ਮੋਗਾ, 2 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)- ਆਮ ਲੋਕਾਂ ਨੂੰ ਸਮਾਜ 'ਚ ਫੈਲੇ ਭਿ੍ਸ਼ਟਾਚਾਰ, ਧੱਕੇਸ਼ਾਹੀਆਂ ਅਤੇ ਬੇਇਨਸਾਫ਼ੀਆਂ ਖ਼ਿਲਾਫ਼ ਲਾਮਬੰਦ ਕਰਨ ਅਤੇ ਲੜਾਈ ਦੇ ਸਮਰੱਥ ਬਣਾਉਣ ਦੇ ਮਕਸਦ ਨਾਲ ਸਮਾਜ ਚਿੰਤਕ ਲੋਕਾਂ ਵਲੋਂ ਸਿਵਲ ਸੁਸਾਇਟੀ ਮੋਗਾ ਦਾ ਗਠਨ ਕੀਤਾ ਗਿਆ | ਇਸ ਸੰਬੰਧੀ ਗਿੱਲ ਹਸਪਤਾਲ ਮੋਗਾ ਵਿਖੇ ਹੋਈ ਇਕ ਭਰਵੀਂ ਮੀਟਿੰਗ ਵਿਚ ਸਰਬਸੰਮਤੀ ਨਾਲ ਸਿਵਲ ਸੁਸਾਇਟੀ ਮੋਗਾ ਦੀ ਚੋਣ ਵੀ ਕੀਤੀ | ਡਾ. ਕੁਲਦੀਪ ਸਿੰਘ ਗਿੱਲ ਅਤੇ ਅਜੇ ਗੋਰਾ ਸੂਦ ਨੂੰ ਐਡਵਾਈਜ਼ਰੀ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ, ਜਦ ਕਿ ਵੀ.ਪੀ. ਸੇਠੀ ਨੂੰ ਦਫ਼ਤਰ ਇੰਚਾਰਜ ਲਗਾਇਆ ਗਿਆ | ਸੁਸਾਇਟੀ ਦੀਆਂ ਗਤੀਵਿਧੀਆਂ ਚਲਾਉਣ ਲਈ ਪੰਜ ਮੈਂਬਰੀ ਪ੍ਰਜੀਡੀਅਮ ਬਣਾਈ ਗਈ, ਜਿਸ ਵਿਚ ਅਮਰਜੀਤ ਸਿੰਘ ਜੱਸਲ, ਬਲਵਿੰਦਰ ਸਿੰਘ ਰੋਡੇ, ਬੇਅੰਤ ਕੌਰ ਗਿੱਲ, ਕੇ.ਐਸ. ਮਾਨ ਅਤੇ ਮਹਿੰਦਰ ਪਾਲ ਲੂੰਬਾ ਨੂੰ ਪ੍ਰਜੀਡੀਅਮ ਮੈਂਬਰ ਨਿਯੁਕਤ ਕੀਤਾ ਗਿਆ, ਜਦ ਕਿ ਹਰਭਜਨ ਸਿੰਘ ਬਹੋਨਾ, ਅਮਰਦੀਪ ਅਨੇਜਾ, ਸਾਰਜ ਸਿੰਘ ਕਾਲਾ ਸੰਧੂ, ਚਮਕੌਰ ਚੰਦ ਕੌਰੀ, ਦਿਆਲ ਸਿੰਘ, ਨਿਰਮਲ ਸਿੰਘ, ਜਬਰਜੰਗ ਸਿੰਘ, ਕੰਵਲਜੀਤ ਮਹੇਸ਼ਰੀ, ਮਲਵਿੰਦਰ ਸਿੰਘ ਗਰੇਵਾਲ, ਬੂਟਾ ਸਿੰਘ ਔਲਖ, ਗੁਰਨਾਮ ਸਿੰਘ ਲਵਲੀ, ਮਨਿੰਦਰ ਸਿੰਘ ਬੇਦੀ, ਪ੍ਰੇਮ ਕੁਮਾਰ, ਬਲਵੀਰ ਸਿੰਘ ਪਾਂਧੀ, ਤੇਜਾ ਸਿੰਘ, ਸਹਿਜ ਦੇਵਗਨ, ਅਕਬਰ ਚੜਿੱਕ, ਐਡ ਦਿਨੇਸ਼ ਗਰਗ, ਜਗਜੀਵਨ ਸਿੰਘ, ਜਸਪਾਲ ਸਿੰਘ ਨੂੰ ਐਗਜ਼ੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ | ਇਸ ਮੌਕੇ ਡਾ. ਕੁਲਦੀਪ ਸਿੰਘ ਗਿੱਲ ਨੇ ਮੇਨ ਬਾਜ਼ਾਰ ਮੋਗਾ 'ਚ ਸਿਵਲ ਸੁਸਾਇਟੀ ਮੋਗਾ ਦੀਆਂ ਗਤੀਵਿਧੀਆਂ ਚਲਾਉਣ ਲਈ ਦਫ਼ਤਰ ਦੇਣ ਦਾ ਐਲਾਨ ਕਰਦਿਆਂ ਗੁਰੂ ਸਾਹਿਬਾਨ ਵਲੋਂ ਦਿਖਾਏ ਮਾਰਗ 'ਤੇ ਚੱਲਦਿਆਂ ਪੰਜਾਬ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਅੱਜ ਸੰਵਾਦ ਰਚਾਉਣ, ਗਿਆਨ ਹਾਸਲ ਕਰਨ ਅਤੇ ਖੁੱਲ੍ਹ ਕੇ ਬੋਲਣ ਦੀ ਜ਼ਰੂਰਤ ਹੈ | ਅਸੀਂ ਪੰਜਾਬੀ ਲੋਕ ਬੌਧਿਕ ਪੱਖਾੋ ਪਛੜ ਰਹੇ ਹਾਂ | ਇਸ ਲਈ ਸਮਾਜ 'ਚ ਬੌਧਿਕ ਅਮੀਰੀ ਪੈਦਾ ਕਰਨ ਦੀ ਲੋੜ ਹੈ | ਇਸ ਮੌਕੇ ਬੋਲਦਿਆਂ ਬਲਵਿੰਦਰ ਸਿੰਘ ਰੋਡੇ, ਬੇਅੰਤ ਕੌਰ ਗਿੱਲ, ਅਮਰਜੀਤ ਸਿੰਘ ਜੱਸਲ, ਕੇ.ਐਸ. ਮਾਨ, ਮਹਿੰਦਰ ਪਾਲ ਲੂੰਬਾ, ਵੀ.ਪੀ. ਸੇਠੀ, ਬੂਟਾ ਸਿੰਘ, ਦਿਨੇਸ਼ ਗਰਗ, ਨਿਰਮਲ ਸਿੰਘ, ਅਮਰ ਅਨੇਜਾ, ਮਨਿੰਦਰ ਬੇਦੀ ਅਤੇ ਅਜੇ ਗੋਰਾ ਸੂਦ ਨੇ ਸਮਾਜ ਦੇ ਮੌਜੂਦਾ ਹਾਲਾਤਾਂ ਦਾ ਵਰਣਨ ਕਰਦਿਆਂ ਹਾਲਾਤਾਂ ਨੂੰ ਸੁਧਾਰਨ ਲਈ ਸਿਵਲ ਸੁਸਾਇਟੀ ਦੀ ਲੋੜ 'ਤੇ ਜ਼ੋਰ ਦਿੱਤਾ |