15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸ੍ਰੀ ਪੰਚਮੁਖੀ ਧਾਮ ਮੰਦਰ 'ਚ ਸੰਕੀਰਤਨ ਕਰਵਾਇਆ

Ad Position 21
No active advertisement
ਅਜੀਤ ਡੈਸਕ 02-06-2025
ਮੋਗਾ, 1 ਜੂਨ (ਅਸ਼ੋਕ ਬਾਂਸਲ)-ਸ਼ਹਿਰ ਦੇ ਸ੍ਰੀ ਪੰਚਮੁਖੀ ਮੰਦਰ ਵਿਚ ਸੰਕੀਰਤਨ ਸ਼ਰਧਾ ਅਤੇ ਧੂਮਧਾਮ ਨਾਲ ਪੰਡਤ ਪੁਸ਼ਪ ਰਾਜ ਸ਼ਰਮਾ ਦੀ ਅਗਵਾਈ ਕਰਵਾਇਆ ਗਿਆ | ਇਸ ਦੌਰਾਨ ਭਜਨ ਗਾਇਕਾਂ ਵਲੋਂ ਬਾਲਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਸ਼ਿਵ ਟੰਡਨ ਨੇ ਕਿਹਾ ਕਿ ਹਰ ਹਫ਼ਤੇ ਮੰਦਰ ਕਮੇਟੀ ਹਨੂੰਮਾਨ ਚਾਲੀਸਾ ਅਤੇ ਭੰਡਾਰਾ ਕਰਾਇਆ ਜਾਂਦਾ ਹੈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਟ੍ਰੈਫਿਕ ਇੰਚਾਰਜ ਹਰਜੀਤ ਸਿੰਘ ਤੇ ਟੀਮ ਅਤੇ ਪਤਵੰਤਿਆਂ ਨੂੰ ਮੰਦਰ ਕਮੇਟੀ ਵਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਲੰਗਰ ਭੋਗ ਦੀ ਰਸਮ ਪੁਰਸ਼ੋਤਮ ਮਹਾਂਵੀਰ ਦਲ ਦੇ ਮੈਂਬਰਾਂ ਵਲੋਂ ਕੀਤੀ ਗਈ | ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਮਨੋਜ ਟੰਡਨ, ਸ਼ਿਵ ਟੰਡਨ, ਦੀਪਕ ਕੌੜਾ, ਨਰੇਸ਼ ਬੋਹਤ, ਸੁਸ਼ੀਲ ਮਿੱਡਾ, ਸੌਰਭ ਗੋਇਲ, ਪਿ੍ਤਪਾਲ ਸਿੰਘ, ਲੱਕੀ ਗਿੱਲ, ਅਮਨ ਮਦਾਨ, ਸੋਨੂੰ ਢੀਂਗਰਾ, ਦੀਪਕ ਕੁਮਾਰ, ਸ਼ੁਭਮ ਗੁਪਤਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਮੋਗਾ ਦੀ ਮੀਟਿੰਗ ਅਗਲੀ ਖ਼ਬਰ ਵਿਜ਼ਡਮ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਦਾ ਗੁਰੂ ਘਰ ਵਲੋਂ ਸਨਮਾਨ
Ad Position 24