05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹੜ੍ਹ ਪੀੜਤਾਂ ਦੀ ਸੇਵਾ ਲਈ ਦਿਨ-ਰਾਤ ਇਕ ਕਰਨ ਲੱਗੇ ਮੈਡੀਸਨ ਮੈਨ ਰਾਜਿੰਦਰ ਸਿੰਘ ਖੋਟੇ <br/>

Ad Position 21
No active advertisement
ਅਜੀਤ ਡੈਸਕ 02-09-2025
ਬੱਧਨੀ ਕਲਾਂ, 1 ਸਤੰਬਰ (ਸੰਜੀਵ ਕੋਛੜ)-ਪੰਜਾਬ 'ਚ ਹੜ੍ਹਾਂ ਨੇ ਭਾਰੀ ਤਬਾਹੀ ਦਾ ਕਹਿਰ ਢਾਇਆ ਹੋਇਆ ਹੈ ਅਤੇ ਅਜੇ ਵੀ ਹੜ੍ਹਾਂ ਦਾ ਪ੍ਰਕੋਪ ਲਗਾਤਾਰ ਜਾਰੀ ਹੈ, ਇਸ ਕੁਦਰਤੀ ਆਫ਼ਤ ਦੀ ਮਾਰ ਝੱਲ ਰਹੇ ਲੋਕਾਂ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ ਜਿਨ੍ਹਾਂ ਦੀ ਮਦਦ ਲਈ ਜਿੱਥੇ ਸੂਬਾ ਵਾਸੀ ਹਰ ਤਰ੍ਹਾਂ ਦੇ ਉਪਰਾਲੇ ਨਿਰੰਤਰ ਕਰ ਰਹੇ ਹਨ ਉੱਥੇ ਹੀ ਮੈਡੀਸਨ ਮੈਨ ਵਜੋਂ ਜਾਣੇ ਜਾਂਦੇ ਰਾਜਿੰਦਰ ਸਿੰਘ ਖੋਟੇ ਵੀ ਹੜ੍ਹ ਪੀੜਤਾਂ ਲਈ ਦਵਾਈਆਂ ਅਤੇ ਉਨ੍ਹਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਮਾਹਿਰ ਡਾਕਟਰਾਂ ਦੀ ਸਲਾਹ ਅਤੇ ਸੂਬਾ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸੇਵਾ ਕਰਨ ਲਈ ਜੁਟ ਕੇ ਦਿਨ ਰਾਤ ਇਕ ਕਰ ਰਹੇ ਹਨ | ਇਸ ਸਬੰਧੀ ਰਜਿੰਦਰ ਸਿੰਘ ਖੋਟੇ ਨੇ ਬੱਧਨੀ ਕਲਾਂ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਵਾਹਿਗੁਰੂ ਵਲੋਂ ਬਖ਼ਸ਼ੀ ਗਈ ਇਹ ਸੇਵਾ ਲੋਕਾਂ ਦੇ ਸਹਿਯੋਗ ਨਾਲ ਲੰਬਾ ਸਮਾਂ ਜਾਰੀ ਰੱਖਣਗੇ, ਉਨ੍ਹਾਂ ਦੀ ਇਸ ਸੇਵਾ ਵਿਚ ਪਿੰਕਾ ਸ਼ਰਮਾ ਵੀ ਸਹਿਯੋਗ ਕਰ ਰਹੇ ਹਨ ਰਾਜਿੰਦਰ ਖੋਟੇ ਨੇ ਕਿਹਾ ਹੜ੍ਹ ਪੀੜਤਾਂ ਦੀ ਦਵਾਈਆਂ ਨਾਲ ਸੇਵਾ ਲੰਬਾ ਸਮਾਂ ਜਾਰੀ ਰੱਖਣਗੇ ਕਿਉਂਕਿ ਪੀੜਤਾਂ ਨੂੰ ੳੱੁਭਰਨ ਲਈ ਲੰਬਾ ਸਮਾਂ ਲੱਗ ਸਕਦਾ ਹੈ, ਜਿਨ੍ਹਾਂ ਸਮਾਂ ਹੜ੍ਹ ਪੀੜਤਾਂ ਦੇ ਹਾਲਾਤ ਠੀਕ ਨਹੀ ਹੁੰਦੇ ਉਨ੍ਹਾਂ ਸਮਾਂ ਡਾਕਟਰਾਂ ਦੇ ਸਹਿਯੋਗ ਅਤੇ ਦੇਖ ਰੇਖ ਵਿਚ ਦਵਾਈਆਂ ਨਾਲ ਸੇਵਾ ਕਰਦੇ ਰਹਿਣਗੇ | ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਨੂੰ ਖ਼ਾਰਿਸ਼ ਦੀਆਂ ਮਲ੍ਹਮਾਂ, ਓ.ਆਰ.ਐਸ, ਦਰਦ ਨਿਵਾਰਕ ਦਵਾਈਆਂ ਵੀ ਵਿਸ਼ੇਸ਼ ਤੌਰ ਤੇ ਪੁੱਜਦੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਪਾਣੀ ਕਾਰਨ ਪੀੜਤਾਂ ਨੂੰ ਦਵਾਈਆਂ ਦੀ ਕਮੀ ਨਾ ਆਵੇ |

Ad Position 22
No active advertisement
ਪਿਛਲੀ ਖ਼ਬਰ ਜ਼ਿਆਦਾ ਬਾਰਿਸ਼ ਕਾਰਨ ਭਲੂਰ ਵਿਖੇ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗੀ <br/> ਅਗਲੀ ਖ਼ਬਰ ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਏਟਕ ਵਲੋਂ ਧਰਨਾ ਮੁਲਤਵੀ
Ad Position 24
No active advertisement