23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਬਿਨਾਂ ਰੇਲਿੰਗ ਤੋਂ ਗੰਦੇ ਪਾਣੀ ਵਾਲੇ ਨਾਲੇ ਕਾਰਨ ਵਾਪਰ ਸਕਦਾ ਸੜਕ ਹਾਦਸਾ <br/>

Ad Position 21
No active advertisement
ਅਜੀਤ ਡੈਸਕ 05-06-2025
ਬਾਘਾ ਪੁਰਾਣਾ, 4 ਜੂਨ (ਗੁਰਮਤਿ ਸਿੰਘ ਮਾਣੂੰਕੇ)-ਬਾਘਾ ਪੁਰਾਣਾ ਤੋਂ ਚੰਨੂਵਾਲਾ (ਭਗਤਾ ਭਾਈ) ਨੂੰ ਜਾਂਦੇ ਮੇਨ ਰੋਡ 'ਤੇ ਗੰਦੇ ਪਾਣੀ ਦੇ ਨਿਕਾਸ ਵਾਲਾ ਨਾਲਾ ਬਿਨਾਂ ਰੇਲਿੰਗ ਤੋਂ ਹੋਣ ਕਰਕੇ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ ਪਰ ਇਸ ਪਾਸੇ ਨਗਰ ਕੌਂਸਲ ਬਾਘਾਪੁਰਾਣਾ ਦਾ ਕੋਈ ਧਿਆਨ ਨਹੀਂ ਹੈ | ਬੇਸ਼ੱਕ ਨਗਰ ਕੌਂਸਲ ਬਾਘਾ ਪੁਰਾਣਾ ਦੇ ਪ੍ਰਧਾਨ ਵਲੋਂ ਗਲੀਆਂ ਨਾਲੀਆਂ ਸਾਫ਼ ਕਰਨ ਦਾ ਕਾਫੀ ਪ੍ਰਚਾਰ ਕੀਤਾ ਜਾ ਰਿਹਾ ਪਰ ਫਿਰ ਵੀ ਮੀਂਹ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਸਮੱਸਿਆ ਬਣਦੀ ਹੈ | ਇੱਥੇ ਜ਼ਿਕਰਯੋਗ ਹੈ ਕਿ ਬਾਘਾ ਪੁਰਾਣਾ ਸ਼ਹਿਰ ਤੋਂ ਚੰਨੂਵਾਲਾ ਰੋਡ ਨੂੰ ਜਾਣ ਵਾਲੀ ਸੜਕ ਅਤੇ ਮਹਿੰਦਰਾ ਪੈਲੇਸ ਵਾਲੀ ਸੜਕ ਤੋਂ ਭਗਤਾ ਭਾਈ ਸੜਕ 'ਤੇ ਚੜ੍ਹਨ ਸਮੇਂ ਸੜਕ ਦੇ ਵਿਚਕਾਰ ਦੀ ਗੰਦੇ ਪਾਣੀ ਦੇ ਨਿਕਾਸ ਲਈ ਨਾਲਾ ਬਣਿਆ ਹੋਇਆ ਹੈ, ਪਰ ਨਾਲੇ ਦੇ ਦੋਵੇਂ ਪਾਸੇ ਇੱਟਾਂ ਦੀ ਜਾਂ ਲੋਹੇ ਦੀ ਕੋਈ ਰੇਲਿੰਗ ਨਹੀ ਹੈ ਜਿਸ ਤੋਂ ਪਤਾ ਚੱਲ ਸਕੇ ਕਿ ਸੜਕ ਦੇ ਨਾਲ ਦੀ ਵੱਡਾ ਗੰਦੇ ਪਾਣੀ ਵਾਲਾ ਨਾਲਾ ਵਗ ਰਿਹਾ ਹੈ | ਉਕਤ ਨਾਲੇ ਦੇ ਇਕ ਪਾਸੇ ਸੜਕ ਨੂੰ ਚੌੜਾ ਕਰਨ ਦੇ ਮਨੋਰਥ ਤਹਿਤ ਸੀਮਿੰਟ ਦੀ ਮੋਟੀ ਸਲੈਬ ਵੀ ਰੱਖੀ ਹੋਈ ਹੈ, ਪਰ ਬਿਨ੍ਹਾ ਰੇਲਿੰਗ ਤੋਂ ਹੈ ਅਤੇ ਸੜਕ ਦੇ ਦੂਜੇ ਪਾਸੇ ਗੰਦੇ ਪਾਣੀ ਵਾਲਾ ਨਾਲਾ ਵੀ ਬਿਨ੍ਹਾ ਰੇਲਿੰਗ ਤੋਂ ਹੈ | ਜੇਕਰ ਰਾਤ ਸਮੇਂ ਜਾਂ ਤੇਜ਼ ਆ ਰਹੇ ਕਿਸੇ ਵਹੀਕਲ ਦਾ ਸੰਤੁਲਨ ਵਿਗੜਨ ਜਾਂ ਕਿਸੇ ਵਹੀਕਲ ਨੂੰ ਪਾਸ ਕਰਨ ਸਮੇਂ ਵਹੀਕਲ ਦਾ ਟਾਇਰ ਗੰਦੇ ਪਾਣੀ ਵਾਲੇ ਨਾਲੇ 'ਚ ਪੈ ਜਾਵੇ ਤਾਂ ਭਿਆਨਕ ਸੜਕ ਹਾਦਸਾ ਵਾਪਰ ਸਕਦਾ ਹੈ ਪਰ ਇਸ ਪਾਸੇ ਨਗਰ ਕੌਂਸਲ ਬਾਘਾਪੁਰਾਣਾ ਜਾਂ ਨਗਰ ਕੌਂਸਲ ਪ੍ਰਧਾਨ ਦਾ ਕੋਈ ਧਿਆਨ ਨਹੀਂ ਹੈ | ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਇਸ ਮੇਨ ਸੜਕ 'ਤੇ ਸਥਿਤ ਗੰਦੇ ਪਾਣੀ ਵਾਲੇ ਨਾਲੇ ਦੇ ਨਾਲ ਇੱਟਾਂ ਦੀ ਬੇਸ਼ੱਕ ਛੋਟੀ ਰੇਲਿੰਗ ਕੀਤੀ ਜਾਵੇ ਤਾਂ ਜੋ ਤੇਜ਼ ਆ ਰਹੇ ਵਹੀਕਲ ਮਾਲਕ ਨੂੰ ਪਤਾ ਚੱਲ ਸਕੇ ਕਿ ਸੜਕ ਦੇ ਦੋਵੇਂ ਪਾਸੇ ਗੰਦੇ ਪਾਣੀ ਵਾਲਾ ਨਾਲਾ ਹੈ |

Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤ ਮੁਲਾਜ਼ਮਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ- ਡੀ.ਐਸ.ਪੀ. ਅਗਲੀ ਖ਼ਬਰ ਸਬ-ਜੇਲ੍ਹ ਮੋਗਾ ਵਿਖੇ ਹਵਾਲਾਤੀਆਂ/ਕੈਦੀਆਂ ਲਈ ਮੁਫ਼ਤ ਮੈਡੀਕਲ ਕੈਂਪ
Ad Position 24