05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮੈਕਰੋ ਗਲੋਬਲ ਦੇ ਵਿਦਿਆਰਥੀਆਂ ਨੇ ਆਇਲਟਸ ਦੇ ਨਤੀਜੇ 'ਚ ਮਾਰੀਆਂ ਮੱਲਾਂ-ਗੁਰਮਿਲਾਪ ਸਿੰਘ ਡੱਲਾ <br/>

Ad Position 21
No active advertisement
ਅਜੀਤ ਡੈਸਕ 02-09-2025
ਮੋਗਾ, 1 ਸਤੰਬਰ (ਸੁਰਿੰਦਰਪਾਲ ਸਿੰਘ)-ਆਇਲਟਸ ਤੇ ਪੀ.ਟੀ.ਈ. ਦੀ ਕੋਚਿੰਗ ਤੇ ਸ਼ਾਨਦਾਰ ਸੇਵਾਵਾਂ ਦੇਣ ਨਾਲ ਜਿੱਥੇ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਪੰਜਾਬ ਦੀ ਨੰਬਰ ਇਕ ਸੰਸਥਾ ਬਣ ਚੁੱਕੀ ਹੈ ਉੱਥੇ ਆਪਣੀਆਂ ਆਇਲਟਸ ਤੇ ਇਮੀਗ੍ਰੇਸ਼ਨ ਸੇਵਾਵਾਂ ਨਾਲ ਅਨੇਕਾਂ ਵਿਦਿਆਰਥੀਆਂ ਦਾ ਭਵਿੱਖ ਸਵਾਰ ਰਹੀ ਹੈ | ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਆਇਲਟਸ ਦੇ ਆਏ ਨਤੀਜਿਆਂ 'ਚੋਂ ਅਭਿਜੀਤ ਸਿੰਘ ਗਿੱਲ ਵਾਸੀ ਬੁੱਧ ਸਿੰਘ ਵਾਲਾ ਨੇ ਲਿਸਨਿੰਗ ਵਿਚੋਂ 8.5, ਰੀਡਿੰਗ ਵਿਚੋਂ 7 ਤੇ ਓਵਰਆਲ 7 ਬੈਂਡ, ਹਰਮਿੰਦਰ ਸਿੰਘ ਵਾਸੀ ਘੋਲੀਆਂ ਕਲਾਂ ਨੇ ਲਿਸਨਿੰਗ ਵਿਚੋਂ 7 ਤੇ ਓਵਰਆਲ 6.5 ਬੈਂਡ, ਸਤਵਿੰਦਰ ਸਿੰਘ ਵਾਸੀ ਮੋਗਾ ਨੇ ਲਿਸਨਿੰਗ ਵਿਚੋਂ 8 ਅਤੇ ਓਵਰਆਲ 6.5 ਬੈਂਡ, ਮੁਸਕਾਨ ਸਿੱਧੂ ਪਿੰਡ ਹਿੰਮਤਪੁਰਾ ਨੇ ਲਿਸਨਿੰਗ ਤੇ ਸਪੀਕਿੰਗ ਵਿਚੋਂ 6.5 ਅਤੇ ਓਵਰਆਲ 6.5 ਬੈਂਡ, ਸੁਖਕਰਨਵੀਰ ਸਿੰਘ ਸਿੱਧੂ ਵਾਸੀ ਬਾਘਾ ਪੁਰਾਣਾ ਨੇ ਰੀਡਿੰਗ ਵਿਚੋਂ 6.5 ਅਤੇ ਓਵਰਆਲ 6 ਬੈਂਡ ਹਾਸਲ ਕਰ ਕੇ ਮੈਕਰੋ ਗਲੋਬਲ ਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ | ਡੱਲਾ ਨੇ ਦੱਸਿਆ ਕਿ ਸੰਸਥਾ ਵਲੋਂ ਆਈਲਟਸ ਦੀ ਤਿਆਰੀ ਆਧੁਨਿਕ ਤਰੀਕੇ ਨਾਲ ਅਤੇ ਮਾਹਿਰ ਅਧਿਆਪਕਾਂ ਵਲੋਂ ਕਰਵਾਈ ਜਾਂਦੀ ਹੈ | ਸੰਸਥਾ ਦੁਆਰਾ ਹਰੇਕ ਸਨਿੱਚਰਵਾਰ ਵਿਦਿਆਰਥੀਆਂ ਦਾ ਮੋਕ ਟੈਸਟ ਵੀ ਲਿਆ ਜਾਂਦਾ ਹੈ ਜਿਸ ਦੇ ਆਧਾਰ 'ਤੇ ਵਿਦਿਆਰਥੀਆਂ ਦੀ ਯੋਗਤਾ ਮਾਪੀ ਜਾਂਦੀ ਹੈ ਤਾਂ ਜੋ ਕਮਜ਼ੋਰ ਵਿਦਿਆਰਥੀਆਂ ਨੂੰ ਸਪੈਸ਼ਲ ਕਲਾਸਾਂ ਦੇ ਕੇ ਉਨ੍ਹਾਂ ਦੇ ਚੰਗੇ ਬੈਂਡ ਹਾਸਲ ਕਰਨ ਵਿਚ ਮਦਦ ਹੋ ਸਕੇ ਤੇ ਉਹ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਣ | ਜ਼ਿਕਰਯੋਗ ਹੈ ਕਿ ਮੈਕਰੋ ਗਲੋਬਲ ਤੋਂ ਕਲਾਸਾਂ ਲੈ ਕੇ ਬੈਂਡ ਲੈਣ ਵਾਲੇ ਵਿਦਿਆਰਥੀਆਂ ਤੋਂ ਸਟੱਡੀ ਵੀਜ਼ਾ ਦੀ ਪ੍ਰੋਸੈਸਿੰਗ ਫ਼ੀਸ ਨਹੀਂ ਲਈ ਜਾਂਦੀ | ਆਈਟਾ ਲਾਇਸੈਂਸ ਤੋਂ ਬਾਅਦ ਮੈਕਰੋ ਗਲੋਬਲ ਏਅਰਲਾਈਨਸ ਦੀਆਂ ਟਿਕਟਾਂ ਡਾਇਰੈਕਟ ਕਰ ਸਕਦਾ ਹੈ ਜੋ ਕਿ ਬਹੁਤ ਹੀ ਸਸਤੇ ਰੇਟ ਵਿਚ ਵਧੀਆ ਹਵਾਈ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਲੋਕਾਂ ਲਈ ਵਿਧਾਇਕ ਲਾਡੀ ਢੋਸ ਨੇ ਦਿਨ-ਰਾਤ ਇਕ ਕੀਤਾ- ਖੋਸਾ, ਜਨੇਰ, ਮਸਤੇਵਾਲਾ <br/> ਅਗਲੀ ਖ਼ਬਰ ਪਿੰਡ ਰਣੀਆਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਚੁਣੇ ਗਏ ਪ੍ਰਧਾਨਾਂ ਅਤੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਨੂੰ ਕੀਤਾ ਸਨਮਾ...
Ad Position 24
No active advertisement