17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਮੋਗਾ ਸ਼ਹਿਰ ਦੇ ਵਾਰਡ ਨੰਬਰ 27 ਦੇ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ

Ad Position 21
No active advertisement
ਅਜੀਤ ਡੈਸਕ 04-06-2025
ਮੋਗਾ, 3 ਜੂਨ (ਗੁਰਤੇਜ ਸਿੰਘ ਬੱਬੀ)-ਇਕ ਪਾਸੇ ਨਗਰ ਨਿਗਮ ਮੋਗਾ ਹਮੇਸ਼ਾ ਹੀ ਸ਼ਹਿਰ ਵਾਸੀਆਂ ਨੂੰ ਬਣਦੀਆਂ ਬੁਨਿਆਦੀ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕਰਦਾ ਹੈ ਪਰ ਇਨ੍ਹਾਂ ਦੇ ਵਿਕਾਸ ਅਤੇ ਦਾਅਵਿਆਂ ਦੀ ਪੋਲ ਖੋਲ੍ਹਦਾ ਹੈ ਸਥਾਨਕ ਸ਼ਹਿਰ ਦਾ ਵਾਰਡ ਨੰਬਰ 27 ਨਿਗਾਹਾ ਰੋਡ ਮੋਗਾ ਜਿੱਥੇ ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਸਿਸਟਮ ਬੰਦ ਪਿਆ ਹੈ | ਮੁਹੱਲਾ ਵਾਸੀਆਂ ਦੀ ਕੋਈ ਸੁਣਵਾਈ ਨਹੀਂ ਅਤੇ ਮੁਹੱਲਾ ਵਾਸੀ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨ੍ਹੀ ਗਿੱਲ ਨੇ ਵਾਰਡ 27 ਦਾ ਦੌਰਾ ਕਰਨ ਸਮੇਂ ਕੀਤਾ | ਉਨ੍ਹਾਂ ਕਿਹਾ ਕਿ ਹੈਰਤ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸੈਂਕੜੇ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ਹਿਰ ਦਾ ਸੀਵਰੇਜ ਨਵਾਂ ਪੁਆਇਆ ਗਿਆ ਸੀ ਪਰ ਨਗਰ ਨਿਗਮ ਮੋਗਾ ਇਸ ਸੀਵਰੇਜ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਫੇਲ੍ਹ ਸਾਬਤ ਹੋਇਆ ਹੈ | ਸੰਨੀ ਗਿੱਲ ਨੇ ਕਿਹਾ ਕਿ ਜੇਕਰ ਕੁੰਭੀ ਨਰਕ ਵੇਖਣਾ ਹੋਵੇ ਤਾਂ ਵਾਰਡ ਨੰਬਰ 27 ਵਿਚ ਵੇਖਿਆ ਜਾ ਸਕਦਾ ਹੈ, ਜਿੱਥੇ ਥਾਂ ਥਾਂ ਗਲੀਆਂ ਵਿਚ ਗੰਦਾ ਪਾਣੀ ਖੜ੍ਹਾ ਹੈ | ਸੰਨ੍ਹੀ ਗਿੱਲ ਨੇ ਕਿਹਾ ਕਿ ਇਕ ਪਾਸੇ ਸਿਹਤ ਵਿਭਾਗ ਮੋਗਾ ਡੇਂਗੂ ਮਲੇਰੀਆ ਦੇ ਫੈਲਣ ਤੋਂ ਰੋਕਣ ਲਈ ਆਮ ਘਰਾਂ ਦੇ ਕੂਲਰ ਚੈੱਕ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਸੁਚੇਤ ਹੈ ਪਰ ਜੇਕਰ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਡਾਕਟਰ ਵਾਰਡ ਨੰਬਰ 27 ਵਿਚ ਆਉਣ ਤਾਂ ਉਨ੍ਹਾਂ ਨੂੰ ਪਤਾ ਲੱਗੇ ਕਿ ਵਾਰਡ ਦੇ ਲੋਕ ਬਿਮਾਰੀਆਂ ਅਤੇ ਡੇਂਗੂ ਦੇ ਢੇਰ 'ਤੇ ਬੈਠੇ ਆਪ ਸਰਕਾਰ ਨੂੰ ਕੋਸ ਰਹੇ ਹਨ | ਸੰਨ੍ਹੀ ਗਿੱਲ ਨੇ ਕਿਹਾ ਕਿ ਜੇਕਰ ਨਗਰ ਨਿਗਮ ਮੋਗਾ ਨੇ ਵਾਰਡ ਨੰਬਰ 27 ਦੀ ਵੱਡੀ ਸਮੱਸਿਆ ਦਾ ਹੱਲ ਨਾ ਕੱਢਿਆ ਤਾਂ ਉਹ ਮੁਹੱਲਾ ਵਾਸੀਆਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢਣਗੇ ਅਤੇ ਸਰਕਾਰ ਦੇ ਝੂਠੇ ਵਿਕਾਸ ਦੀ ਪੋਲ ਖੋਲ੍ਹਣਗੇ | ਇਸ ਸਮੇਂ ਕੁਲਵਿੰਦਰ ਕੌਰ ਐਮ.ਸੀ. ਵਾਰਡ ਨੰ. 27, ਪਰਮਿੰਦਰ ਸਫਰੀ, ਸੁਖਦੇਵ ਸਿੰਘ ਬਰਾੜ, ਚਮਕੌਰ ਸਿੰਘ, ਤੇਜਿੰਦਰ ਸਿੰਘ, ਬਲਵਿੰਦਰ ਸਿੰਘ, ਨੰਦ ਲਾਲ, ਬੇਅੰਤ ਸਿੰਘ, ਛਿੰਦਾ ਸਿੰਘ, ਮਨੋਜ ਕੁਮਾਰ, ਰਜੀਵ ਕੁਮਾਰ, ਗੁਰਵਿੰਦਰ ਸਿੰਘ, ਸਰਬਜੀਤ ਸਿੰਘ , ਬਲਵੀਰ ਕੌਰ, ਕੁਲਦੀਪ ਕੌਰ, ਜਸਵਿੰਦਰ ਕੌਰ, ਮਨਜੀਤ ਕੌਰ, ਵੀਰਪਾਲ ਕੌਰ, ਗਿਆਨ ਕੌਰ, ਊਸ਼ਾ ਰਾਣੀ, ਪ੍ਰਭਜੋਤ ਕੌਰ, ਮਮਤਾ ਰਾਣੀ, ਰੇਖਾ ਰਾਣੀ, ਨਵਦੀਪ ਕੌਰ ਮਹੱਲਾ ਨਿਵਾਸੀ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਯੂ.ਕੇ. ਇੰਟਰਨੈਸ਼ਨਲ ਸਕੂਲ 'ਚ ਮਨਾਇਆ ਜਾ ਰਿਹਾ ਸਮਰ ਕੈਂਪ ਅਗਲੀ ਖ਼ਬਰ ਝੋਨੇ ਦੇ ਭਾਅ 'ਚ ਕੀਤਾ ਨਿਗੂਣਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ-ਬੀ.ਕੇ.ਯੂ. ਲੱਖੋਵਾਲ
Ad Position 24