ਮੋਗਾ, 4 ਜੂਨ (ਸੁਰਿੰਦਰਪਾਲ ਸਿੰਘ)-ਸੀਨੀਅਰ ਕਾਂਗਰਸੀ ਆਗੂ ਤੇ ਹਰੀਜਨ ਸੇਵਕ ਸੰਘ ਦੇ ਮੁਖੀ ਡਾ. ਪਵਨ ਥਾਪਰ ਦੇ ਭਤੀਜੇ ਉੱਘੇ ਬਿਜ਼ਨਸਮੈਨ ਲਲਿਤ ਥਾਪਰ ਪੁੱਤਰ ਸਵ: ਵੇਦ ਪ੍ਰਕਾਸ਼ ਥਾਪਰ ਜੋ ਕਿ ਬੀਤੀ 25 ਮਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ ਸਨ | ਇਸ ਦੁੱਖ ਦੀ ਘੜੀ ਵਿਚ ਡਾ. ਪਵਨ ਥਾਪਰ, ਉਨ੍ਹਾਂ ਦੀ ਧਰਮ-ਪਤਨੀ ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ, ਉਨ੍ਹਾਂ ਦੇ ਬੇਟੇ ਰਿਸ਼ੀ ਥਾਪਰ ਤੇ ਭਰਾਤਾ ਪ੍ਰਵੀਨ ਥਾਪਰ ਸਮੇਤ ਥਾਪਰ ਪਰਿਵਾਰ ਨਾਲ ਰਾਜਸੀ, ਧਾਰਮਿਕ, ਸਮਾਜ ਸੇਵੀ, ਵਪਾਰੀ ਵਰਗ ਦੇ ਨੁਮਾਇੰਦਿਆਂ ਤੇ ਸ਼ਹਿਰ ਦੇ ਪਤਵੰਤਿਆਂ ਨੇ ਦੁੱਖ ਸਾਂਝਾ ਕੀਤਾ | ਸਾਬਕਾ ਮੰਤਰੀ ਡਾ. ਮਾਲਤੀ ਥਾਪਰ ਨੇ ਦੱਸਿਆ ਕਿ ਉਨ੍ਹਾਂ ਦੇ ਭਤੀਜੇ ਲਲਿਤ ਥਾਪਰ ਨਮਿਤ ਗਰੁੜ ਪੁਰਾਣ ਪਾਠ ਦੇ ਭੋਗ 6 ਜੂਨ ਦਿਨ ਸ਼ੁੱਕਰਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਚਿੰਤਪੁਰਨੀ ਧਰਮਸ਼ਾਲਾ ਨੇੜੇ ਗੀਤਾ ਭਵਨ ਮੋਗਾ ਵਿਖੇ ਪੈਣਗੇ ਜਿੱਥੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ |