23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸੇਵਾ ਮੁਕਤ ਮੁਲਾਜ਼ਮਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ- ਡੀ.ਐਸ.ਪੀ.

Ad Position 21
No active advertisement
ਅਜੀਤ ਡੈਸਕ 05-06-2025
ਮਾਨਸਾ, 4 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)- ਪੁਲਿਸ ਪੈਨਸ਼ਨਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ | ਇਹ ਵਿਚਾਰ ਬੂਟਾ ਸਿੰਘ ਗਿੱਲ ਡੀ.ਐਸ.ਪੀ. ਸਬ ਡਵੀਜ਼ਨ ਮਾਨਸਾ ਨੇ ਇੱਥੇ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪੈਨਸ਼ਨਰ ਨੂੰ ਪੈਨਸ਼ਨ ਸਬੰਧੀ, ਮਹਿਕਮੇ ਦੇ ਕੰਮ-ਕਾਜ ਪ੍ਰਤੀ ਜਾਂ ਕੋਈ ਘਰੇਲੂ ਕੰਮਕਾਜ ਜਾਂ ਹੋਰ ਦੁੱਖ ਤਕਲੀਫ਼ ਹੈ ਤਾਂ ਉਹ ਜ਼ੁਬਾਨੀ ਦੱਸ ਸਕਦਾ ਹੈ ਜਾਂ ਲਿਖਤੀ ਵੀ ਦੇ ਸਕਦਾ ਹੈ, ਦੀ ਹਰ ਸੰਭਵ ਮਦਦ ਕੀਤੀ ਜਾਵੇਗੀ | ਇਸ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਨੇ ਦਫ਼ਤਰ ਦੀ ਜਗਾ ਅਤੇ ਇਮਾਰਤ ਦੇ ਨਵੀਨੀਕਰਨ ਸਬੰਧੀ, ਪੈਨਸ਼ਨਰਾਂ ਦੇ ਬਕਾਇਆ ਭੱਤੇ, ਮੈਡੀਕਲ ਬਿੱਲ, ਜੀ.ਆਈ.ਐਸ.ਬਿੱਲ, ਕਮਾਈ ਛੁੱਟੀ ਦੇ ਪੈਸੇ, ਪੈਨਸ਼ਨ ਜਾਣ ਸਮੇਂ ਮਿਲਦੀ 10 ਹਜ਼ਾਰ ਰੁਪਏ ਦੀ ਸਹਾਇਤਾ ਆਦਿ ਨਾ ਮਿਲਣ ਸਬੰਧੀ ਅਧਿਕਾਰੀ ਨੂੰ ਜਾਣੂ ਕਰਵਾਇਆ | ਡੀ.ਐਸ.ਪੀ. ਨੇ ਵਿਸ਼ਵਾਸ ਦਿਵਾਇਆ ਕਿ ਇਹਨਾਂ ਸਾਰੇ ਮਸਲਿਆਂ/ਕੰਮਕਾਜ ਸਬੰਧੀ ਐਸ.ਐਸ.ਪੀ. ਮਾਨਸਾ ਦੇ ਧਿਆਨ ਵਿਚ ਲਿਆ ਕੇ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇਗਾ | ਇਸ ਮੌਕੇ ਪ੍ਰਧਾਨ ਵਲੋਂ ਸਭਾ 'ਚ ਨਵੇਂ ਸ਼ਾਮਿਲ ਹੋਏ ਮੈਂਬਰ ਸੁਰਜੀਤ ਸਿੰਘ ਝੰਡਾਂ ਕਲਾਂ, ਜਸਵੀਰ ਸਿੰਘ ਮਾਨਸਾ, ਨਰਦੇਵ ਸਿੰਘ ਗੋਬਿੰਦਪੁਰਾ, ਹਰਪਾਲ ਸਿੰਘ ਸਰਦੂਲਗੜ੍ਹ, ਬਹਾਦਰ ਸਿੰਘ ਰੱਲਾ, ਹਰਦੀਪ ਸਿੰਘ ਲੱਲੂਆਣਾ, ਪਵਿੱਤਰ ਸਿੰਘ ਫਫੜੇ ਭਾਈਕੇ, ਹਰਮੰਦਰ ਸਿੰਘ ਸਰਦੂਲਗੜ੍ਹ ਤੇ ਮੁਖਿੰਦਰ ਸਿੰਘ ਨਥੇਹਾ ਦੇ ਹਾਰ ਪਾ ਕੇ ਜੀ ਆਇਆਂ ਆਖਿਆ ਗਿਆ | ਇਸ ਮੌਕੇ ਅਮਰਜੀਤ ਸਿੰਘ ਭਾਈਰੂਪਾ, ਬੰਤ ਸਿੰਘ ਫੂਲਪੁਰੀ, ਸੁਖਵਿੰਦਰ ਸਿੰਘ ਧਾਲੀਵਾਲ, ਅਵਤਾਰ ਸਿੰਘ ਫੱਤਾ, ਰਾਮ ਸਿੰਘ ਅੱਕਾਂਵਾਲੀ, ਦਰਸ਼ਨ ਕੁਮਾਰ ਗੇਹਲੇ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ (ਉਗਰਾਹਾਂ) ਵਲੋਂ ਥਾਣਾ ਸਦਰ ਮਾਨਸਾ ਅੱਗੇ ਧਰਨਾ 9 ਨੂੰ ਅਗਲੀ ਖ਼ਬਰ ਬਿਨਾਂ ਰੇਲਿੰਗ ਤੋਂ ਗੰਦੇ ਪਾਣੀ ਵਾਲੇ ਨਾਲੇ ਕਾਰਨ ਵਾਪਰ ਸਕਦਾ ਸੜਕ ਹਾਦਸਾ <br/>
Ad Position 24