ਕਿਸ਼ਨਪੁਰਾ ਕਲਾਂ, 2 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸੰਤ ਬਾਬਾ ਵਿਸਾਖਾ ਸਿੰਘ ਦੀ 57ਵੀਂ ਬਰਸੀ ਪੰਥਕ ਗੁਰਦੁਆਰਾ ਸਾਹਿਬ ਕਿਸ਼ਨਪੁਰਾ ਕਲਾਂ (ਮੋਗਾ) ਵਿਖੇ 13, 14, 15 ਅਤੇ 16 ਸਤੰਬਰ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ, ਗਰਾਮ ਪੰਚਾਇਤ, ਨਗਰ ਨਿਵਾਸੀ, ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ | ਅੱਜ 35 ਅਖੰਡ ਪਾਠਾਂ ਦੀ ਪਹਿਲੀ ਲੜੀ ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ ਨੇ ਗੁਰੂ ਚਰਨਾਂ ਵਿਚ ਅਰਦਾਸ ਬੇਨਤੀ ਕਰਦੇ ਆਰੰਭ ਕਰਵਾਈ ਤੇ ਲੜੀ ਦੇ ਭੋਗ 4 ਸਤੰਬਰ ਦਿਨ ਵੀਰਵਾਰ ਨੂੰ ਪਾਏ ਜਾਣਗੇ, ਉਪਰੰਤ ਅਖੰਡ ਪਾਠਾਂ ਦੀਆਂ ਲੜੀਆਂ ਆਰੰਭ ਹੋਣਗੀਆਂ | ਪ੍ਰਧਾਨ ਮਹਿੰਦਰ ਸਿੰਘ ਮਾਨ, ਪ੍ਰਧਾਨ ਅਜਮੇਰ ਸਿੰਘ ਮਾਨ, ਖਜ਼ਾਨਚੀ ਇੰਦਰਜੀਤ ਸਿੰਘ ਹੈਪੀ, ਧਰਮ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਵਾਸੀ, ਇਲਾਕਾ ਨਿਵਾਸੀ ਤੇ ਨੌਜਵਾਨਾਂ ਅੰਦਰ ਬਰਸੀ ਸਮਾਗਮਾਂ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਅਤੇ ਗੁਰੂ ਘਰ ਨੂੰ ਰੰਗ ਬਰੰਗੀਆਂ ਲੜੀਆਂ, ਪਲਾਸਟਿਕ ਦੇ ਫੁਲਾਂ, ਰੰਗ ਬਰੰਗੀਆਂ ਚੁੰਨੀਆਂ ਨਾਲ ਸਜਾਇਆ ਗਿਆ ਹੈ | ਇਸ ਮੌਕੇ ਪ੍ਰਧਾਨ ਮਹਿੰਦਰ ਸਿੰਘ ਮਾਨ, ਸਰਪੰਚ ਪਿ੍ੰਸ ਚਾਵਲਾ, ਖਜ਼ਾਨਚੀ ਇੰਦਰਜੀਤ ਸਿੰਘ ਹੈਪੀ, ਇਕਾਈ ਪ੍ਰਧਾਨ ਅਜਮੇਰ ਸਿੰਘ ਮਾਨ, ਟੂਰਨਾਮੈਂਟ ਕਮੇਟੀ ਪ੍ਰਧਾਨ ਲਵਪ੍ਰੀਤ ਸਿੰਘ ਮਾਨ, ਪ੍ਰਧਾਨ ਮਿਹਰ ਸਿੰਘ, ਪ੍ਰਧਾਨ ਅਵਤਾਰ ਸਿੰਘ ਮਾਨ, ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਸੰਧੂ, ਇਕਬਾਲ ਸਿੰਘ ਮਾਨ, ਜਗਜੀਤ ਸਿੰਘ ਜੀਤੂ, ਮਾਸਟਰ ਸੁਦਰਸ਼ਨ ਸਿੰਘ, ਹਰਭਜਨ ਸਿੰਘ ਬਾਬਾ, ਰਣਜੀਤ ਸਿੰਘ ਰਵੀ, ਗੁਰਮੀਤ ਸਿੰਘ ਰਾਜਾ ਮੱਟੂ, ਨਿਰਮਲ ਸਿੰਘ ਅÏਲਖ, ਹਰਵਿੰਦਰ ਸਿੰਘ ਬਾਸੀ, ਪੰਚ ਅਵਤਾਰ ਸਿੰਘ ਮਾਨ, ਪੰਚ ਹਰਵਿੰਦਰ ਸਿੰਘ ਆਦਿ ਹਾਜ਼ਰ ਸਨ |