14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਭਾਰੀ ਬਾਰਿਸ਼ ਕਾਰਨ ਨੱਥੂਵਾਲਾ ਵਿਖੇ 3 ਮਕਾਨਾਂ ਦੀਆਂ ਛੱਤਾਂ ਡਿਗੀਆਂ

Ad Position 21
No active advertisement
ਅਜੀਤ ਡੈਸਕ 04-09-2025
ਨੱਥੂਵਾਲਾ ਗਰਬੀ, 3 ਸਤੰਬਰ (ਨਵਦੀਪ ਸਿੰਘ)-ਬਾਘਾ ਪੁਰਾਣਾ ਨੇੜਲੇ ਪਿੰਡ ਨੱਥੂਵਾਲਾ ਗਰਬੀ ਵਿਖੇ 3 ਗਰੀਬ ਪਰਿਵਾਰਾਂ ਦੇ ਘਰਾਂ ਦੀਆਂ ਪਿਛਲੇ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਛੱਤਾਂ ਡਿੱਗ ਪਈਆਂ | ਇਸ ਸਮੇਂ ਗੱਲਬਾਤ ਦੌਰਾਨ ਨੈਬ ਸਿੰਘ ਪੁੱਤਰ ਗੁਰਮੇਲ ਸਿੰਘ, ਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਸ਼ਿੰਦਾ ਸਿੰਘ ਪੁੱਤਰ ਕਰਨੈਲ ਸਿੰਘ ਨੇ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਪੈ ਰਹੀ ਬਾਰਿਸ਼ ਨੇ ਉਨ੍ਹਾਂ ਦਾ ਜੀਵਨ ਦੁੱਭਰ ਕਰ ਦਿੱਤਾ ਹੈ | ਸ਼ਿੰਦਾ ਸਿੰਘ ਨੇ ਦੱਸਿਆ ਕਿ ਉਹ ਬਾਰਿਸ਼ ਹੋਣ ਕਾਰਨ ਆਪਣੇ ਘਰ ਵਿਚ ਹੀ ਮੌਜੂਦ ਸਨ ਅਤੇ ਜਦ ਛੱਤ ਡਿੱਗੀ ਤਾਂ ਉਨ੍ਹਾਂ ਦੀ ਇਕ ਗਊ ਵੀ ਛੱਤ ਹੇਠਾਂ ਖੜ੍ਹੀ ਸੀ ਅਤੇ ਉਸ ਦੀ ਇਕ ਲੱਤ ਵੀ ਟੁੱਟ ਗਈ | ਪਾਲ ਸਿੰਘ ਨੇ ਦੱਸਿਆ ਕਿ ਘਰ ਦੇ ਪਿਛਲੇ ਪਾਸੇ ਤੋਂ ਬਾਰਸ਼ ਦਾ ਪਾਣੀ ਆਉਣ ਨਾਲ ਸਾਰੇ ਘਰ ਵਿਚ ਪਾੜ ਪੈ ਗਿਆ | ਨੈਬ ਸਿੰਘ ਦੇ ਵੀ ਦੋ ਕਮਰੇ ਹੀ ਸਨ ਜਿਸ ਵਿਚੋਂ ਇੱਕ ਬਿਲਕੁਲ ਹੀ ਖ਼ਤਮ ਹੋ ਗਿਆ | ਇਸ ਸਮੇਂ ਸਰਪੰਚ ਕਾਲਾ ਸਿੰਘ ਤੇ ਕਿੰਦਾ ਸਿੰਘ ਪੰਚ ਨੇ ਕਿਹਾ ਕਿ ਸਮਾਜ ਸੇਵੀ ਸੱਜਣਾਂ ਅਤੇ ਸਰਕਾਰ ਨੂੰ ਇਨ੍ਹਾਂ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਜਨਤਕ ਸਥਾਨ 'ਤੇ ਨਸ਼ਾ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਗਰੀਬ ਪਰਿਵਾਰ ਦੀ ਇਕ ਗਊ ਦੀ ਲੱਤ ਟੁੱਟੀ ਬਰਸਾਤ ਕਾਰਨ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿਗੀ ਭਾਰੀ ਬਾਰਿਸ਼ ਕਾਰਨ...
Ad Position 24