ਠੱਠੀ ਭਾਈ, 2 ਸਤੰਬਰ (ਜਗਰੂਪ ਸਿੰਘ ਮਠਾੜੂ)-ਗੁਰਦੁਆਰਾ ਹਰਿਗੋਬਿੰਦਸਰ ਸਾਹਿਬ ਪਿੰਡ ਠੱਠੀ ਭਾਈ ਦੇ ਮਹੰਤ ਗਿਆਨੀ ਬਾਬਾ ਸਾਧੂ ਸਿੰਘ ਖਾਲਸਾ ਜੋ ਪਿਛਲੇ ਦਿਨੀਂ ਸਰੀਰਕ ਚੋਲਾ ਤਿਆਗਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਉਨ੍ਹਾਂ ਦੇ ਅਚਾਨਕ ਬੇਵਕਤ ਚਲੇ ਜਾਣ 'ਤੇ ਜਿੱਥੇ ਸਮੁੱਚੇ ਨਗਰ ਵਿਚ ਸੋਗ ਦੀ ਲਹਿਰ ਫੈਲੀ ਹੋਈ ਹੈ ਉੱਥੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਮਹੰਤ ਬਾਬਾ ਸਾਧੂ ਸਿੰਘ ਖਾਲਸਾ ਦੀ ਮੌਤ 'ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਹੈ | ਦੁੱਖ ਪ੍ਰਗਟ ਕਰਦਿਆਂ ਨਗਰ ਦੇ ਸੀਨੀਅਰ ਆਗੂ ਭਾਈ ਸ਼ਮਸ਼ੇਰ ਸਿੰਘ ਖੋਖਰ, ਭਾਈ ਬਘੇਲ ਸਿੰਘ ਖੋਖਰ, ਭਾਈ ਅਜਮੇਲ ਸਿੰਘ ਖੋਖਰ, ਸੂਬਾ ਸਿੰਘ ਮਾਨ, ਸੁਖਦੇਵ ਸਿੰਘ ਸੁੱਖਾ ਸਾਬਕਾ ਪੰਚ, ਅਮਨਦੀਪ ਕੌਰ ਬਲਾਕ ਪ੍ਰਧਾਨ ਇਸਤਰੀ ਵਿੰਗ ਬਾਘਾ ਪੁਰਾਣਾ, ਮੱਖਣ ਸਿੰਘ ਖੱਟਰ, ਡਾ. ਜਗਮੋਹਨ ਸਿੰਘ ਪ੍ਰਧਾਨ, ਮਾ. ਗੁਰਦੀਪ ਸਿੰਘ ਮੰਘੇੜਾ, ਡਾ. ਗੁਰਮੀਤ ਸਿੰਘ ਸੁਸਾਇਟੀ ਮੈਂਬਰ, ਇਕਬਾਲ ਸਿੰਘ ਅਕਾਲੀ, ਲਵਪ੍ਰੀਤ ਸਿੰਘ ਲਵਲਾ, ਜਸਕਰਨ ਸਿੰਘ ਜੱਸਾ ਡੇਅਰੀ ਵਾਲਾ, ਨਰਿੰਦਰ ਸਿੰਘ ਸੱਧਰ, ਦਰਸ਼ਨ ਸਿੰਘ ਫੌਜੀ, ਨਾਹਰ ਸਿੰਘ ਮੀਰਾਬ, ਰਾਜੂ ਡਾਕਟਰ, ਰਵਿੰਦਰਪਾਲ ਸਿੰਘ ਬਿੱਕਾ, ਬਲਜਿੰਦਰ ਸਿੰਘ ਵਿਰਦੀ, ਨਵਦੀਪ ਸਿੰਘ ਨੀਪਾ ਵਿਰਦੀ, ਹਰਚੰਦ ਸਿੰਘ ਟੇਲਰ, ਡਾ. ਰੇਸ਼ਮ ਸਿੰਘ ਮੰਘੇੜਾ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਬਾਬਾ ਸਾਧੂ ਸਿੰਘ ਖਾਲਸਾ ਦਾ ਚਲੇ ਜਾਣਾ ਸਮਾਜ ਅਤੇ ਸੰਗਤ ਲਈ ਇਕ ਵੱਡੀ ਘਾਟ ਹੈ | ਉਨ੍ਹਾਂ ਨੇ ਆਪਣੇ ਆਖਰੀ ਸਾਹ ਤੱਕ ਗੁਰਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਗੁਰਦੁਆਰਾ ਸਾਹਿਬ ਦੀ ਸੇਵਾ ਲਈ ਆਪ ਨੂੰ ਸਮਰਪਿਤ ਰੱਖਿਆ | ਮਹੰਤ ਗਿਆਨੀ ਬਾਬਾ ਸਾਧੂ ਸਿੰਘ ਨਮਿਤ ਰੱਖੇ ਹੋਏ ਸਹਿਜ ਪਾਠ ਅਤੇ ਅਖੰਡ ਪਾਠ ਦੇ ਭੋਗ 4 ਸਤੰਬਰ ਦਿਨ ਵੀਰਵਾਰ ਨੂੰ ਗੁਰਦੁਆਰਾ ਹਰਗੋਬਿੰਦਸਰ ਸਾਹਿਬ ਪਿੰਡ ਠੱਠੀ ਭਾਈ ਜ਼ਿਲ੍ਹਾ ਮੋਗਾ ਵਿਖੇ ਪਾਏ ਜਾਣਗੇ |