07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸੰਧੂ ਹੱਡੀਆਂ ਤੇ ਜੋੜਾਂ ਦੇ ਹਸਪਤਾਲ ਵਿਖੇ ਮੁਫ਼ਤ ਜਾਂਚ ਕੈਂਪ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਮੋਗਾ, 2 ਸਤੰਬਰ (ਸੁਰਿੰਦਰਪਾਲ ਸਿੰਘ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਵ: ਸੂਰਤ ਸਿੰਘ ਸੰਧੂ ਦੀ 19ਵੀਂ ਬਰਸੀ ਮੌਕੇ ਹੱਡੀਆਂ ਤੇ ਜੋੜਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ 3 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਸੰਧੂ ਹੱਡੀਆਂ ਤੇ ਜੋੜਾਂ ਦੇ ਹਸਪਤਾਲ ਨੇੜੇ ਦੇਵ ਹੋਟਲ ਮੇਨ ਬਾਜ਼ਾਰ ਮੋਗਾ ਵਿਖੇ ਲਗਾਇਆ ਜਾ ਰਿਹਾ ਹੈ | ਇਸ ਕੈਂਪ ਦੌਰਾਨ ਡਾ. ਰਸ਼ਪਾਲ ਸਿੰਘ ਸੰਧੂ ਹੱਡੀਆਂ ਤੇ ਜੋੜਾਂ ਦੀਆਂ ਬਿਮਾਰੀਆਂ ਦੇ ਮਾਹਿਰ ਆਪਣੀ ਪੂਰੀ ਟੀਮ ਨਾਲ ਮਰੀਜ਼ਾਂ ਦਾ ਮੁਫ਼ਤ ਮੁਆਇਨਾ ਕਰਨਗੇ | ਕੈਂਪ ਦੌਰਾਨ ਐਕਸਰੇ ਤੇ ਹੋਰ ਲੋੜੀਂਦੇ ਲੈਬ ਟੈੱਸਟ ਅੱਧੇ ਰੇਟਾਂ 'ਤੇ ਕੀਤੇ ਜਾਣਗੇ | ਇਸ ਤੋਂ ਇਲਾਵਾ ਹੱਡੀਆਂ ਵਿਚ ਕੈਲਸ਼ੀਅਮ ਨਾਪਣ ਵਾਲਾ ਬੀ.ਐਮ.ਡੀ. ਟੈੱਸਟ ਮੁਫ਼ਤ ਕੀਤਾ ਜਾਵੇਗਾ | ਡਾ. ਰਸ਼ਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਕੈਂਪ ਤੋਂ ਬਾਅਦ ਸਤੰਬਰ 2025 ਦੇ ਸਾਰੇ ਮਹੀਨੇ ਵਿਚ ਵਿਦੇਸ਼ੀ ਗੋਡੇ ਤੇ ਚੂਲੇ ਬਦਲਣ ਅਤੇ ਬਾਕੀ ਸਾਰੇ ਆਪ੍ਰੇਸ਼ਨਾਂ ਉੱਪਰ 10 ਫ਼ੀਸਦੀ ਛੋਟ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਵਿਚ ਆਯੂਸ਼ਮਾਨ ਕਾਰਡ ਵਾਲੇ ਯੋਗ ਮਰੀਜ਼ਾਂ ਦਾ ਵੀ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਜਿਵੇਂ ਕਿ ਨਵੇਂ ਚੂਲੇ ਪਾਉਣੇ ਆਦਿ | ਮਰੀਜ਼ ਆਪਣੇ ਪੁਰਾਣੇ ਐਕਸਰੇ ਤੇ ਰਿਪੋਰਟਾਂ ਜ਼ਰੂਰ ਨਾਲ ਲੈ ਕੇ ਆਉਣ |

Ad Position 22
No active advertisement
ਪਿਛਲੀ ਖ਼ਬਰ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਜ਼ਿਲ੍ਹਾ ਅਬਜ਼ਰਵਰ ਲਗਾਉਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਮੀਂਹ ਕਾਰਨ 120 ਸਾਲ ਪੁਰਾਣੇ ਬਾਗ ਗਲੀ ਦੇ ਪ੍ਰਵੇਸ਼ ਦੁਆਰ ਦੀ ਛੱਤ ਡਿਗੀ
Ad Position 24