ਮੋਗਾ, 2 ਜੂਨ (ਗੁਰਤੇਜ ਸਿੰਘ ਬੱਬੀ)-ਜ਼ਿਲ੍ਹਾ ਮੋਗਾ ਦੇ ਹਲਕਾ ਧਰਮਕੋਟ ਦੇ ਪਿੰਡ ਤਲਵੰਡੀ ਭੰਗੇਰੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੁਝ ਦਿਨ ਪਹਿਲਾ ਚੱਲ ਰਿਹਾ ਸਮਾਗਮ ਯਾਦਗਾਰੀ ਹੋ ਨਿੱਬੜਿਆ | ਸਮਾਗਮ ਦੌਰਾਨ ਬਜ਼ੁਰਗਾਂ ਵੈੱਲਫੇਅਰ ਸੁਸਾਇਟੀ ਵਲੋਂ ਵੱਖ-ਵੱਖ ਕਲਾਸਾਂ ਵਿਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਟੇਜ ਦੀ ਕਾਰਵਾਈ ਨਿਭਾਅ ਰਹੀ ਵਾਇਸ ਪਿੰ੍ਰਸੀਪਲ ਗੀਤਾ ਰਾਣੀ ਨੇ ਸੁਸਾਇਟੀ ਮੈਂਬਰਾਂ ਤੇ ਗ੍ਰਾਮ ਪੰਚਾਇਤ ਤੋ ਮੰਗ ਕੀਤੀ ਸੀ ਕਿ ਬਿਜਲੀ ਦੇ ਕੱਟਾਂ ਕਾਰਨ ਬੱਚਿਆਂ ਅਤੇ ਸਕੂਲ ਸਟਾਫ਼ ਨੂੰ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਸਕੂਲ ਦੇ ਦਫ਼ਤਰ ਦੇ ਕੰਮਾਂ 'ਚ ਵੀ ਰੁਕਾਵਟ ਆਉਂਦੀ ਹੈ, ਇਸ ਲਈ ਸਕੂਲ ਲਈ ਜਨਰੇਟਰ ਦਾ ਪ੍ਰਬੰਧ ਕੀਤਾ ਜਾਵੇ ਅਤੇ ਸਕੂਲ ਦੀ ਪਿ੍ੰਸੀਪਲ ਦੀ ਉਸ ਮੰਗ ਨੂੰ ਪੂਰੀ ਕਰਦਿਆਂ ਸਕੂਲ ਨੂੰ ਜਨਰੇਟਰ ਵੀ ਦਾਨ ਦਿੱਤਾ ਗਿਆ ਜੋ ਕਿ ਇਕ ਲੱਖ ਪੰਜਾਹ ਹਜ਼ਾਰ ਦੀ ਲਾਗਤ ਨਾਲ ਬਣ ਕੇ ਤਿਆਰ ਹੋਇਆ | ਸਮਾਗਮ ਦੌਰਾਨ ਸਟੇਜ ਦੀ ਭੂਮਿਕਾ ਨਿਭਾਅ ਰਹੇ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਕਿਹਾ ਕਿ ਸਕੂਲ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ | ਇਸ ਸਮੇਂ ਸਰਪੰਚ ਪਰਮਜੀਤ ਕੌਰ, ਨਿਹਾਲ ਸਿੰਘ ਭੁੱਲਰ, ਦਰਸ਼ਨ ਸਿੰਘ ਭੁੱਲਰ, ਗਿਆਨੀ ਸ਼ਿੰਦਰ ਸਿੰਘ, ਗਿਆਨੀ ਮਨਦੀਪ ਸਿੰਘ, ਗੁਰਜੰਟ ਸਿੰਘ ਪ੍ਰਧਾਨ, ਅੰਤਰਪਾਲ ਸਿੰਘ ਸਿੱਧੂ, ਜਗਮੀਤ ਸਿੰਘ ਪੰਚ, ਬਲਕਰਨ ਸਿੰਘ ਪੰਚ, ਸਵਰਨ ਸਿੰਘ ਪੰਚ, ਸੁਖਚੈਨ ਸਿੰਘ ਪੰਚ, ਮਨਦੀਪ ਸਿੰਘ ਭੁੱਲਰ, ਅਮਰਜੀਤ ਸਿੰਘ ਭੁੱਲਰ, ਮਨਪ੍ਰੀਤ ਮੰਨਾ ਭੁੱਲਰ, ਚੱਤਰ ਸਿੰਘ ਪੰਚ, ਸੰਤਾ ਸਿੰਘ ਖੇਲਾ, ਜਸਪ੍ਰੀਤ ਸਿੰਘ ਕੈਨੇਡਾ, ਜਗਤਾਰ ਸਿੰਘ ਕੈਨੇਡਾ, ਗੁਰਦੇਵ ਸਿੰਘ ਸਿੱਧੂ, ਅਜੈਬ ਸਿੰਘ ਸਿੱਧੂ, ਨੱਥਾ ਸਿੰਘ ਧਾਲੀਵਾਲ, ਲਛਮਣ ਸਿੰਘ ਪੰਚ, ਜੁਗਰਾਜ ਸਿੰਘ ਰਾਜਾ, ਅਜਮੇਰ ਸਿੰਘ ਫ਼ੌਜੀ ਹਾਜ਼ਰ ਸਨ | ਅੰਤ ਵਿਚ ਆਏ ਹੋਏ ਦਾਨੀ ਸੱਜਣਾਂ ਦਾ ਪਿੰ੍ਰਸੀਪਲ ਖੁਸ਼ਵੰਤ ਸਿੰਘ ਤੇ ਵਾਇਸ ਪਿੰ੍ਰਸੀਪਲ ਗੀਤਾ ਰਾਣੀ ਨੇ ਧੰਨਵਾਦ ਕੀਤਾ |