05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਜ਼ਿਆਦਾ ਬਾਰਿਸ਼ ਕਾਰਨ ਭਲੂਰ ਵਿਖੇ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗੀ <br/>

Ad Position 21
No active advertisement
ਅਜੀਤ ਡੈਸਕ 02-09-2025
ਨੱਥੂਵਾਲਾ ਗਰਬੀ, 1 ਸਤੰਬਰ (ਨਵਦੀਪ ਸਿੰਘ)-ਪਿਛਲੇ ਇਕ ਹਫ਼ਤੇ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਸ਼ ਲੋਕਾਂ ਲਈ ਆਫ਼ਤ ਬਣ ਗਈ ਹੈ | ਡੈਮ, ਦਰਿਆ, ਨਦੀਆਂ ਸਭ ਨੱਕੋਂ ਨੱਕ ਭਰੇ ਦਿਸ ਰਹੇ ਹਨ | ਪੰਜਾਬ ਚ ਫ਼ਸਲਾਂ ਬਰਬਾਦ ਹੋ ਚੁੱਕੀਆਂ ਹਨ | ਇਹ ਬਾਰਿਸ਼ ਖ਼ਾਸ ਕਰਕੇ ਗਰੀਬ ਪਰਿਵਾਰਾਂ ਵਾਸਤੇ ਕਿਸੇ ਕਹਿਰ ਤੋਂ ਘੱਟ ਨਹੀਂ ਹੈ | ਬੀਤੀ ਰਾਤ ਪਿੰਡ ਭਲੂਰ ਵਿਚ ਹੋਈ ਤੇਜ਼ ਬਾਰਸ਼ ਦੇ ਕਾਰਨ ਗਰੀਬ ਪਰਿਵਾਰ ਸੁਖਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸਤੇ ਕਿਆਮਤ ਬਣ ਕੇ ਆਈ | ਗਰੀਬ ਪਰਿਵਾਰ ਦੇ ਇਕ ਕਮਰੇ ਦੀ ਛੱਤ ਡਿੱਗ ਪਈ | ਪਰ ਪਰਿਵਾਰ ਦੂਸਰੇ ਕਮਰੇ ਵਿਚ ਸੁੱਤਾ ਪਿਆ ਹੋਣ ਦੇ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ | ਸੁਖਜੀਤ ਸਿੰਘ ਦਾ ਪਿਤਾ ਅਪਾਹਜ ਹੋਣ ਕਾਰਨ ਕੋਈ ਕੰਮਕਾਰ ਨਹੀਂ ਕਰ ਸਕਦਾ, ਮਾਤਾ ਵੀ ਬਿਰਧ ਹੈ | ਸੁਖਜੀਤ ਸਿੰਘ ਆਪ ਕਿਸੇ ਦੀ ਦੁਕਾਨ 'ਤੇ ਕੰਮ ਕਰ ਕੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦਾ ਹੈ | ਇਸ ਮੌਕੇ ਪਰਿਵਾਰ ਨੇ ਦਾਨੀ ਵੀਰਾਂ ਨੂੰ ਮਦਦ ਦੀ ਗੁਹਾਰ ਲਗਾਈ ਹੈ |

Ad Position 22
No active advertisement
ਪਿਛਲੀ ਖ਼ਬਰ ਬਾਰਿਸ਼ ਕਾਰਨ ਪੁਰਾਣੀ ਦਾਣਾ ਮੰਡੀ ਦੇ ਗੇਟ ਦੀ ਛੱਤ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ <br/> ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਸੇਵਾ ਲਈ ਦਿਨ-ਰਾਤ ਇਕ ਕਰਨ ਲੱਗੇ ਮੈਡੀਸਨ ਮੈਨ ਰਾਜਿੰਦਰ ਸਿੰਘ ਖੋਟੇ <br/>
Ad Position 24
No active advertisement