26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਵਿਧਾਇਕ ਲਾਡੀ ਢੋਸ ਵਲੋਂ ਦਰਿਆ ਸਤਲੁਜ ਤੇ ਹੜ੍ਹਾਂ ਨਾਲ ਨਜਿੱਠਣ ਲਈ ਰੱਖ ਰਹੇ ਤਿੱਖੀ ਨਜ਼ਰ-ਜੱਸ ਅਲਾ ਬਾਦ

Ad Position 21
No active advertisement
ਅਜੀਤ ਡੈਸਕ 30-08-2025
ਫ਼ਤਿਹਗੜ੍ਹ ਪੰਜਤੂਰ, 29 ਅਗਸਤ (ਜਸਵਿੰਦਰ ਸਿੰਘ ਪੋਪਲੀ)-ਹਲਕਾ ਧਰਮਕੋਟ ਦੇ ਨਾਲ ਲੱਗਦੇ ਸਤਲੁਜ ਦਰਿਆ ਨਾਲ ਵੱਸਦੇ ਪਿੰਡਾਂ ਦੇ ਲੋਕ ਦਰਿਆ 'ਚ ਆਏ ਪਾਣੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਜਿਸ ਸੰਬੰਧੀ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਇਸ ਮੁਸੀਬਤ ਦੀ ਘੜੀ 'ਚ ਲੋਕਾਂ ਦੀ ਮਦਦ ਲਈ ਕੀਤੀ ਜਾ ਰਹੀ ਤੇ ਅਗਾਉਂ ਪ੍ਰਬੰਧ ਕਰਨ ਦੇ ਨਾਲ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਵੰਤ ਸਿੰਘ ਜਸ ਅਲਾ ਬਾਦ ਨੇ ਆਪਣੇ ਸਾਥੀਆਂ ਦੇ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਹਮੇਸ਼ਾ ਤਿਆਰ ਹਾਂ | ਉਨ੍ਹਾਂ ਕਿਹਾ ਕਿ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਰਹਿਨੁਮਾਈ ਹੇਠ ਤਰਪਾਲਾਂ, ਪਸ਼ੂਆਂ ਦਾ ਚਾਰਾ, ਪਾਣੀ, ਲੰਗਰ ਆਦੀ ਹੋਰ ਸਹੂਲਤਾਂ ਜਾਰੀ ਹਨ | ਜਸਵੰਤ ਸਿੰਘ ਜੱਸ ਨੇ ਕਿਹਾ ਕਿ ਗੁਰੂ ਸਾਹਿਬ ਮਿਹਰ ਕਰਨ ਆਉਣ ਵਾਲਾ ਸਮੇਂ ਵਿਚ ਮੌਸਮ ਸਾਥ ਦੇਵੇ ਤੇ ਲੋਕਾਂ ਦੇ ਜਾਨ ਮਾਲ ਦੇ ਨੁਕਸਾਨ ਤੋਂ ਬਚਾਏ | ਜਸ ਥਿੰਦ ਨੇ ਸਾਥੀਆਂ ਸਹਿਤ ਸਾਰੇ ਪੰਜਾਬੀਆਂ ਨੂੰ ਬੇਨਤੀ ਕੀਤੀ ਕਿ ਨੁਕਸਾਨ ਬਹੁਤ ਜ਼ਿਆਦਾ ਹੈ ਸਾਰੇ ਹਰ ਸੰਭਵ ਮਦਦ ਲਈ ਅੱਗੇ ਆਉਣ | ਇਸ ਮੌਕੇ ਦਲਬੀਰ ਸਿੰਘ ਵਿਰਕ ਕਿਲੀ ਗਾਂਧਰਾ, ਸੀਨੀਅਰ ਆਗੂ ਹਰਪਾਲ ਸਿੰਘ ਢਿੱਲੋਂ ਸ਼ਾਹ ਵਾਲਾ, ਪ੍ਰਧਾਨ ਰਸ਼ਪਾਲ ਸਿੰਘ ਮੁੰਡੀ ਜਮਾਲ, ਆੜ੍ਹਤੀਆ ਸੁਰਜੀਤ ਸਿੰਘ ਥਿੰਦ ਅਲਾ ਬਾਦ, ਮਨਵੀਰ ਸਿੰਘ ਸੰਧੂ ਮੁੰਡੀ ਜਮਾਲ, ਡਾ. ਨਵਦੀਪ ਸਿੰਘ ਮੰੁਡੀ ਜਮਾਲ, ਸ਼ਮਸ਼ੇਰ ਸਿੰਘ ਸ਼ੇਰਾ ਢਾਬੇ ਵਾਲੇ, ਸੁਖਵਿੰਦਰ ਰਾਜਾ, ਸਰਪੰਚ ਸੰਘੇੜਾ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਇਕ ਲਾਡੀ ਢੋਸ ਦੇ ਨਿਰਦੇਸ਼ਾਂ 'ਤੇ ਸਰਪੰਚ ਰਾਜਵੀਰ ਕੰਗ ਤੇ ਸਾਥੀ ਪੀੜਤ ਲੋਕਾਂ ਕਰ ਰਹੇ ਮਦਦ ਅਗਲੀ ਖ਼ਬਰ ਬਰਜਿੰਦਰ ਸਿੰਘ ਬਰਾੜ ਨੇ ਹੜ੍ਹ ਪੀੜਤ ਪਰਿਵਾਰਾਂ ਨੂੰ ਵੰਡੀ ਸਮੱਗਰੀ
Ad Position 24