ਵੀਜ਼ਾ ਦੀ ਪ੍ਰੋਸੈਸਿੰਗ ਫ਼ੀਸ ਨਹੀਂ ਲਈ ਜਾਂਦੀ | ਆਈਟਾ ਲਾਇਸੈਂਸ ਤੋਂ ਬਾਅਦ ਮੈਕਰੋ ਗਲੋਬਲ ਏਅਰਲਾਈਨਸ ਦੀਆਂ ਟਿਕਟਾਂ ਡਾਇਰੈਕਟ ਕਰ ਸਕਦਾ ਹੈ ਜੋ ਕਿ ਬਹੁਤ ਹੀ ਸਸਤੇ ਰੇਟ ਵਿਚ ਵਧੀਆ ਹਵਾਈ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ |