ਮੋਗਾ, 2 ਜੂਨ (ਜਸਪਾਲ ਸਿੰਘ ਬੱਬੀ)-ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦਾ ਵਫ਼ਦ ਗੁਰਿੰਦਰ ਸਿੰਘ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਮੋਗਾ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਦਲਜੀਤ ਸਿੰਘ ਭੁੱਲਰ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਮਿਲਿਆ | ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਪੰਜਾਬ ਰੋਡਵੇਜ਼ ਪੈਨਸ਼ਨਰਾਂ ਦੇ ਅਹਿਮ ਮੁੱਦੇ ਵਿਚਾਰੇ ਗਏ ਅਤੇ ਮਨਿਸਟਰੀਅਲ ਸਟਾਫ਼ ਵਲੋਂ ਸੁਪਰੀਮ ਕੋਰਟ ਦੇ ਹੁਕਮ ਅਤੇ ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਸਟਾਫ਼ ਦੇ ਪੇ-ਸਕੇਲ ਸੋਧਣ ਅਤੇ ਤੁਰੰਤ ਬਕਾਇਆ ਬਣਾਉਣ ਦਾ ਧੰਨਵਾਦ ਕੀਤਾ | ਐਸੋਸੀਏਸ਼ਨ ਦੇ ਵਫ਼ਦ ਨੇ ਜਨਰਲ ਮੈਨੇਜਰ ਦੇ ਧਿਆਨ ਵਿੱਚ ਲਿਆਂਦਾ ਕਿ ਬੱਸ ਸਟੈਂਡ ਤੇ ਉਪਰੇਸ਼ਨਲ ਸਟਾਫ਼ ਲਈ ਬਣੇ ਆਰਾਮ ਘਰ ਵਿਚ ਪੂਰੇ ਪੱਖੇ ਨਹੀਂ ਲੱਗੇ ਅਤੇ ਬੱਸ ਸਟੈਂਡ ਵਿਚ ਵਾਟਰ ਕੂਲਰ ਦੀ ਮੁਰੰਮਤ ਕਰਵਾਈ ਜਾਵੇ | ਜਗਜੀਤ ਸਿੰਘ ਸਾਬਕਾ ਟੈਕਨੀਸ਼ੀਅਨ ਦਾ ਰਿਕਵਰੀ ਕਰਕੇ ਤਨਖ਼ਾਹ ਘਟਾਉਣ ਦਾ ਕੇਸ ਹਾਈਕੋਰਟ ਦੀ ਡਾਇਰੈਕਸ਼ਨ ਦੇ ਬਾਵਜੂਦ ਠੀਕ ਨਹੀਂ ਕੀਤਾ | ਜਨਰਲ ਮੈਨੇਜਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਬੱਸ ਸਟੈਂਡ ਦੇ ਪੱਖੇ, ਕੂਲਰ ਠੀਕ ਕਰਨ ਦਾ ਆਦੇਸ਼ ਦਿੱਤਾ ਅਤੇ ਜਗਜੀਤ ਸਿੰਘ ਦੇ ਕੇਸ ਤੇ ਦਫ਼ਤਰ ਵਲੋਂ ਕੀਤੀ ਕਾਰਵਾਈ ਦੀ ਨਕਲ ਸਬੰਧਿਤ ਪੈਨਸ਼ਨਰ ਨੂੰ ਦੇਣ ਲਈ ਕਿਹਾ | ਐਸੋਸੀਏਸ਼ਨ ਨੇ ਜਨਰਲ ਮੈਨੇਜਰ ਨੂੰ ਪੈਨਸ਼ਨਰਾਂ ਦੀ ਮੀਟਿੰਗ ਵਿਚ ਸ਼ਾਮਲ ਹੋ ਕੇ ਪਟੀਸ਼ਨਰਾਂ ਦਾ ਸਨਮਾਨ ਕਰਨ ਦਾ ਸੱਦਾ ਦਿੱਤਾ | ਮੀਟਿੰਗ ਵਿਚ ਰਸ਼ਪਾਲ ਸਿੰਘ ਜਨਰਲ ਸਕੱਤਰ, ਬਸੰਤ ਸਿੰਘ ਚੇਅਰਮੈਨ, ਅਮਰ ਸਿੰਘ, ਜਗਜੀਤ ਸਿੰਘ, ਅਮਰਜੀਤ ਸਿੰਘ ਸ਼ਾਮਲ ਸਨ |