11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਮੁੱਖ ਅਧਿਆਪਕਾ ਦਲਜੀਤ ਕੌਰ ਦੀ ਯਾਦ 'ਚ ਸਕੂਲ ਨੂੰ ਆਰ.ਓ. ਕੀਤਾ ਦਾਨ

Ad Position 21
No active advertisement
ਅਜੀਤ ਡੈਸਕ 03-06-2025
ਬੱਧਨੀ ਕਲਾਂ, 2 ਜੂਨ (ਸੰਜੀਵ ਕੋਛੜ)-ਸੇਵਾ ਮੁਕਤ ਮੁੱਖ ਅਧਿਆਪਕਾ ਦਲਜੀਤ ਕੌਰ ਦੇ ਪਰਿਵਾਰ ਵਲੋਂ ਉਨ੍ਹਾਂ ਦੀ ਯਾਦ 'ਚ ਸਰਕਾਰੀ ਪ੍ਰਾਇਮਰੀ ਸਕੂਲ ਕੁੱਸਾ ਵਿਖੇ ਆਰ.ਓ. ਦਾਨ ਕੀਤਾ ਗਿਆ | ਮਰਹੂਮ ਦਲਜੀਤ ਕੌਰ ਨੇ ਲੰਬਾ ਸਮਾਂ ਇਸ ਸਕੂਲ ਵਿਚ ਅਧਿਆਪਨ ਸੇਵਾ ਨਿਭਾਈ ਹੈ ਅਤੇ ਉਹ ਹੈੱਡ ਟੀਚਰ ਵਜੋਂ ਪਦਉਨਤ ਹੋ ਕੇ ਸੇਵਾ ਮੁਕਤ ਹੋਏ ਸਨ | ਆਸਟ੍ਰੇਲੀਆ ਵਸਦੇ ਉਨ੍ਹਾਂ ਦੇ ਬੇਟਿਆਂ ਮਨਪ੍ਰੀਤ ਸਿੰਘ ਗਿੱਲ ਅਤੇ ਸੁਖਜੀਤ ਸਿੰਘ ਗਿੱਲ ਵਲੋਂ ਹਰ ਸਾਲ ਆਪਣੀ ਮਾਤਾ ਦੀ ਯਾਦ 'ਚ ਵਿੱਦਿਅਕ ਸੰਸਥਾ ਜਾਂ ਹੋਰ ਸਮਾਜਿਕ ਕਾਰਜਾਂ ਲਈ ਦਾਨ ਦਿੱਤਾ ਜਾਂਦਾ ਹੈ | ਸਕੂਲ ਮੁਖੀ ਭੁਪਿੰਦਰ ਕੌਰ ਨੇ ਸਕੂਲ ਸਟਾਫ਼ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੀ ਤਰਫ਼ੋਂ ਦਾਨੀ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਸਕੂਲ ਦੇ ਬੱਚਿਆਂ ਅਤੇ ਸਟਾਫ਼ ਨੂੰ ਪੀਣ ਲਈ ਸ਼ੁੱਧ ਪਾਣੀ ਮਿਲੇਗਾ | ਇਸ ਸਮੇਂ ਇੰਦਰਜੀਤ ਸਿੰਘ, ਹੈੱਡ ਟੀਚਰ ਭੁਪਿੰਦਰ ਕੌਰ, ਸੰਦੀਪ ਕੌਰ, ਰਮਨਦੀਪ ਕੌਰ, ਪਲਵਿੰਦਰ ਕੌਰ, ਸੁਮਨਦੀਪ ਕੌਰ, ਜੁਗਪ੍ਰੀਤ ਕੌਰ ਅਤੇ ਕਿਰਨਦੀਪ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ-ਸਾਬਕਾ ਵਿਧਾਇਕ ਲੋਹਗੜ੍ਹ <br/> ਅਗਲੀ ਖ਼ਬਰ ਐਨ.ਸੀ.ਸੀ. ਯੂਨਿਟ ਦੀ ਕੈਡਿਟ ਨੂੰ ਕੈਡਿਟਸ ਵੈੱਲਫੇਅਰ ਸੁਸਾਇਟੀ ਵਲੋਂ ਸਕਾਲਰਸ਼ਿਪ
Ad Position 24