15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਮੋਗਾ ਦੀ ਬੈਠਕ

Ad Position 21
No active advertisement
ਅਜੀਤ ਡੈਸਕ 02-06-2025
ਕੋਟ ਈਸੇ ਖਾਂ, 1 ਜੂਨ ਮਈ (ਗੁਰਮੀਤ ਸਿੰਘ ਖ਼ਾਲਸਾ)-ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਮੋਗਾ ਦੀ ਬੈਠਕ ਕੋਟ ਈਸੇ ਖਾਂ ਪਾਰਟੀ ਦਫ਼ਤਰ ਵਿਖੇ ਗੁਰਿੰਦਰ ਸਿੰਘ ਵੈਰੜ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਬਲਜੀਤ ਸਿੰਘ ਗਰੇਵਾਲ ਜਨ: ਸਕੱਤਰ ਪੰਜਾਬ ਸੰਬੋਧਨ ਕਰਦਿਆਂ ਕਿਸਾਨਾਂ ਦੇ ਦਿੱਲੀ ਸੰਘਰਸ਼ ਵਿਚ ਕੀਤੀ ਸਖ਼ਤ ਮਿਹਨਤ ਅਤੇ ਕੁੱਲ ਹਿੰਦ ਕਿਸਾਨ ਸਭਾ ਦੀ ਸਥਾਪਨਾ 'ਤੇ ਲੜੇ ਗਏ ਘੋਲਾਂ ਬਾਰੇ ਦੱਸਿਆ | ਉਨ੍ਹਾਂ ਦੱਸਿਆ ਕਿ ਸੂਬਾ ਪੱਧਰੀ ਕੁੱਲ ਹਿੰਦ ਕਿਸਾਨ ਸਭਾ ਦਾ ਇਜਲਾਸ ਮੁੱਲਾਂਪੁਰ ਦਾਖਾ ਵਿਖੇ ਹੋਵੇਗਾ ਅਤੇ ਇਸ ਤੋਂ ਪਹਿਲਾਂ ਤਹਿਸੀਲਾਂ ਅਤੇ ਜ਼ਿਲਿ੍ਹਆਂ ਦੇ ਇਜਲਾਸ ਕਰਵਾਏ ਜਾਣਗੇ | ਕਿਸਾਨ ਸਭਾ ਦੀ ਮੈਂਬਰਸ਼ਿਪ ਪਿਛਲੇ ਸਾਲ ਨਾਲੋਂ ਵਧਾਈ ਜਾਵੇਗੀ | ਉਨ੍ਹਾਂ ਨੇ ਸੰਯੁਕਤ ਕਿਸਾਨ ਮੋਰਚੇ ਵਿਚ ਕੁੱਲ ਹਿੰਦ ਕਿਸਾਨ ਸਭਾ ਵਲੋਂ ਪਾਏ ਯੋਗਦਾਨ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਕਾਮਰੇਡ ਸੁਰਜੀਤ ਸਿੰਘ ਗਗੜਾ ਸੂਬਾ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਨੇ ਪਾਰਟੀ ਦੀ ਭਰਤੀ ਨਾਲ ਸਬੰਧਿਤ ਕੋਟਾ ਜਮਾਂ ਕਰਵਾਇਆ ਅਤੇ ਦੱਸਿਆ ਕਿ ਧਰਮਕੋਟ ਤਹਿਸੀਲ ਦੀ ਚੋਣ ਹੋ ਚੁੱਕੀ ਹੈ | ਬਾਕੀ ਤਹਿਸੀਲਾਂ ਮੋਗਾ, ਬਾਘਾ ਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਦੀ ਚੋਣ ਕਰਵਾਈ ਜਾਵੇਗੀ ਅਤੇ ਇਸ ਤੋਂ ਬਾਅਦ ਜ਼ਿਲੇ੍ਹ ਦੀ ਚੋਣ ਕਰਵਾਈ ਜਾਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਥੀ ਰਾਮ ਕਿ੍ਸ਼ਨ ਧਰਮਕੋਟ, ਸੁਖਦੇਵ ਸਿੰਘ ਘਲੋਟੀ, ਬਲਰਾਮ ਸਿੰਘ ਠਾਕੁਰ, ਬਲਵਿੰਦਰ ਪਾਲ, ਹਰਭਜਨ ਸਿੰਘ ਮਹਿਲ, ਨਰਿੰਦਰਪਾਲ ਸਿੰਘ ਗਗੜਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਜ਼ਡਮ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਦਾ ਗੁਰੂ ਘਰ ਵਲੋਂ ਸਨਮਾਨ ਅਗਲੀ ਖ਼ਬਰ ਦਸਮੇਸ਼ ਸਕੂਲ ਬਿਲਾਸਪੁਰ 'ਚ ਹੋਈ ਮਾਪੇ- ਅਧਿਆਪਕ ਮਿਲਣੀ
Ad Position 24