22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਕੇਂਦਰ ਸਰਕਾਰ ਨੇ ਭਲਾਈ ਯੋਜਨਾਵਾਂ ਦਾ ਲਾਭ ਗ਼ਰੀਬਾਂ ਤੱਕ ਪਹੁੰਚਾਇਆ-ਮੋਦੀ

ਅਹਿਮਦਾਬਾਦ, 22 ਨਵੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ’ਚ 50 ਕਰੋੜ ਲੋਕਾਂ ਨੂੰ ਗਰੀਬੀ ’ਚੋਂ ਬਾਹਰ ਕੱਢਿਆ ਗਿਆ ਹੈ ਪਰ ਕੁਝ ਲੋਕ ਇਸ ਪ੍ਰਾਪਤੀ ਨੂੰ ਸਵੀਕਾਰ ਕਰਨ ਤੋਂ ਵੀ ਝਿਜਕ ਰਹੇ ਹਨ। ਉਨ੍ਹਾਂ ਦਾ ਇਸ਼ਾਰਾ ਵਿਰੋਧੀ ਧਿਰ ਵੱਲ ਸੀ। ਗੁਜਰਾਤ ਦੀਆਂ ...

Ad Position 21
No active advertisement
ਅਜੀਤ ਡੈਸਕ 23-11-2026

ਅਹਿਮਦਾਬਾਦ, 22 ਨਵੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ’ਚ 50 ਕਰੋੜ ਲੋਕਾਂ ਨੂੰ ਗਰੀਬੀ ’ਚੋਂ ਬਾਹਰ ਕੱਢਿਆ ਗਿਆ ਹੈ ਪਰ ਕੁਝ ਲੋਕ ਇਸ ਪ੍ਰਾਪਤੀ ਨੂੰ ਸਵੀਕਾਰ ਕਰਨ ਤੋਂ ਵੀ ਝਿਜਕ ਰਹੇ ਹਨ। ਉਨ੍ਹਾਂ ਦਾ ਇਸ਼ਾਰਾ ਵਿਰੋਧੀ ਧਿਰ ਵੱਲ ਸੀ। ਗੁਜਰਾਤ ਦੀਆਂ ਸਾਰੀਆਂ 182 ਵਿਧਾਨ ਸਭਾ ਸੀਟਾਂ ’ਤੇ ਭਾਜਪਾ ਵਲੋਂ ਕਰਵਾਏ ‘ਸਨੇਹ ਮਿਲਨ’ ਪ੍ਰੋਗਰਾਮ ਨੂੰ ਵਰਚੁਅਲ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ਤੇ ਯਤਨਾਂ ਦਾ ਨਤੀਜਾ ਹੈ।

ਵਿਸ਼ਵ ਬੈਂਕ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ’ਚ ਅਤਿ ਦੀ ਗਰੀਬੀ ਦੀ ਦਰ 2011 ਦੇ 27.1 ਫ਼ੀਸਦੀ ਤੋਂ ਘਟ ਕੇ 2023 ’ਚ 2.6 ਫ਼ੀਸਦੀ ਰਹਿ ਗਈ ਹੈ ਤੇ ਲਗਭਗ 49.6 ਕਰੋੜ ਲੋਕ ਗਰੀਬੀ ‘ਚੋਂ ਬਾਹਰ ਆਏ ਹਨ। ਮੋਦੀ ਨੇ ਕਿਹਾ ਕਿ ਕੁਝ ਲੋਕ ਇਸ ਪ੍ਰਾਪਤੀ ਨੂੰ ਇਸ ਲਈ ਮੰਨਣ ਤੋਂ ਝਿਜਕਦੇ ਹਨ ਕਿਉਂਕਿ ਇਹ ਭਾਜਪਾ ਦੇ ਸ਼ਾਸਨ ਦੌਰਾਨ ਹੋਈ ਹੈ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਵਜੋਂ ਗੁਜਰਾਤ ’ਚ ਆਪਣੇ 25 ਸਾਲਾਂ ਦੇ ਸਫ਼ਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਦੀ ਸ਼ਮੂਲੀਅਤ ਨਾਲ ਸੂਬੇ ਨੇ 2001 ਦੇ ਭੂਚਾਲ ਤੇ ਸੋਕੇ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ।

ਉਨ੍ਹਾਂ ਕਿਹਾ ਕਿ ਗੁਜਰਾਤ ਨੇ ਖੇਤੀਬਾੜੀ, ਡੇਅਰੀ, ਉਦਯੋਗ, ਸੈਮੀਕੰਡਕਟਰ ਤੇ ਗ੍ਰੀਨ ਐਨਰਜੀ ਸਮੇਤ ਕਈ ਖੇਤਰਾਂ ਵਿਚ ਤਰੱਕੀ ਕੀਤੀ ਹੈ। ਮੋਦੀ ਨੇ ਜਨ-ਧਨ ਖਾਤਿਆਂ, ਐੱਲ.ਪੀ.ਜੀ. ਕੁਨੈਕਸ਼ਨਾਂ, ਬਿਜਲੀ ਸਹੂਲਤਾਂ ਤੇ ਆਯੁਸ਼ਮਾਨ ਕਾਰਡਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਨੇ ਭਲਾਈ ਯੋਜਨਾਵਾਂ ਦਾ ਲਾਭ ਗਰੀਬਾਂ ਤੱਕ ਪਹੁੰਚਾਇਆ ਹੈ। ਉਨ੍ਹਾਂ ਭਾਜਪਾ ਵਰਕਰਾਂ ਨੂੰ ਪਾਰਟੀ ਹਿੱਤਾਂ ਤੋਂ ਉੱਪਰ ਦੇਸ਼ ਦੇ ਹਿੱਤਾਂ ਨੂੰ ਰੱਖਣ ਦੀ ਅਪੀਲ ਵੀ ਕੀਤੀ।

Ad Position 22
No active advertisement
ਅਗਲੀ ਖ਼ਬਰ ਤਾਮਿਲਨਾਡੂ ’ਚ ਦਰੱਖਤ ਨਾਲ ਟਕਰਾਈ ਵੈਨ-8 ਮੌਤਾਂ
Ad Position 24