23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸ੍ਰੀ ਚਿੰਤਪੁਰਨੀ ਸੇਵਾ ਮੰਡਲ ਨੇ ਧਰਮਸ਼ਾਲਾ ਲਈ ਦਿੱਤੀ 2 ਲੱਖ ਦੀ ਰਾਸ਼ੀ

Ad Position 21
No active advertisement
ਅਜੀਤ ਡੈਸਕ 31-08-2025
ਕੋਟ ਈਸੇ ਖਾਂ, 30 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਕੋਟ ਈਸੇ ਖਾਂ ਵਾਲਿਆਂ ਦੀ ਧਰਮਸ਼ਾਲਾ ਸ੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ ਰਜਿ: ਰੇਹੀ ਮੁੱਖ ਦਫ਼ਤਰ ਕੋਟ ਈਸੇ ਖਾਂ ਦੇ ਵਲੋਂ ਨਗਰ, ਇਲਾਕਾ ਨਿਵਾਸੀ, ਐਨ. ਆਰ. ਆਈ. ਵੀਰਾਂ ਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਹੈ, ਜਿਸ 'ਚ ਸ੍ਰੀ ਚਿੰਤਪੁਰਨੀ ਸੇਵਾ ਮੰਡਲ ਰਜਿ: ਕੋਟ ਈਸੇ ਖਾਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਕਰਦਿਆਂ ਸ੍ਰੀ ਚਿੰਤਪੁਰਨੀ ਸੇਵਾ ਮੰਡਲ ਦੇ ਸਮੂਹ ਸੇਵਾਦਾਰਾਂ ਨੇ ਕਿਹਾ ਕਿ ਇਹ ਕਾਰਜਾਂ 'ਚ ਹੋਰ ਸਹਿਯੋਗ ਲਈ ਸੰਸਥਾ ਵਲੋਂ ਧਰਮਸ਼ਾਲਾ ਵਾਸਤੇ 2 ਲੱਖ ਰੁਪਏ ਦੀ ਦਾਨ ਰਾਸ਼ੀ ਦਾ ਚੈੱਕ ਸ੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ ਰਜਿ: ਰੇਹੀ ਦੇ ਚੇਅਰਮੈਨ ਅਸ਼ੋਕ ਕੁਮਾਰ, ਵਾਈਸ ਚੇਅਰਮੈਨ ਗੁਰਮੀਤ ਸਿੰਘ ਕਾਲੜਾ, ਜਨਰਲ ਸੈਕਟਰੀ ਸੁਰਿੰਦਰਪਾਲ ਸਿੰਘ ਮਿਗਲਾਨੀ, ਕੈਸ਼ੀਅਰ ਸੰਦੀਪ ਕੁਮਾਰ, ਮੈਂਬਰ ਤਰਸੇਮ ਲਾਲ ਜੁਨੇਜਾ, ਰਾਕੇਸ਼ ਕੁਮਾਰ ਸਕਿੰਟਾਂ ਨੂੰ ਦਿੱਤਾ ਗਿਆ ਹੈ | ਮੰਡਲ ਵਲੋਂ ਦਿੱਤੀ ਸਹਾਇਤਾ ਲਈ ਲੰਗਰ ਕਮੇਟੀ ਦੇ ਅਹੁਦੇਦਾਰਾਂ ਨੇ ਸ੍ਰੀ ਚਿੰਤਪੁਰਨੀ ਸੇਵਾ ਮੰਡਲ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਤਕਰੀਬਨ 1 ਸਾਲ ਪਹਿਲਾਂ ਵੀ ਮੰਡਲ ਦੇ ਸੇਵਾਦਾਰਾਂ ਨੇ ਧਰਮਸ਼ਾਲਾ ਵਾਸਤੇ 5 ਲੱਖ ਰੁਪਏ ਦੀ ਦਾਨ ਰਾਸ਼ੀ ਦਿੱਤੀ ਸੀ ਤੇ ਹਰ ਸਾਲ ਸਾਲਾਨਾ ਲੰਗਰ 'ਚ ਵੀ ਮੰਡਲ ਵਿਸ਼ੇਸ਼ ਸਹਿਯੋਗ ਦੇ ਰਿਹਾ ਹੈ ਤੇ ਸਾਨੂੰ ਉਮੀਦ ਹੈ ਕਿ ਮੰਡਲ ਇਸੇ ਤਰ੍ਹਾਂ ਕਮੇਟੀ ਨੂੰ ਸਹਿਯੋਗ ਦਿੰਦਾ ਰਹੇਗਾ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਖੋਸਾ ਹੜ ਪੀੜਤ ਦੀ ਮਦਦ ਲਈ ਹਾਜ਼ਰ-ਬੀ. ਕੇ. ਯੂ. ਖੋਸਾ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਡੱਲਾ ਅੱਗੇ ਆਏ
Ad Position 24