14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਗਰੀਬ ਪਰਿਵਾਰ ਦੀ ਇਕ ਗਊ ਦੀ ਲੱਤ ਟੁੱਟੀ ਬਰਸਾਤ ਕਾਰਨ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿਗੀ ਭਾਰੀ ਬਾਰਿਸ਼ ਕਾਰਨ ਨੱਥੂਵਾਲਾ ਵਿਖੇ 3 ਮਕਾਨਾਂ ਦੀਆਂ ਛੱਤਾਂ ਡਿਗੀਆਂ

Ad Position 21
No active advertisement
ਅਜੀਤ ਡੈਸਕ 04-09-2025
ਕਿਸ਼ਨਪੁਰਾ ਕਲਾਂ, 3 ਸਤੰਬਰ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਪਿੰਡ ਭਿੰਡਰ ਕਲਾਂ ਵਿਖੇ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ | ਛੱਤ ਡਿੱਗਣ ਕਾਰਨ ਭਾਵੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਪਰ ਗਰੀਬ ਪਰਿਵਾਰ ਦਾ ਘਰੇਲੂ ਸਾਮਾਨ ਨੁਕਸਾਨਿਆਂ ਗਿਆ | ਪੀੜਤ ਪਰਿਵਾਰ ਦੇ ਸ਼ਮਸ਼ੇਰ ਸਿੰਘ ਪੁੱਤਰ ਕਰਮ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਹੋਈ ਭਾਰੀ ਬਰਸਾਤ ਕਾਰਨ ਉਨ੍ਹਾਂ ਦੇ ਮਕਾਨ ਦੀ ਇਕ ਪਾਸੇ ਦੀ ਛੱਤ ਡਿੱਗ ਗਈ ਜਿਸ ਸਮੇਂ ਛੱਤ ਡਿੱਗੀ ਸਾਰੇ ਪਰਿਵਾਰ ਦੇ ਮੈਂਬਰ ਅੰਦਰ ਮੌਜੂਦ ਸਨ | ਜਿਉਂ ਹੀ ਇਕ ਪਾਸੇ ਦੀ ਛੱਤ ਡਿੱਗੀ ਤਾਂ ਉਹ ਖੜਾਕ ਸੁਣ ਕੇ ਬਾਹਰ ਨਿਕਲ ਗਏ | ਜਿਸ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਘਰੇਲੂ ਸਮਾਨ ਨੁਕਸਾਨਿਆ ਗਿਆ | ਇਸ ਸਮੇਂ ਵਾਰਡ ਦੇ ਮੈਂਬਰ ਪੰਚਾਇਤ ਜਸਵਿੰਦਰ ਸਿੰਘ ਗੱਗੀ ਸਮੇਤ ਹੋਰ ਪਿੰਡ ਦੇ ਹੋਰ ਮੋਹਤਵਾਰ ਵਿਅਕਤੀਆਂ ਨੇ ਮੰਗ ਕੀਤੀ ਕਿ ਇਸ ਪਰਿਵਾਰ ਦੀ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਫ਼ੌਰੀ ਤੌਰ 'ਤੇ ਆਰਥਿਕ ਮਦਦ ਮੁਹੱਈਆ ਕਰਵਾਈ ਜਾਵੇ ਤਾਂ ਜੋ ਇਹ ਗਰੀਬ ਪਰਿਵਾਰ ਆਪਣਾ ਮਕਾਨ ਬਣਾ ਸਕੇ |
ਨੱਥੂਵਾਲਾ ਗਰਬੀ, 3 ਸਤੰਬਰ (ਨਵਦੀਪ ਸਿੰਘ)-ਬਾਘਾ ਪੁਰਾਣਾ ਨੇੜਲੇ ਪਿੰਡ ਨੱਥੂਵਾਲਾ ਗਰਬੀ ਵਿਖੇ 3 ਗਰੀਬ ਪਰਿਵਾਰਾਂ ਦੇ ਘਰਾਂ ਦੀਆਂ ਪਿਛਲੇ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਛੱਤਾਂ ਡਿੱਗ ਪਈਆਂ | ਇਸ ਸਮੇਂ ਗੱਲਬਾਤ ਦੌਰਾਨ ਨੈਬ ਸਿੰਘ ਪੁੱਤਰ ਗੁਰਮੇਲ ਸਿੰਘ, ਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਸ਼ਿੰਦਾ ਸਿੰਘ ਪੁੱਤਰ ਕਰਨੈਲ ਸਿੰਘ ਨੇ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਪੈ ਰਹੀ ਬਾਰਿਸ਼ ਨੇ ਉਨ੍ਹਾਂ ਦਾ ਜੀਵਨ ਦੁੱਭਰ ਕਰ ਦਿੱਤਾ ਹੈ | ਸ਼ਿੰਦਾ ਸਿੰਘ ਨੇ ਦੱਸਿਆ ਕਿ ਉਹ ਬਾਰਿਸ਼ ਹੋਣ ਕਾਰਨ ਆਪਣੇ ਘਰ ਵਿਚ ਹੀ ਮੌਜੂਦ ਸਨ ਅਤੇ ਜਦ ਛੱਤ ਡਿੱਗੀ ਤਾਂ ਉਨ੍ਹਾਂ ਦੀ ਇਕ ਗਊ ਵੀ ਛੱਤ ਹੇਠਾਂ ਖੜ੍ਹੀ ਸੀ ਅਤੇ ਉਸ ਦੀ ਇਕ ਲੱਤ ਵੀ ਟੁੱਟ ਗਈ | ਪਾਲ ਸਿੰਘ ਨੇ ਦੱਸਿਆ ਕਿ ਘਰ ਦੇ ਪਿਛਲੇ ਪਾਸੇ ਤੋਂ ਬਾਰਸ਼ ਦਾ ਪਾਣੀ ਆਉਣ ਨਾਲ ਸਾਰੇ ਘਰ ਵਿਚ ਪਾੜ ਪੈ ਗਿਆ | ਨੈਬ ਸਿੰਘ ਦੇ ਵੀ ਦੋ ਕਮਰੇ ਹੀ ਸਨ ਜਿਸ ਵਿਚੋਂ ਇੱਕ ਬਿਲਕੁਲ ਹੀ ਖ਼ਤਮ ਹੋ ਗਿਆ | ਇਸ ਸਮੇਂ ਸਰਪੰਚ ਕਾਲਾ ਸਿੰਘ ਤੇ ਕਿੰਦਾ ਸਿੰਘ ਪੰਚ ਨੇ ਕਿਹਾ ਕਿ ਸਮਾਜ ਸੇਵੀ ਸੱਜਣਾਂ ਅਤੇ ਸਰਕਾਰ ਨੂੰ ਇਨ੍ਹਾਂ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਭਾਰੀ ਬਾਰਿਸ਼ ਕਾਰਨ ਨੱਥੂਵਾਲਾ ਵਿਖੇ 3 ਮਕਾਨਾਂ ਦੀਆਂ ਛੱਤਾਂ ਡਿਗੀਆਂ ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜਨਤਕ ਥਾਵਾਂ 'ਤੇ 5 ਜਾਂ 5 ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ
Ad Position 24