ਮੋਗਾ, 2 ਸਤੰਬਰ (ਸੁਰਿੰਦਰਪਾਲ ਸਿੰਘ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ, ਜਰਨਲ ਸਕੱਤਰ ਜਸਵੰਤ ਕੜਿਆਲ, ਸਟੇਟ ਕਮੇਟੀ ਮੈਂਬਰ ਗਗਨਦੀਪ ਸਿੰਘ, ਨਿਰਵੈਰ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਹਿਗਲ, ਜ਼ਿਲ੍ਹਾ ਪੈੱ੍ਰਸ ਸਕੱਤਰ ਜਸਵਿੰਦਰ ਸਿੰਘ, ਮੀਤ ਪ੍ਰਧਾਨ ਨਵਦੀਪ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਜ਼ਿਲ੍ਹਾ ਵਿੱਤ ਸਕੱਤਰ, ਬਲਾਕ ਪ੍ਰਧਾਨ ਬਲਰਾਜ ਕੋਕਰੀ, ਨਿਰਮਲਜੀਤ ਸਿੰਘ, ਅਰੁਣ ਕੁਮਾਰ, ਅਮਨਦੀਪ ਸਿੰਘ ਲੋਹਗੜ੍ਹ, ਸੰਦੀਪ, ਹੈੱਡ ਮਾਸਟਰ ਚਰਨਜੀਤ ਸਿੰਘ, ਇੰਦਰਪਾਲ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਕੁਦਰਤੀ ਆਫ਼ਤ ਹੜ੍ਹਾਂ ਦੇ ਨਾਲ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ, ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਮਾਸਟਰ ਕੇਡਰ ਯੂਨੀਅਨ ਵਲੋਂ ਅਧਿਆਪਕ ਦਿਵਸ ਜੋ 5 ਸਤੰਬਰ ਨੂੰ ਵੱਡੇ ਪੱਧਰ 'ਤੇ ਜ਼ਿਲ੍ਹਾ ਮੋਗਾ ਵਿਚ ਮਨਾਉਣ ਦਾ ਜਥੇਬੰਦੀ ਵਲੋਂ ਫ਼ੈਸਲਾ ਕੀਤਾ ਗਿਆ ਸੀ ਫਿਲਹਾਲ ਹਾਲ ਦੀ ਘੜੀ ਅੱਗੇ ਪਾ ਦਿੱਤਾ ਹੈ ਅਤੇ ਹੁਣ ਮਾਸਟਰ ਕੇਡਰ ਯੂਨੀਅਨ ਵਲੋਂ ਵੱਡੇ ਪੱਧਰ ਤੇ ਅਧਿਆਪਕ ਦਿਵਸ ਜਦੋਂ ਪੰਜਾਬ ਦੇ ਹਾਲਾਤ ਸੁਖਾਵੇਂ ਹੋ ਗਏ ਉਦੋਂ ਮਨਾਇਆ ਜਾਵੇਗਾ | ਇਸ ਸਮੇਂ ਹੋਰਾਂ ਤੋਂ ਇਲਾਵਾ ਚਰਨਜੀਤ ਸਿੰਘ ਹੈੱਡਮਾਸਟਰ, ਅਮਨਦੀਪ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਪਰਮਿੰਦਰ ਸਿੰਘ ਸਰਾਂ, ਅਵਤਾਰ ਸਿੰਘ ਭਲੂਰ, ਇਕਬਾਲ ਸਿੰਘ ਡੀ.ਪੀ., ਅੰਮਿ੍ਤਪਾਲ ਸਿੰਘ ਡੀ.ਪੀ., ਸੰਦੀਪ ਕੁਮਾਰ ਡੀ.ਪੀ., ਬਲਦੇਵ ਸਿੰਘ ਡੀ.ਪੀ., ਦਵਿੰਦਰ ਸਿੰਘ ਬੁੱਕਣ ਵਾਲਾ, ਲਖਬੀਰ ਸਿੰਘ ਕੁੱਕੂ, ਇਕਬਾਲ ਸਿੰਘ ਲੈਕਚਰਾਰ, ਅੰਮਿ੍ਤ ਪਾਲ ਸਿੰਘ ਡੀ.ਪੀ., ਲਖਵੀਰ ਸਿੰਘ, ਰਕੇਸ਼ ਕੁਮਾਰ ਆਦਿ ਅਧਿਆਪਕ ਹਾਜ਼ਰ ਸਨ |