11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਨਾਲਿਆਂ ਦੀ ਸਾਫ-ਸਫਾਈ ਲਈ ਟੀਮ ਦਾ ਕੀਤਾ ਗਠਨ

Ad Position 21
No active advertisement
ਅਜੀਤ ਡੈਸਕ 03-06-2025
ਬਾਘਾ ਪੁਰਾਣਾ, 2 ਜੂਨ (ਟਿੰਕੂ ਕਾਠਪਾਲ)-ਆਗਾਮੀ ਬਰਸਾਤੀ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਅਤੇ ਸ਼ਹਿਰ ਅੰਦਰ ਸਾਫ-ਸਫਾਈ ਦੀ ਵਿਵਸਥਾ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਪਵਨ ਗੁਪਤਾ ਵਲੋਂ ਇਕ ਟੀਮ ਦਾ ਗਠਨ ਕੀਤਾ ਗਿਆ, ਜੋ ਸ਼ਹਿਰ ਅੰਦਰ ਵੱਡੇ ਨਾਲਿਆਂ ਦੇ ਇਲਾਵਾ ਨਾਲੀਆਂ ਦੀ ਸਾਫ-ਸਫਾਈ ਮੁਕੰਮਲ ਕਰਨ ਵਿਚ ਆਪਣਾ ਵਿਸ਼ੇਸ਼ ਧਿਆਨ ਦੇਵੇਗੀ | ਪ੍ਰਧਾਨ ਪਵਨ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਕਤ ਟੀਮ ਦਾ ਗਠਨ ਉਨ੍ਹਾਂ ਵਲੋਂ ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਦੇ ਲਈ ਕੀਤਾ ਗਿਆ, ਕਿਉਂਕਿ ਬਰਸਾਤੀ ਦਿਨਾਂ ਵਿਚ ਜਦੋਂ ਕਦੇ ਮੀਂਹ ਪੈਂਦਾ ਹੈ ਤਾਂ ਨਾਲੇ ਓਵਰਫ਼ਲੋ ਹੋ ਜਾਂਦੇ ਹਨ ਜਿਸ ਨਾਲ ਬਾਰਸ਼, ਨਾਲਿਆਂ ਅਤੇ ਨਾਲੀਆਂ ਦਾ ਪਾਣੀ ਗਲੀਆਂ ਵਿਚ ਇਕੱਠ ਹੋ ਜਾਂਦਾ ਹੈ, ਜਿਸ ਕਾਰਣ ਲੋਕਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਕਰਕੇ ਇਸ ਸਮੱਸਿਆ ਤੋਂ ਨਜਿੱਠਣ ਦੇ ਲਈ ਅੱਜ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਦਵਿੰਦਰ ਸਿੰਘ ਤੂਰ ਦੀ ਅਗਵਾਈ ਵਿਚ ਟੀਮ ਦਾ ਗਠਨ ਕੀਤਾ ਗਿਆ | ਇਸ ਮੌਕੇ ਸੈਨੇਟਰੀ ਇੰਸਪੈਕਟਰ ਦੀਪਕ ਕੁਮਾਰ, ਮੇਟ ਮੰਗਲ ਸਿੰਘ, ਮੇਟ ਰਾਜ ਕੁਮਾਰ, ਮੇਟ ਪੱਪੂ ਸਿੰਘ, ਮੇਟ ਜਵਾਹਰ ਸਿੰਘ ਅਤੇ ਦਫ਼ਤਰੀ ਸਟਾਫ਼ ਵਿਚ ਸੰਦੀਪ ਕੁਮਾਰ ਅਤੇ ਵੀ ਹਾਜ਼ਰ ਸਨ | ਇਸ ਮੌਕੇ ਉਕਤ ਟੀਮ ਦੇ ਸਮੂਹ ਕਰਮਚਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵਲੋਂ ਸ਼ਹਿਰ ਦੇ 15 ਵਾਰਡਾਂ ਦੇ ਵੱਡੇ ਨਾਲਿਆਂ ਸਮੇਤ ਨਾਲੀਆਂ ਦੀ ਸਫ਼ਾਈ ਗਰਾਉਂਡ ਲੈਵਲ ਤੋਂ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਬੰਦ ਪਏ ਸੀਵਰੇਜ ਨੂੰ ਖੁਲ੍ਹਵਾਉਣ ਦੇ ਮਾਮਲੇ 'ਚ ਮੇਅਰ ਤੇ ਠੇਕੇਦਾਰ 'ਚ ਤਿੱਖੀ ਬਹਿਸ ਅਗਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਕਾਬੂ
Ad Position 24