05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

'ਆਪ' ਦੇ ਜਿਹੜੇ ਵਿਧਾਇਕ ਆਪਣੀ ਸਰਕਾਰ ਨੂੰ ਸ਼ੀਸ਼ਾ ਦਿਖਾ ਰਹੇ, ਉਹ ਲੋਕਾਂ ਦੀ ਨਬਜ਼ ਪਛਾਣ ਚੁੱਕੇ-ਬਲਰਾਜ ਸਿੰਘ ਖ਼ਾਲਸਾ <br/>

Ad Position 21
No active advertisement
ਅਜੀਤ ਡੈਸਕ 02-09-2025
ਕੋਟ ਈਸੇ ਖਾਂ, 1 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਪੰਜਾਬ ਵਿਚ ਹੜ੍ਹਾਂ ਦੀ ਇੰਨੀ ਵੱਡੀ ਮਾਰ ਪਈ ਤੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਆਗੂ ਕੇਜਰੀਵਾਲ ਤੇ ਸਿਸੋਦੀਆ ਵਰਗੇ ਲੋਕ ਜੋ ਕਿ ਸੂਬੇ ਦੀ ਆਪ ਸਰਕਾਰ ਨੂੰ ਆਪਣੇ ਢੰਗ ਨਾਲ ਚਲਾ ਰਹੇ ਹਨ, ਵਲੋਂ ਅਜੇ ਤੱਕ ਵੀ ਹੜ ਪੀੜਤਾਂ ਦੀ ਆ ਕੇ ਸਾਰ ਤੱਕ ਨਹੀਂ ਲਈ ਗਈ ਤੇ ਜੇਕਰ ਇਨ੍ਹਾਂ ਦਾ ਕੋਈ ਵਿਧਾਇਕ ਪੰਜਾਬ ਦੇ ਹਿਤਾਂ ਵਿਚ ਬੋਲ ਕੇ ਇਨ੍ਹਾਂ ਨੂੰ ਸ਼ੀਸ਼ਾ ਦਿਖਾਉਂਦਾ ਹੈ ਤਾਂ ਉਹ ਆਵਾਜ਼ਾਂ ਵੀ ਦਬਾਉਣਾ ਚਾਹੁੰਦੇ ਹਨ ਪਰ ਹੁਣ ਲੋਕ ਸੁਚੇਤ ਹੋ ਰਹੇ ਹਨ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ (ਮਾਨ ਦਲ) ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਧਰਮਕੋਟ ਦੇ ਇੰਚਾਰਜ ਬਲਰਾਜ ਸਿੰਘ ਖ਼ਾਲਸਾ ਨੇ ਪੈੱ੍ਰਸ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਸਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੇ ਜੋ ਆਪਣੀ ਹੀ ਸਰਕਾਰ ਦੀ ਆਲੋਚਨਾ ਕੀਤੀ, ਉਸ ਤੋਂ ਸਾਫ਼ ਜਾਹਿਰ ਹੈ ਕਿ ਆਮ ਲੋਕਾਂ ਵਿੱਚ ਸਰਕਾਰ ਪ੍ਰਤੀ ਬੇਹੱਦ ਰੋਸ ਹੈ | ਖ਼ਾਲਸਾ ਨੇ ਕਿਹਾ ਕਿ ਕੇਂਦਰ ਸਰਕਾਰ ਤਾਂ ਪਹਿਲਾਂ ਹੀ ਭਾਖੜਾ ਤੇ ਹੋਰ ਡੈਮ ਪੰਜਾਬ ਦੇ ਹੱਥ ਵਿਚੋਂ ਕੱਢ ਕੇ ਕਬਜ਼ਾ ਜਮਾ ਰਹੀ ਹੈ, ਜਿਸ ਦਾ ਨਤੀਜਾ ਪਾਣੀ ਛੱਡਣ 'ਚ ਵੀ ਮਨ ਮਰਜ਼ੀ ਹੋ ਰਹੀ ਹੈ ਤੇ ਇਸ ਵਾਰ ਪੰਜਾਬ ਦਾ ਵੱਡਾ ਨੁਕਸਾਨ ਹੋਇਆ | ਦੂਜੇ ਪਾਸੇ ਕੇਂਦਰ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਸੂਬੇ ਦੀ ਆਪ ਸਰਕਾਰ ਦੀ ਹੁਣ ਤੱਕ ਲੋਕਾਂ ਪ੍ਰਤੀ ਵਧੀਆ ਕਾਰਗੁਜ਼ਾਰੀ ਨਹੀਂ ਰਹੀ | ਉਨ੍ਹਾਂ ਕਿਹਾ ਕਿ ਆਪ ਦੇ ਹੀ ਕਈ ਆਗੂ ਤੇ ਵਿਧਾਇਕ ਸੂਬੇ ਦੇ ਨਾਰਾਜ਼ ਲੋਕਾਂ ਦੀ ਨਬਜ਼ ਪਹਿਚਾਣ ਚੁੱਕੇ ਹਨ ਪਰ ਦਿੱਲੀ ਵਾਲਿਆਂ ਦੀ ਮਨਮਰਜ਼ੀ ਕਾਰਨ ਸੂਬੇ 'ਚ ਸਰਕਾਰ ਨਾਂਅ ਦੀ ਕੋਈ ਸ਼ੈਅ ਨਜ਼ਰ ਨਹੀਂ ਆਉਂਦੀ | ਉਨ੍ਹਾਂ ਕਿਹਾ ਕਿ ਇਹ ਵੀ ਸੱਚ ਹੈ ਕਿ ਹੜ ਪੀੜਤਾਂ ਦੀ ਸਹਾਇਤਾ ਲਈ ਸਰਕਾਰੀ ਮਦਦ ਸਿਰਫ਼ ਮਸ਼ਹੂਰੀਆਂ ਖ਼ਾਤਰ ਵਿਖਾਵੇ ਦੀ ਪੁੱਜ ਰਹੀ ਹੈ ਜਦਕਿ ਦੂਜੇ ਪਾਸੇ ਪੰਜਾਬ ਦੀਆਂ ਬਾਕੀ ਥਾਵਾਂ ਦੇ ਲੋਕ ਹਰ ਪੀੜਤਾਂ ਲਈ ਦਿਨ ਰਾਤ ਇਕ ਕਰਕੇ ਅਸਲੀ ਮਦਦ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸੂਬੇ ਦੀ ਮਾਨ ਸਰਕਾਰ ਪੰਜਾਬ ਦੇ ਪਾਣੀਆਂ ਅਤੇ ਡੈਮਾਂ ਦੀ ਰਾਖੀ ਲਈ ਕੇਂਦਰ ਸਰਕਾਰ ਅੱਗੇ ਡਟ ਕੇ ਗੱਲ ਕਰੇ ਤਾਂ ਜੋ ਭਵਿੱਖ ਵਿਚ ਮੁਸ਼ਕਿਲ ਹਾਲਾਤਾਂ ਤੋਂ ਬਚਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਭੱਠਾ ਮਾਲਕ ਐਸੋਸੀਏਸ਼ਨ ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਡੀ.ਸੀ. ਨੂੰ ਇਕ ਲੱਖ ਦਾ ਚੈੱਕ ਭੇਟ <br/> ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਲੋਕਾਂ ਲਈ ਵਿਧਾਇਕ ਲਾਡੀ ਢੋਸ ਨੇ ਦਿਨ-ਰਾਤ ਇਕ ਕੀਤਾ- ਖੋਸਾ, ਜਨੇਰ, ਮਸਤੇਵਾਲਾ <br/>
Ad Position 24
No active advertisement