ਕਿਸ਼ਨਪੁਰਾ ਕਲਾਂ, 1 ਜੂਨ (ਅਮੋਲਕ ਸਿੰਘ ਕਲਸੀ)-ਵਿਜ਼ਡਮ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਦਾ ਗੁਰਦੁਆਰਾ ਸਾਹਿਬ (ਧਰਮਸ਼ਾਲਾ) ਲੀਲ੍ਹਾ ਵਿਖੇ ਧਾਰਮਿਕ ਸਮਾਗਮ ਵਿਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਮੈਡਲਾਂ ਨਾਲ ਸਨਮਾਨ ਕੀਤਾ ਗਿਆ | ਧਾਰਮਿਕ ਸਮਾਗਮ ਦੌਰਾਨ ਬੱਚਿਆਂ ਨੂੰ ਸੁਆਲ ਜਵਾਬ ਪੁੱਛੇ ਗਏ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਗਈ | ਇਨ੍ਹਾਂ ਮੁਕਾਬਲਿਆਂ ਦੌਰਾਨ ਪਹਿਲੀ, ਦੂਜੀ ਤੇ ਤੀਸਰੀ ਪੁਜ਼ੀਸ਼ਨਾਂ ਹਾਸਲ ਕਰਨ ਵਾਲਿਆਂ ਬੱਚਿਆਂ ਦਾ ਸਨਮਾਨ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਅਨੀਤਾ ਕਾਲੜਾ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਅਨੀਤਾ ਕਾਲੜਾ, ਵਾਇਸ ਪਿ੍ੰਸੀਪਲ ਸਤਵਿੰਦਰਜੀਤ, ਪੀ.ਆਰ.ਓ. ਕੁਲਬੀਰ ਮੈਡਮ, ਜਸਵੰਤ, ਡੀ.ਪੀ. ਗਗਨਦੀਪ, ਨਿਸ਼ਾ, ਹਰਪ੍ਰੀਤ, ਕਿਰਨ ਹਾਜ਼ਰ ਸਨ |